ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਹਫ਼ਤਿਆਂ ਪਿੱਛੋਂ ਵਿਖਾਈ ਦਿੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ

ਦੋ ਹਫ਼ਤਿਆਂ ਪਿੱਛੋਂ ਵਿਖਾਈ ਦਿੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਲਗਭਗ ਦੋ ਹਫ਼ਤਿਆਂ ਬਾਅਦ ਅੱਜ ਪਹਿਲੀ ਵਾਰ ਇੱਕ ਜਨਤਕ ਸਮਾਰੋਹ `ਚ ਵਿਖਾਈ ਦਿੱਤੇ। ਦਰਅਸਲ, ਪਿਛਲੇ ਕੁਝ ਸਮੇਂ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਵਿਵਾਦਗ੍ਰਸਤ ਮੁੱਦੇ `ਤੇ ਜਦੋਂ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾਣ ਲੱਗ ਪਈ ਸੀ; ਉਸ ਤੋਂ ਬਾਅਦ ਉਹ ਕਿਤੇ ਵਿਖਾਈ ਨਹੀਂ ਦਿੱਤੇ ਸਨ; ਪਰ ਅੱਜ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼-ਪੁਰਬ ਮੌਕੇ ਮਨਾਏ ਜਾ ਰਹੇ ਜਸ਼ਨਾਂ `ਚ ਮੌਜੂਦ ਸਨ। ਬੀਤੀ 28 ਅਗਸਤ ਤੋਂ ਉਨ੍ਹਾਂ ਦਾ ਫ਼ੋਨ ਵੀ ਸਵਿੱਚ-ਆਫ਼ ਆ ਰਿਹਾ ਸੀ।


ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਨਗਰ ਕੀਰਤਨ ਵਿੱਚ ਭਾਗ ਲਿਆ, ਜੋ ਸਵੇਰੇ 7:00 ਵਜੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਅਰੰਭ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਪੰਨ ਹੋਇਆ। ਅੱਜ ਦੇ ਇਸ ਸ਼ੁਭ ਦਿਹਾੜੇ ਜੱਥੇਦਾਰ ਹੁਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਈ ਧਾਰਮਿਕ ਸਮਾਰੋਹਾਂ `ਚ ਭਾਗ ਲਿਆ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬੀਤੇ ਦਿਨੀਂ ਬਿਆਨ ਦਿੱਤਾ ਸੀ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਵਿਵਾਦਗ੍ਰਸਤ ਫ਼ੈਸਲੇ ਕਾਰਨ ਪੰਥਕ ਸੰਕਟ ਪੈਦਾ ਹੋ ਗਿਆ ਹੈ ਅਤੇ ਜੱਥੇਦਾਰ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਐੱਮਪੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਾ ਅਸਤੀਫ਼ਾ ਮੰਗਿਆ ਸੀ ਕਿਉਂਕਿ ਉਨ੍ਹਾਂ ਗੁਰਮੀਤ ਰਾਮ ਰਹੀਮ ਨੂੰ ਬਰੀ ਕਰਨ ਦੇ ਮਾਮਲੇ `ਚ ਜੱਥੇਦਾਰ ਨੁੰ ਹੀ ਪੂਰੀ ਤਰ੍ਹਾਂ ਜਿ਼ੰਮੇਵਾਰ ਮੰਨਿਆ ਸੀ। ਸ੍ਰੀ ਢੀਂਡਸਾ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਨੂੰ ਅਪੀਲ ਕਰ ਦਿੱਤੀ ਸੀ ਕਿ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਅਹੁਦੇ ਤੋਂ ਲਾਂਭ ਕਰ ਦੇਣਾ ਚਾਹੀਦਾ ਹੈ।


ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਕੋਈ ਅਕਾਲੀ ਆਗੁ ਇੰਝ ਕਦੇ ਕਿਸੇ ਜੱਥੇਦਾਰ ਦੇ ਫ਼ੈਸਲੇ ਖਿ਼ਲਾਫ਼ ਇੰਝ ਬੋਲਿਆ ਹੋਵੇ। ਸਾਲ 2015 `ਚ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ ਭਾਵੇਂ ਬਾਅਦ `ਚ ਵਾਪਸ ਵੀ ਲੈ ਲਈ ਗਈ ਸੀ।


ਇੱਥੇ ਗ਼ੌਰ ਕਰਨ ਵਾਲਾ ਨੁਕਤਾ ਇਹ ਵੀ ਹੈ ਕਿ ਜਦੋਂ ਜੱਥੇਦਾਰ ਹੁਰਾਂ ਇਹ ਵਿਵਾਦਗ੍ਰਸਤ ਫ਼ੈਸਲਾ ਲਿਆ ਸੀ, ਤਦ ਜੱਥੇਦਾਰ ਅਵਤਾਰ ਸਿੰਘ ਮੱਕੜ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਤੇ ਉਦੋਂ ਤਾਂ ਸ਼੍ਰੋਮਣੀ ਕਮੇਟੀ ਨੇ ਵੀ ਉਸ ਫ਼ੈਸਲੇ ਦੀ ਤਾਈਦ ਕੀਤੀ ਸੀ ਅਤੇ ਮੀਡੀਆ `ਚ ਇਸ਼ਤਿਹਾਰਾਂ ਰਾਹੀਂ ਸਿੱਖ ਕੌਮ ਨੂੰ ਅਪੀਲ ਕੀਤੀ ਸੀ ਕਿ ਇਹ ਫ਼ੈਸਲਾ ਪ੍ਰਵਾਨ ਕੀਤਾ ਜਾਵੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Akal Takht Sahib Jathedar surfaces after two weeks