ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਐੱਮਐੱਫ਼ ਹੁਸੈਨ ਦਾ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਰਹੇਗਾ ਖਿੱਚ ਦਾ ਕੇਂਦਰ

‘ਜਾਗੋ ਪੰਜਾਬ’ ਹੈ ਦਿੱਲੀ ’ਚ 6ਵੇਂ ‘ਮੇਲਾ ਫੁਲਕਾਰੀ’ ਦਾ ਥੀਮ

––  ‘ਜਾਗੋ ਪੰਜਾਬ’ ਹੈ ਦਿੱਲੀ ’ਚ 6ਵੇਂ ‘ਮੇਲਾ ਫੁਲਕਾਰੀ’ ਦਾ ਥੀਮ

 

ਹਰ ਸਾਲ ਵਾਂਗ ਇਸ ਵਾਰ ਦਾ 6ਵਾਂ ‘ਮੇਲਾ ਫੁਲਕਾਰੀ’ ਨਵੀਂ ਦਿੱਲੀ ਦੇ ‘ਇੰਡੀਆ ਹੈਬੀਟੈਟ ਸੈਂਟਰ’ ਵਿਖੇ ਭਲਕੇ 9 ਫ਼ਰਵਰੀ ਤੋਂ ਲੈ ਕੇ 17 ਫ਼ਰਵਰੀ ਤੱਕ ਚੱਲੇਗਾ। ਐਤਕੀਂ ਇਸ ਵਿਲੱਖਣ ਮੇਲੇ ਦਾ ਥੀਮ ਹੈ ‘ਜਾਗੋ ਪੰਜਾਬ’। ਜਦੋਂ ਇਸ ਮੇਲੇ ਦੀ ਕਿਤੇ ਗੱਲ ਤੁਰਦੀ ਹੈ, ਤਾਂ ਆਸਾ ਸਿੰਘ ਮਸਤਾਨਾ ਦਾ ਸਦਾਬਹਾਰ ਗੀਤ ‘‘ਮੇਲੇ ’ਤੇ ਚੱਲ ਮੇਰੇ ਨਾਲ ਕੁੜੇ’’ ਵੀ ਚੇਤੇ ਆ ਜਾਂਦਾ ਹੈ। ਇਸ ਮੇਲੇ ਦੀਆਂ ਤਿਆਰੀਆਂ ਵਿੱਚ ਵੱਡਾ ਯੋਗਦਾਨ ਕਲਾ–ਇਤਿਹਾਸਕਾਰ ਅਲਕਾ ਪਾਂਡੇ ਦਾ ਹੈ, ਜੋ ਪੰਜਾਬ ਦੀਆਂ ਰਵਾਇਤੀ ਲੋਕ–ਕਲਾਵਾਂ ਤੇ ਸਭਿਆਚਾਰ ਤੋਂ ਬੇਹੰਦ ਪ੍ਰਭਾਵਿਤ ਹਨ। ਇਸ ਮੇਲੇ ਵਿੱਚ ਹਰ ਵਾਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਹੁਤ ਸਾਰੇ ਪੰਜਾਬੀ ਤੇ ਹੋਰ ਦਰਸ਼ਕ ਤਾਂ ਹੁੰਦੇ ਹੀ ਹਨ, ਸਗੋਂ ਪੰਜਾਬ ਤੇ ਚੰਡੀਗੜ੍ਹ ਤੋਂ ਵੀ ਬਹੁਤ ਸਾਰੇ ਲੋਕ ਪੰਜਾਬੀ ਸਟਾਈਲ ਦੇ ਇਨ੍ਹਾਂ ਜਸ਼ਨਾਂ ਵਿੱਚ ਸ਼ਿਰਕਤ ਕਰਨ ਲਈ ਪੁੱਜਦੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਇਸ ਮੇਲੇ ਦੇ ਸਹਿ–ਬਾਨੀ ‘1469’ ਦੇ ਹਰਿੰਦਰ ਸਿੰਘ ਤੇ ਕਿਰਨਦੀਪ ਕੌਰ ਹਨ। ਉਨ੍ਹਾਂ ਦੱਸਿਆ ਕਿ ‘ਜਾਗੋ’ ਦਰਅਸਲ ਵਿਆਹ ਮੌਕੇ ਕੀਤੀ ਜਾਣ ਵਾਲੀ ਇੱਕ ਰਸਮ ਹੈ, ਜਿਸ ਵਿੱਚ ਔਰਤਾਂ ਰਾਤ ਸਮੇਂ ਮਿੱਟੀ ਦੇ ਇੱਕ ਵੱਡੇ ਬਰਤਨ ਵਿੱਚ ਮਘਦੇ ਕੋਲ਼ੇ ਆਪਣੇ ਸਿਰ ’ਤੇ ਰੱਖ ਕੇ ਨਿੱਕਲਦੀਆਂ ਹਨ ਤੇ ਨਾਲ ਹੀ ਲੋਕ–ਗੀਤ ਗਾਉਂਦੀਆਂ ਜਾਂਦੀਆਂ ਹਨ। ਉਹ ਰਾਤ ਸਮੇਂ ਦਰਅਸਲ, ਪਿੰਡ ਦੇ ਲੋਕਾਂ ਨੂੰ ਜਗਾ ਕੇ ਇਹੋ ਵਿਖਾਉਂਦੀਆਂ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ ਲੜਕੇ ਦਾ ਵਿਆਹ ਹੈ (ਹੁਣ ਆਧੁਨਿਕ ਜੁੱਗ ਵਿੱਚ ਤਾਂ ‘ਜਾਗੋ’ ਲੜਕੀਆਂ ਦੇ ਵਿਆਹਾਂ ਮੌਕੇ ਵੀ ਕੱਢੀ ਜਾਣ ਲੱਗੀ ਹੈ)। ‘ਜਾਗੋ’ ਨੂੰ ਹੁਣ ਜੀਵਨ ਦੇ ਸਾਰੇ ਖੇਤਰਾਂ ਵਿੱਚ ਜਾਗਰੂਕਤਾ ਤੇ ਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਵਜੋਂ ਵੀ ਵੇਖਿਆ ਜਾਂਦਾ ਹੈ।

