ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸੀ ਆਗੂ ਮੇਰੇ ਮੋਢੇ ’ਤੇ ਬੰਦੂਕ ਰੱਖ ਕੇ ਚਲਾ ਰਹੇ ਨੇ: ਐੱਸਐੱਸ ਜੌਹਲ

ਸਿਆਸੀ ਆਗੂ ਮੇਰੇ ਮੋਢੇ ’ਤੇ ਬੰਦੂਕ ਰੱਖ ਕੇ ਚਲਾ ਰਹੇ ਨੇ: ਐੱਸਐੱਸ ਜੌਹਲ

ਪੰਜਾਬ ਦੇ ਖੇਤੀਬਾੜੀ ਮਾਮਲਿਆਂ ਬਾਰੇ ਉੱਘੇ ਅਰਥ–ਸ਼ਾਸਤਰੀ ਅਤੇ ਬਠਿੰਡਾ ਸਥਿਤ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਸਰਦਾਰਾ ਸਿੰਘ ਜੌਹਲ ਨੇ ਕਿਹਾ ਹੈ ਕਿ ਕੁਝ ਸਿਆਸੀ ਆਗੂ ਉਨ੍ਹਾਂ ਦੇ ਮੋਢੇ ’ਤੇ ਰੱਖ ਕੇ ਬੰਦੂਕ ਚਲਾਈ ਜਾ ਰਹੇ ਹਨ।

 

 

ਦਰਅਸਲ, ਐੱਸਐੱਸ ਜੌਹਲ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਇੱਕ ਰੈਲੀ ਦੌਰਾਨ ਕੀਤੀ ਇੱਕ ਟਿੱਪਣੀ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾ ਰਹੇ ਸਨ।

 

 

ਚੇਤੇ ਰਹੇ ਕਿ ਸ੍ਰੀ ਜਗਮੀਤ ਸਿੰਘ ਬਰਾੜ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਸੀ ਕਿ ਸ੍ਰੀ ਐੱਸਐੱਸ ਜੌਹਲ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਵਿਰੋਧ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ (ਮੁੱਖ ਮੰਤਰੀ ਨੇ) ਆਖਿਆ ਸੀ ਕਿ – ‘ਜੇ ਪੰਜਾਬ ਦਾ ਥੋੜ੍ਹਾ ਜਿੰਨਾ ਵੀ ਪਾਣੀ ਹਰਿਆਣਾ ਜਾਂ ਰਾਜਸਥਾਨ ’ਚ ਗਿਆ, ਤਾਂ ਮੈਂ ਆਪਣੀ ਜਾਨ ਦੇ ਦੇਵਾਂਗਾ।’

 

 

ਜਗਮੀਤ ਸਿੰਘ ਬਰਾੜ ਨੇ ਆਪਣੀ ਟਿੱਪਣੀ ਵਿੱਚ ਆਖਿਆ ਸੀ – ‘ਜੌਹਲ ਸਾਹਿਬ ਨੇ ਕਿਹੈ ਕਿ ਪਾਣੀ ਤਾਂ ਪਹਿਲਾਂ ਹੀ ਦੋਵੇਂ ਸੂਬਿਆਂ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ, ਇਸ ਲਈ ਮੁੱਖ ਮੰਤਰੀ ਸਾਹਿਬ ਜੋ ਕੁਝ ਵੀ ਆਖ ਰਹੇ ਹਨ; ਉਸ ਦਾ ਕੋਈ ਅਰਥ ਨਹੀਂ ਹੈ।’

 

 

ਸ੍ਰੀ ਬਰਾੜ ਨੇ ਇਹ ਟਿੱਪਣੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ’ਚ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SS Johl says Political Leader using my shoulder to fire the shots