ਕਲਾਨੌਰ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਗੋਸਲ ਦੇ ਗੁਰਦੁਆਰਾ ਸਾਹਿਬ ਸ਼ਾਰਟ-ਸਰਕਟ ਨਾਲ ਲੱਗੀ ਅੱਗੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਅਗਨ ਭੇਟ ਹੋ ਗਏ।
ਪੁਲਿਸ ਅਨੁਸਾਰ ਸ਼ਾਰਟ ਸਰਕਟ ਦੇ ਹਲਕੇ ਧਮਾਕੇ ਦੀ ਆਵਾਜ਼ ਸੁਣ ਕੇ ਸਥਾਨਕ ਨਿਵਾਸੀ ਨਿਵਾਸੀ ਨੱਸੇ ਗਏ, ਤਾਂ ਉਨ੍ਹਾਂ ਗਰੂ ਘਰ ਅੰਦਰੋਂ ਵੱਡੀ ਮਾਤਰਾ `ਚ ਧੂੰਏਂ ਦੇ ਬੱਦਲ਼ ਉੱਡਦੇ ਵੇਖੇ। ਤਦ ਗੁਰੂਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਨੂੰ ਸੱਦਿਆ ਗਿਆ।
ਡੀ.ਐੱਸ.ਪੀ. ਗੁਰਬੰਸ ਸਿੰਘ ਬੈਂਸ ਅਤੇ ਕਲਾਨੌਰ ਦੇ ਐੱਸਐੱਚਓ ਨਿਰਮਲ ਸਿੰਘ ਤੁਰੰਤ ਘਟਨਾ ਸਥਾਨ `ਤੇ ਪੁੱਜੇ।
ਡੀ.ਐੱਸ.ਪੀ. ਅਨੁਸਾਰ ਮੁਢਲੀ ਨਜ਼ਰੇ ਛੱਤ ਦੇ ਪੱਖੇ `ਚ ਸ਼ਾਰਟ-ਸਰਕਟ ਹੋਇਆ ਜਾਪਦਾ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ, ਚੌਰ ਸਾਹਿਬ ਤੇ ਪੀੜ੍ਹਾ ਸਾਹਿਬ ਬਿਰਾਜਮਾਨ ਸਨ। ਉੱਥੇ ਹੋਰ ਵੀ ਕੁਝ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਸਾਹਿਤ ਵੀ ਪਿਆ ਸੀ।
ਐੱਸਐੱਚਓ ਨੇ ਦੱਸਿਆ ਕਿ ਇਸ ਘਟਨਾ ਦੀ ਕੋਈ ਐੱਫ਼ਆਈਆਰ ਦਾਇਰ ਨਹੀਂ ਕੀਤੀ ਗਈ ਹੈ ਕਿਉਂਕਿ ਇਹ ਕਿਸੇ ਦੀ ਸ਼ਰਾਰਤ ਨਹੀਂ, ਸਗੋਂ ਮਹਿਜ਼ ਇੱਕ ਹਾਦਸਾ ਸੀ।
ਡੀ.ਐੱਸ.ਪੀ. ਗੁਰਬੰਸ ਸਿੰਘ ਬੈਂਸ ਨੇ ਇਸ ਘਟਨਾ ਬਾਰੇ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦਿੱਤੀ। ਐੱਸਜੀਪੀਸੀ ਨੇ ਤਦ ਇੱਕ ਟੀਮ ਉਸ ਗੁਰੂਘਰ ਭੇਜੀ ਹੈ, ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਟ ਹੋਏ ਸਰੂਪਾਂ ਦਾ ਸਹੀ ਢੰਗ ਨਾਲ ਅੰਤਿਮ ਸਸਕਾਰ ਕੀਤਾ ਜਾ ਸਕੇ।