ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿਡਨੀ ਗੁਰੂਘਰ ਦੇ ਪ੍ਰਬੰਧਕਾਂ ਨੂੰ ਸਖ਼ਤ ਚੇਤਾਵਨੀ

ਸਿਡਨੀ ਦੇ ਗੁਰੂਘਰ ਦੇ ਲੰਗਰ ਹਾਲ `ਚ ਮੇਜ਼ਾਂ-ਕੁਰਸੀਆਂ `ਤੇ ਬਹਿ ਕੇ ਲੰਗਰ ਛਕਦੀ ਸੰਗਤ। ਤਸਵੀਰ: ਸਿੱਖ 24

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਸਥਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਖਿ਼ਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪ੍ਰਬੰਧਕੀ ਕਮੇਟੀ ਨੂੰ ਇਹ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਸੰਗਤ ਨੂੰ ਮੇਜ਼ਾਂ ਤੇ ਕੁਰਸੀਆਂ `ਤੇ ਬਹਿ ਕੇ ਲੰਗਰ ਛਕਣ ਲਈ ਮਜਬੂਰ ਨਾ ਕਰੇ।


ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿਡਨੀ ਦੇ ‘ਸਿੱਖ ਮਿਸ਼ਨ ਸੈਂਟਰ` ਗੁਰੂਘਰ ਵਿਖੇ ਮੇਜ਼ਾਂ-ਕੁਰਸੀਆਂ `ਤੇ ਬਹਿ ਕੇ ਲੰਗਰ ਛਕੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਸਿੱਖ ਮਰਿਆਦਾ ਦੀ ਉਲੰਘੰਣਾ ਹੈ ਕਿਉਂਕਿ ਸੰਗਤ ਵੱਲੋਂ ਲੰਗਰ ਕੇਵਲ ਪੰਗਤ `ਚ ਬਹਿ ਕੇ ਹੀ ਛਕਿਆ ਜਾ ਸਕਦਾ ਹੈ। ਇਸ ਮਾਮਲੇ `ਚ ਸਿਰਫ਼ ਸਰੀਰਕ ਤੌਰ `ਤੇ ਅਯੋਗ ਵਿਅਕਤੀ ਨੂੰ ਹੀ ਛੋਟ ਦਿੱਤੀ ਜਾ ਸਕਦੀ ਹੈ।


ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਵੇਂ ਪਹਿਲਾਂ ਦੋ ਵਾਰ ਆਖਿਆ ਜਾ ਚੁੱਕਾ ਹੈ ਕਿ ਉਹ ਮਰਿਆਦਾ ਦੀ ਉਲੰਘਣਾ ਨਾ ਕਰੇ ਪਰ ਫਿਰ ਵੀ ਉਸ ਵੱਲੋਂ ਸੰਗਤ ਨੂੰ ਮੇਜ਼ਾਂ ਤੇ ਕੁਰਸੀਆਂ `ਤੇ ਬਹਿ ਕੇ ਲੰਗਰ ਛਕਣ ਲਈ ਮਜਬੁਰ ਕੀਤਾ ਜਾ ਰਿਹਾ ਹੈ।


ਜੱਥੇਦਾਰ ਨੇ ਇਹ ਵੀ ਕਿਹਾ: ‘ਸੰਗਤ ਦੀ ਇਹ ਵੀ ਸਿ਼ਕਾਇਤ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸ਼ਰਧਾਲੂਆਂ ਖਿ਼ਲਾਫ਼ ਗਾਲੀ-ਗਲੋਚ ਵਾਲੇ ਸ਼ਬਦ ਵੀ ਵਰਤੇ ਹਨ। ਇਹ ਪ੍ਰਧਾਨ ਇੱਕ ਤਾਨਾਸ਼ਾਹ ਵਾਂਗ ਵਿਵਹਾਰ ਕਰਦਿਆਂ ਸਿੱਖ ਸਿਧਾਂਤ ਦੇ ਉਲਟ ਆਪਣੇ ਵਿਅਕਤੀਗਤ ਨਿਯਮ ਲਾਗੂ ਕਰ ਰਿਹਾ ਹੈ। ਸ਼ਰਧਾਲੂ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪਾਬੰਦ ਨਹੀਂ ਹਨ। ਸੰਗਤ ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਉਹ ਸ਼ਰਧਾਲੂਆਂ ਨੂੰ ਭੁੰਜੇ ਬਹਿ ਕੇ ਲੰਗਰ ਛਕਣ ਤੋਂ ਵਰਜਦਾ ਹੈ। ਇਹ ਸਭ ਕੁਝ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।`


ਜੱਥੇਦਾਰ ਨੇ ਕਿਹਾ,‘ਸਿਡਨੀ ਦੇ ਇਸ ਗੁਰਦੁਆਰਾ ਸਾਹਿਬ ਦੇ ਅਹੁਦੇਦਾਰ ਹੋਰ ਧਰਮਾਂ ਦੇ ਨਿਯਮ ਅਪਣਾ ਰਹੇ ਹਨ। ਉਨ੍ਹਾਂ ਨੂੰ ਆਪਣੇ ਖ਼ੁਦ ਦੀਆਂ ਧਾਰਮਿਕ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਪ੍ਰਬੰਧਕੀ ਕਮੇਟੀ ਨੂੰ ਇੱਕ ਵਾਰ ਫਿਰ ਸਿੱਖ ਰਵਾਇਤ ਅਨੁਸਾਰ ਹੀ ਲੰਗਰ ਦਾ ਇੰਤਜ਼ਾਮ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ।ਅਜਿਹਾ ਨਾ ਕਰਨ ਦੀ ਹਾਲਤ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।`


ਜੱਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪ੍ਰਬੰਧਕੀ ਕਮੇਟੀ ਖਿ਼ਲਾਫ਼ ਆਪਣੀ ਆਵਾਜ਼ ਉਠਾਉਣ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sri akal takht sahib warns sydney gurdwara sahib management