ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਵਿਕ ਰਹੀ ਘਟੀਆ ਦਰਜੇ ਦੀ ਸ਼ਰਾਬ, ਠੇਕੇਦਾਰਾਂ ਨੂੰ ਚੇਤਾਵਨੀ

ਪੰਜਾਬ 'ਚ ਵਿਕ ਰਹੀ ਘਟੀਆ ਦਰਜੇ ਦੀ ਸ਼ਰਾਬ, ਠੇਕੇਦਾਰਾਂ ਨੂੰ ਚੇਤਾਵਨੀ

ਸ਼ਰਾਬ ਦੇ ਕਈ ਬਰਾਂਡਾਂ ਵੱਲੋਂ ਸੂਬੇ ਵਿੱਚ ਘਟੀਆ ਦਰਜੇ ਦੀ ਸ਼ਰਾਬ ਵੇਚੀ ਜਾ ਰਹੀ ਹੈ ਕਿਉਂ ਜੋ ਸ਼ਰਾਬ ਵਿੱਚ ਮੌਜੂਦ ਅਲਕੋਹਲ ਦੀ ਮਾਤਰਾ 2 ਤੋਂ 12 ਫੀਸਦ ਘੱਟ ਪਾਈ ਗਈ ਹੈ, ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ੍ਰੀ ਕੇ.ਐਸ ਪੰਨੂ ਨੇ ਦਿੱਤੀ

 

 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਡਾਇਰੈਕਟੋਰੇਟ, ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਨੇ ਸੂਬੇ ਵਿੱਚ ਵੇਚੀ ਜਾ ਰਹੀ ਦੇਸੀ ਸ਼ਰਾਬ ਅਤੇ ਭਾਰਤ ਦੀ ਬਣੀ ਵਿਦੇਸ਼ੀ ਸ਼ਰਾਬ(ਆਈ.ਐਮ.ਐਫ.ਐਲ) ਦਾ ਅਧਿਐਨ ਕੀਤਾ ਹੈ ਇਸ ਅਧਿਐਨ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਕਈ ਬਰਾਂਡਾਂ ਵੱਲੋਂ ਲੇਬਲ 'ਤੇ ਦਰਸਾਈ ਜਾਣਕਾਰੀ ਮੁਤਾਬਕ ਅਲਕੋਹਲ ਦੀ ਮਾਤਰਾ ਵਾਲੀ ਸ਼ਰਾਬ ਨਹੀਂ ਵੇਚੀ ਜਾ ਰਹੀ ਹੈ ਇਸ ਦੇ ਨਾਲ ਹੀ ਕਈ ਬਰਾਂਡ ਸਸਪੈਂਡਡ ਮੈਟਰ ਦੇ ਕਣਾਂ ਵਾਲੀ ਸ਼ਰਾਬ ਵੀ ਵੇਚ ਰਹੇ ਹਨ
 


ਖਰੜ ਵਿੱਚ ਸਟੇਟ ਫੂਡ ਲੈਬ ਹਰ ਕਿਸਮ ਦੀ ਸ਼ਰਾਬ ਦੀ ਕਵਾਲਟੀ ਦੀ ਜਾਂਚ ਕਰਨ ਲਈ ਸਮਰੱਥ ਹੈ ਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕ ਸਮਾਗਮਾਂ ਦੌਰਾਨ ਸ਼ਰਾਬ ਦੀ ਵੱਧ ਵਰਤੋਂ ਕਰਨ ਵਾਲੇ ਲੋਕਾਂ ਨੂੰ, ਸਟੇਟ ਫੂਡ ਲੈਬ ਖਰੜ ਜਾਂ ਬਾਇਓ–ਤਕਨਾਲੋਜੀ ਇਨਕਿਉਬੇਟਰ ਲੈਬ, ਫੇਜ਼ -5, ਮੋਹਾਲੀ ਤੋਂ ਜਾਂਚ ਕਰਵਾਕੇ ਹੀ ਸ਼ਰਾਬ ਵਰਤਣੀ ਚਾਹੀਦੀ ਹੈ

 


ਸ੍ਰੀ ਪੰਨੂ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਕਾਨੂੰਨ ਮੁਤਾਬਕ ਚੰਗੀ ਕਵਾਲਟੀ ਦੇ ਖਾਣ ਤੇ ਪੀਣ ਵਾਲੇ ਪਦਾਰਥਾਂ ਦੀ ਪ੍ਰਾਪਤੀ ਲੋਕਾਂ ਦਾ ਅਧਿਕਾਰ ਹੈ ਅਤੇ ਲੋਕਾਂ ਨੂੰ ਕਾਨੂੰਨ ਮੁਤਾਬਕ ਚੰਗੀ ਕਿਸਮ ਤੇ ਵਧੀਆ ਦਰਜੇ ਦੇ ਖਾਧ-ਪਦਾਰਥ ਮੁਹੱਈਆ ਕਰਾਉਣਾ ਫੂਡ ਸੇਫਟੀ ਤੇ ਡਰੱਗ ਪ੍ਰਬੰਧਨ ਵਿਭਾਗ ਦੀ ਜ਼ਿੰਮੇਵਾਰੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spurious liquor is being sold in Punjab Warning to Contractors