 

ਹਰਿੰਦਰ ਸਿੰਘ ਤੇ ਕਿਰਨਦੀਪ ਕੌਰ

 

 

ਕਿਊਰੇਟਰ ਅਲਕਾ ਪਾਂਡੇ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੀਆਂ ਔਰਤਾਂ ਦੇ ਯੋਗਦਾਨ ਨੂੰ ਦਰਸਾਇਆ ਜਾਂਦਾ ਹੈ। ਇਸ ਮੇਲੇ ਦੌਰਾਨ ਉਨ੍ਹਾਂ ਦੇ ਸਿਰਫ਼ ਕਲਾ ਦੇ ਖੇਤਰ ਵਿੱਚ ਹੀ ਨਹੀਂ, ਸਗੋਂ ਪੰਜਾਬੀ ਸਮਾਜ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਜਾਂਦਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਇਸ ਵਾਰ ਦੇ ਮੇਲੇ ਦੀ ਇੱਕ ਦੁਰਲੱਭ ਖਿੱਚ ਬਣੀ ਰਹੇਗੀ – ਮਕਬੂਲ ਕਲਾਕਾਰ ਐੱਮਐੱਫ਼ ਹੁਸੈਨ ਵੱਲੋਂ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਚਿੱਤਰ। ਇਸ ਚਿੱਤਰ ਦੇ ਪ੍ਰਿੰਟ ਇਸ ਮੇਲੇ ਵਿੱਚ ਉਪਲਬਧ ਰਹਿਣਗੇ।

 

‘ਜਾਗੋ ਪੰਜਾਬ’ ਹੈ ਦਿੱਲੀ ’ਚ 6ਵੇਂ ‘ਮੇਲਾ ਫੁਲਕਾਰੀ’ ਦਾ ਥੀਮ

 

ਅਲਕਾ ਪਾਂਡੇ ਨੇ ਦੱਸਿਆ,‘ਉਸਤਾਦ ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ ਨੇ ਇਹ ਚਿੱਤਰ ਆਪਣੇ ਉਸ ਦੋਸਤ ਨੂੰ ਦਿੱਤਾ ਸੀ, ਜਿਸ ਦੀ ਆਪਣੀ ਇੱਕ ਗੈਲਰੀ ਹੈ। ਹੁਣ ਉਸੇ ਦੋਸਤ ਨੇ ਹੀ ਇਸ ਮੇਲੇ ਲਈ ਖ਼ਾਸ ਤੌਰ ਉੱਤੇ ਕੈਨਵਸ ਉੱਪਰ 25 ਡਿਜੀਟਲ ਪ੍ਰਿੰਟ ਮੁਹੱਈਆ ਕਰਵਾਏ ਹਨ।’ ਇਹ ਵਰ੍ਹਾ ਉਂਝ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ ਤੇ ਇੰਝ ਇਹ ਗੁਰੂ ਜੀ ਨੂੰ ਇੱਕ ਸ਼ਰਧਾਂਜਲੀ ਵੀ ਹੋਵੇਗੀ। ਗੁਰੂ ਜੀ ਨੇ ਸਮਾਜ ਵਿੱਚੋਂ ਜਾਤ–ਪਾਤ, ਨਸਲ ਜਾਂ ਲਿੰਗ ਭੇਤ ਖ਼ਤਮ ਕਰਨੇ ਚਾਹੇ ਸਨ। ਇਸ ਤੋਂ ਇਲਾਵਾ ਪੇਂਟਰ ਅਰਪਣਾ ਕੌਰ ਵੱਲੋਂ ਚਿਤ੍ਰਿਤ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਵੀ ਮੇਲੇ ਵਿੱਚ ਉਪਲਬਧ/ਪ੍ਰਦਰਸ਼ਿਤ ਰਹੇਗਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

