ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 1 ਤੋਂ 15 ਦਸੰਬਰ ਤੱਕ

ਸਾਈਕਲ ਰੈਲੀ ਤੇ ਫੈਡਰੇਸ਼ਨ ਕੱਪ ਵਾਲੀਬਾਲ ਟੂਰਨਾਮੈਂਟ ਦਾ ਵੀ ਹੋਵੇਗਾ ਆਯੋਜਨ

 

ਪੰਜਾਬ ਸਰਕਾਰ ਸੂਬੇ ਦੇ ਨੌਜਾਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਮਜ਼ਬੂਤ ਖੇਡ ਢਾਂਚਾ ਤਿਆਰ ਕਰਨ ਲਈ ਵਚਨਬੱਧ ਹੈ। ਇਸ ਵਿਚਾਰਧਾਰਾ ਤਹਿਤ ਖੇਡ ਵਿਭਾਗ ਨੇ ਅੰਤਰ-ਰਾਸ਼ਟਰ ਸਟਾਈਲ ਕਬੱਡੀ ਟੂਰਨਾਮੈਂਟ ਦੇ ਆਯੋਜਨ ਲਈ ਵਿਆਪਕ ਰੂਪ-ਰੇਖਾ ਉਲੀਕੀ ਹੈ। ਇਸ ਦੇ ਨਾਲ ਨਾਲ ਹੋਰ ਮੁਕਾਬਲੇ ਜਿਵੇਂ ਸਾਈਕਲ ਰੈਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਜਲ੍ਹਿਆ ਵਾਲੇ ਬਾਗ਼ ਸ਼ਤਾਬਦੀ ਫੈਡਰੇਸ਼ਨ ਕੱਪ ਵਾਲੀਬਾਲ ਟੂਰਨਾਮੈਂਟ ਆਯੋਜਿਤ ਕਰਵਾਏ ਜਾਣਗੇ।

 

ਇਸ ਸਬੰਧੀ ਅੱਜ ਇਥੇ ਆਪਣੇ ਦਫਤਰ ਵਿੱਚ ਹੋਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੇਡ ਤੇ ਯੁਵਕ ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਸੂਬੇ ਭਰ ਵਿੱਚ ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟ 1-15 ਦਸੰਬਰ,2019 ਨੂੰ ਕਰਵਾਇਆ ਜਾਵੇਗਾ।

 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੇਜ਼ਬਾਨ ਭਾਰਤ ਸਮੇਤ ਇਸ ਟੂਰਨਾਮੈਂਟ ਵਿੱਚ  ਕੁੱਲ 9 ਟੀਮਾਂ ਭਾਗ ਲੈਣਗਆਂ। ਇਸ ਸਬੰਧੀ ਅਮਰੀਕਾ, ਅਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ, ਇੰਗਲੈਂਡ , ਕੈਨੇਡਾ ਨੂੰ ਸੱਦਾ ਭੇਜਿਆ ਗਿਆ ਹੈ ਜਦਕਿ ਕੀਨੀਆ ਨੂੰ ਸੱਦਾ ਭੇਜਣਾ ਵਿਚਾਰ ਅਧੀਨ ਹੈ।

 

ਉਨ੍ਹਾਂ ਦੱਸਿਆ ਕਿ ਇਹ ਕੌਮਾਂਤਰੀ ਟੂਰਨਾਮੈਂਟ ਸਰਕਲ ਸਟਾਇਲ ਵਿੱਚ ਖੇਡਿਆ ਜਾਵੇਗਾ ਜਦਕਿ ਸੂਬੇ ਭਰ 'ਚ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੇ ਮੈਚ ਨੈਸ਼ਨਲ ਸਟਾਈਲ ਵਿੱਚ ਖੇਡੇ ਜਾਣਗੇ। ਮੰਤਰੀ ਨੇ ਦੱਸਿਆ ਜੇਤੂ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜਦਕਿ ਬਾਕੀਆਂ ਦੀਆਂ ਸਾਰੀਆਂ ਟੀਮਾਂ ਨੂੰ ਆਉਣ-ਜਾਣ ਦੀਆਂ ਟਿਕਟਾਂ ਅਤੇ ਰਹਿਣ-ਸਹਿਣ ਤੇ ਖਾਣ-ਪੀਣ ਦੀ ਸਹੂਲਤ ਦਿੱਤੀ ਜਾਵੇਗੀ।

 

ਸਾਈਕਲ ਰੈਲੀ ਸਬੰਧੀ ਖੇਡ ਮੰਤਰੀ ਨੇ ਦੱਸਿਆ ਕਿ ਇਹ ਰੈਲੀ 2 ਨਵੰਬਰ ਨੂੰ ਸਵੇਰੇ 9 ਵਜੇ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ  ਡੇਰਾ ਬਾਬਾ ਨਾਨਕ ਵਿੱਚ ਮੁਕੰਮਲ ਹੋਵੇਗੀ।

 

ਫੈਡਰੇਸ਼ਨ ਗੋਲਡ ਕੱਪ ਵਾਲੀਬਾਲ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਜਲ੍ਹਿਆ ਬਾਗ਼ ਦੇ ਖੂਨੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਇਹ ਵਾਲੀਬਾਲ ਟੂਰਨਾਮੈਂਟ 27 ਸਤੰਬਰ ਤੋਂ 3 ਅਕਤੂਬਰ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਕਰਵਾਇਆ ਜਾਵੇਗ਼ਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sports extravaganza commemorating 550th Parkash Purb of Sri Guru Nanak Dev Ji