ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

9 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲ–ਕਾਲਜਾਂ ’ਚ ਛੁੱਟੀ

9 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲ–ਕਾਲਜਾਂ ’ਚ ਛੁੱਟੀ

ਹੋਲਾ ਮੁਹੱਲਾ ਕਾਰਨ 9 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਤੇ ਕਾਲਜਾਂ ’ਚ ਛੁੱਟੀ ਰਹੇਗੀ। ਇਹ ਹੁਕਮ ਜ਼ਿਲ੍ਹਾ ਰੂਪਨਗਰ (ਰੋਪੜ) ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਨੇ ਜਾਰੀ ਕੀਤੇ ਹਨ ਕਿ 9 ਮਾਰਚ ਨੂੰ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਵਿਦਿਅਕ ਅਦਾਰਿਆਂਜਿਨ੍ਹਾਂ ਵਿਚ ਸਲਾਨਾ ਪ੍ਰੀਖਿਆ ਨਹੀ ਹੋ ਰਹੀਆਂ ਹਨ”, ਵਿਚ 9 ਮਾਰਚ ਨੂੰ ਛੁੱਟੀ ਰਹੇਗੀ|

 

 

ਡਿਪਟੀ ਕਮਿਸ਼ਨਰ ਵਲੋ ਜਾਰੀ ਹੁਕਮ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮੁਹੱਲਾ 5 ਮਾਰਚ 2020 ਤੋ 7 ਮਾਰਚ 2020 ਤੱਕ ਕੀਰਤਪੁਰ ਸਾਹਿਬ ਵਿਖੇ ਅਤੇ 8 ਮਾਰਚ 2020 ਤੋ 10 ਮਾਰਚ 2020 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ|

 

 

ਕੁਲਵਿੰਦਰਜੀਤ ਸਿੰਘ ਭਾਟੀਆ ਦੀ ਰਿਪੋਰਟ ਮੁਤਾਬਕ ਹੋਲੇ ਮੁਹੱਲੇ ਦੌਰਾਨ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਇਨ੍ਹਾਂ ਥਾਵਾਂਤੇ ਗੁਰਦੁਆਰਾ ਸਹਿਬਾਨ ਦੇ ਦਰਸ਼ਨਾਂ ਲਈ ਆਉਦੇ ਹਨ| ਇਸ ਸਬੰਧੀ ਬਾਹਰਲੇ ਜ਼ਿਲ੍ਹਿਆਂ ਤੋ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਈਆ ਗਈਆਂ ਹਨ|

 

 

ਇਨ੍ਹਾਂ ਕਰਮਚਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿਚ ਪੈਂਦੇ ਵਿਦਿਅਕ ਅਦਾਰਿਆ ਵਿਚ ਕੀਤਾ ਜਾਂਦਾ ਹੈ|ਇਸ ਲਈ ਇਸ ਸਥਿਤੀ ਨੁੰ ਮੁੱਖ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਪੈਂਦੇ ਸਾਰੇ ਵਿਦਿਅਕ ਅਦਾਰਿਆਂ ਸਰਕਾਰੀ/ਪ੍ਰਾਈਵੇਟ ਵਿਚ (ਜਿਨ੍ਹਾਂ ਵਿਚ ਇਮਤਿਹਾਨ ਨਹੀ ਚੱਲ ਰਹੇ) ਵਿਚ 9 ਮਾਰਚ 2020 ਦੀ ਛੁੱਟੀ ਕੀਤੀ ਗਈ ਹੈ|

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Anandpur Sahib Schools and Colleges to be closed on 9th March