ਖ਼ੁਰਾਕ ਸੁਰੱਖਿਆ `ਤੇ ਚੌਕਸ ਨਜ਼ਰ ਰੱਖਣ ਵਾਲੀ ਇੱਕ ਟੀਮ ਨੇ ਸਮਰਾਲਾ ਲਾਗਲੇ ਇੱਕ ਪਿੰਡ `ਚ ਪਨੀਰ ਤਿਆਰ ਕਰਨ ਵਾਲੀ ਇੱਕ ਫ਼ੈਕਟਰੀ `ਤੇ ਛਾਪਾ ਮਾਰ ਕੇ ਭਾਰੀ ਮਾਤਰਾ `ਚ ਨਕਲੀ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਬਰਾਮਦ ਕੀਤੀਆਂ ਹਨ।
ਪੰਜਾਬ ਖ਼ੁਰਾਕ ਤੇ ਦਵਾ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐੱਸ. ਪਨੂੰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ `ਤੇ ਵੀਰਵਾਰ ਦੇਰ ਰਾਤੀਂ ਛਾਪਾ ਮਾਰਿਆ ਗਿਆ ਸੀ। ਉੱਥੋਂ ਨਕਲੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਸਮੇਤ 3 ਕੁਇੰਟਲ ਪਨੀਰ, 90 ਲਿਟਰ ਖਜੂਰ ਦਾ ਤੇਲ, ਪੰਜ ਕੁਇੰਟਲ ਘਿਓ, 15-15 ਲਿਟਰ 39 ਖ਼ਾਲੀ ਪਾਮ ਆਇਲ ਟੀਨ, 15-15 ਲਿਟਰ ਪੰਜ ਸੀਲਬੰਦ ਪਾਮ ਆਇਲ ਟੀਨ, 25-25 ਕਿਲੋਗ੍ਰਾਮ ਦੇ ਵੇਰਕਾ ਦੇ 13 ਸੁੱਕੇ ਦੁੱਧ ਦੇ ਥੈਲੇ ਅਤੇ 25-25 ਕਿਲੋਗ੍ਰਾਮ ਦੇ ਚਾਰ ਹੋਰ ਸੁੱਕੇ ਦੁੱਧ ਦੇ ਥੈਲੇ ਬਰਾਮਦ ਕੀਤੇ ਗਏ।
ਜਲੰਧਰ `ਚ ਅੱਜ ਤੜਕੇ ਛਾਪੇ ਮਾਰ ਕੇ ਦੋ ਕੁਇੰਟਲ ਦਹੀਂ ਅਤੇ 8 ਕੁਇੰਟਲ ਨਕਲੀ ਦੇਸੀ ਘਿਓ ਬਰਾਮਦ ਕੀਤਾ ਗਿਆ। 35 ਪੈਕੇਟ ਸੁੱਕੇ ਦੁੱਧ ਦੇ ਮੌਕੇ ਤੋਂ ਬਰਾਮਦ ਕੀਤੇ ਗਏ।
ਇੰਝ ਹੀ ਮਾਨਸਾ `ਚ ਛਾਪੇ ਮਾਰ ਕੇ 11 ਸੈਂਪਲ ਭਰੇ ਗਏ। ਪਟਿਆਲਾ ਜਿ਼ਲ੍ਹੇ ਦੇ ਸ਼ਹਿਰ ਰਾਜਪੁਰਾ `ਚ ਇੱਕ ਵਾਹਨ `ਚੋਂ 160 ਕਿਲੋਗ੍ਰਾਮ ਪਨੀਰ ਬਰਾਮਦ ਕੀਤਾ ਗਿਆ। ਇਹ ਪਨੀਰ ਹਰਿਆਣਾ ਦੇ ਸ਼ਹਿਰ ਨਰਵਾਣਾ ਤੋਂ ਲਿਆਂਦਾ ਜਾ ਰਿਹਾ ਸੀ। ਇਹ ਪਨੀਰ ਰਾਜਪੁਰਾ ਦੀ ਟੀਚਰ ਕਾਲੋਨੀ ਵਿੱਚ ਸਥਿਤ ਸਤਿਗੁਰੂ ਡੇਅਰੀ `ਤੇ ਪਹੁੰਚਾਈ ਜਾਣੀ ਸੀ। ਇਹ ਪਨੀਰ 160 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਸੀ। ਇਸ ਪਨੀਰ ਦੇ ਦੋ ਸੈਂਪਲ ਲੈ ਕੇ ਬਾਕੀ ਦਾ ਨਕਲੀ ਪਨੀਰ ਨਸ਼ਟ ਕਰ ਦਿੱਤਾ ਗਿਆ।