‘ਜਾਗੋ ਪੰਜਾਬ’ ਹੈ ਦਿੱਲੀ ’ਚ 6ਵੇਂ ‘ਮੇਲਾ ਫੁਲਕਾਰੀ’ ਦਾ ਥੀਮ

 

ਇਸ ਮੇਲੇ ਵਿੱਚ ‘ਬਾਰਾਮਾਸ’ ਭਾਵ ਬਦਲਦੇ ਮੌਸਮਾਂ ਦੀ ਮਹਿਮਾ ਵੀ ਦਰਸਾਈ ਜਾਵੇਗੀ। ਬਹੁਤ ਸਾਰੀਆਂ ਪੁਰਾਣੀਆਂ ਤੇ ਇਤਿਹਾਸਕ ਵਸਤਾਂ ਦੀ ਪ੍ਰਦਰਸ਼ਨੀ ਵੀ ਉੱਥੇ ਲੱਗੇਗੀ, ਜਿਸ ਤੋਂ ਇਹ ਅਨੁਮਾਨ ਸਹਿਜੇ ਹੀ ਲਾਇਆ ਜਾ ਸਕੇਗਾ ਕਿ ਪ੍ਰਾਚੀਨ ਸਮਿਆਂ ਜਾਂ ਮੱਧਕਾਲ ਵਿੱਚ ਲੋਕਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਸੀ। ਇਸ ਦਾ ਮੁੱਖ ਥੀਮ ਫੁਲਕਾਰੀ ਕਢਾਈ ਹੋਵੇਗਾ ਤੇ ਇਸ ਦੀ ਅਰੰਭ ਤੋਂ ਹੁਣ ਤੱਕ ਦੀ ਕਹਾਣੀ ਵੀ ਬਿਆਨ ਹੋਵੇਗੀ। ਫੁਲਕਾਰੀਆਂ, ਬਾਗ਼ ਵੀ ਪ੍ਰਦਰਸ਼ਿਤ ਰਹਿਣਗੇ ਤੇ ਇਹ ਵੀ ਵਿਖਾਇਆ ਜਾਵੇਗਾ ਕਿ ਅੱਜ ਆਧੁਨਿਕ ਸਮਿਆਂ ਦੌਰਾਨ ਇਨ੍ਹਾਂ ਦੀ ਵਰਤੋਂ ਕਿਵੇਂ ਹੁੰਦੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਪੰਜਾਬੀ ਜਸ਼ਨ ਹੋਵੇ ਤੇ ਉੱਥੇ ਤੁਹਾਡੀ ਪਸੰਦ ਦਾ ਪੰਜਾਬੀ ਖਾਣਾ ਨਾ ਮਿਲੇ – ਇਹ ਕਿਵੇਂ ਹੋ ਸਕਦਾ ਹੈ। ਇਸੇ ਲਈ ਇਸ ਮੇਲੇ ਵਿੱਚ ਤੁਹਾਨੂੰ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੀ ਮਿਲਣਗੇ ਤੇ ਨਾਲ ਛੋਲੇ–ਕੁਲਚੇ, ਮੱਖਣ–ਚਿਕਨ, ਅੰਮ੍ਰਿਤਸਰੀ ਮੱਛੀ, ਖੀਰ, ਹਲਵਾ, ਤਿੱਲੇ ਵਾਲੀ ਕੁਲਫ਼ੀ ਤੇ ਹੋਰ ਜਿਹੜਾ ਵੀ ਪੰਜਾਬੀ ਪਕਵਾਨ ਤੁਹਾਨੂੰ ਚਾਹੀਦਾ ਹੋਵੇਗਾ, ਸਭ ਉੱਥੇ ਮੌਜੂਦ ਰਹਿਣਗੇ।

 

 

ਰੂਹ ਦੀ ਖ਼ੁਰਾਕ ਵਜੋਂ ਦਰਸ਼ਕਾਂ ਲਈ ਗੀਤ–ਸੰਗੀਤ, ਨਾਚ, ਫ਼ਿਲਮਸਾਜ਼ ਇਮਤਿਆਜ਼ ਅਲੀ, ਗਾਇਕ ਜਸਬੀਰ ਜੱਸੀ ਤੇ ਹਰਸ਼ਦੀਪ ਕੌਰ ਦੀ ਮੌਜੂਦਗੀ ਰਹੇਗੀ। ਇੱਕ ਸੁਆਲ ਦੇ ਜੁਆਬ ਵਿੱਚ ਸ੍ਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਛੇਤੀ ਹੀ ਇਹ ਮੇਲਾ ਪੰਜਾਬ ਦੀ ਧਰਤੀ ਉੱਤੇ ਕਰਵਾਉਣ ਦੇ ਜਤਨ ਵੀ ਅਰੰਭੇ ਜਾਣਗੇ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

‘ਜਾਗੋ ਪੰਜਾਬ’ ਹੈ ਦਿੱਲੀ ’ਚ 6ਵੇਂ ‘ਮੇਲਾ ਫੁਲਕਾਰੀ’ ਦਾ ਥੀਮ

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Guru Nanak Dev ji s painting by MF Hussain will be Source of Attraction