ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਧੀਆ ਨਸਲ ਦੀਆਂ ਗਊਆਂ ਫ਼ਿਰੋਜ਼ਪੁਰ ’ਚ ਵਿਕ ਰਹੀਆਂ ਇੱਕ–ਇੱਕ ਹਜ਼ਾਰ ’ਚ

ਵਧੀਆ ਨਸਲ ਦੀਆਂ ਗਊਆਂ ਫ਼ਿਰੋਜ਼ਪੁਰ ’ਚ ਵਿਕ ਰਹੀਆਂ ਇੱਕ–ਇੱਕ ਹਜ਼ਾਰ ’ਚ

ਫ਼ਿਰੋਜ਼ਪੁਰ ਦਾ ਮਿਲਟਰੀ ਡੇਅਰੀ ਫ਼ਾਰਮ ਹੁਣ ਬੰਦ ਹੋਣ ਜਾ ਰਿਹਾ ਹੈ। ਇਸੇ ਲਈ ਇੱਥੇ ਮੌਜੂਦ 50 ਹਜ਼ਾਰ ਰੁਪਏ ਤੋਂ ਲੈ ਕੇ 1.20 ਲੱਖ ਰੁਪਏ ਕੀਮਤ ਤੱਕ ਦੀਆਂ ਉੱਚ–ਮਿਆਰੀ ਨਸਲ ਦੀਆਂ ਗਊਆਂ ਇੱਕ–ਇੱਕ ਹਜ਼ਾਰ ਰੁਪਏ ’ਚ ਵੇਚੀਆਂ ਗਈਆਂ।

 

 

ਦੇਸ਼ ਵਿੱਚ ਦੁੱਧ ਉਤਪਾਦਨ ਕਾਫ਼ੀ ਜ਼ਿਆਦਾ ਹੋਣ ਕਾਰਨ ਕੇਂਦਰ ਸਰਕਾਰ ਨੇ ਡੇਢ ਸਾਲ ਪਹਿਲਾਂ ਦੇਸ਼ ਦੇ ਮਿਲਟਰੀ ਫ਼ਾਰਮਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ। ਉਸ ਤੋਂ ਬਾਅਦ ਇਨ੍ਹਾਂ ਫ਼ਾਰਮਾਂ ਵਿੱਚ ਮੌਜੂਦ ਪਸ਼ੂ ਲੋੜਵੰਦਾਂ ਨੂੰ ਸਿਰਫ਼ ਇੱਕ–ਇੱਕ ਹਜ਼ਾਰ ਰੁਪਏ ਵਿੱਚ ਉਪਲਬਧ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ।

 

 

ਇਸੇ ਲਈ ਹੁਣ ਲੋੜਵੰਦਾਂ ਨੂੰ ਫ਼ਿਰੋਜ਼ਪੁਰ ਦੇ ਇਸ ਮਿਲਟਰੀ ਫ਼ਾਰਮ ਦੀਆਂ ਗਊਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਗਊਆਂ ਹੁਣ ਵਿਧਵਾਵਾਂ, ਫ਼ੌਜ ਜਾਂ ਪੁਲਿਸ ਦੇ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ, ਅਨੁਸੁਚਿਤ ਜਾਤੀਆਂ ਦੇ ਲੋੜਵੰਦਾਂ ਤੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ।

 

 

ਪਹਿਲਾਂ ਫ਼ਿਰੋਜ਼ਪੁਰ ਦੇ ਇਸ ਮਿਲਟਰੀ ਫ਼ਾਰਮ ਤੋਂ 200 ਮੱਝਾਂ ਉਤਰਾਖੰਡ ਭੇਜੀਆਂ ਗਈਆਂ ਸਨ। ਇਸ ਤੋਂ ਇਲਾਵਾ 229 ਗਊਆਂ ਪੰਜਾਬ ਸਰਕਾਰ ਨੂੰ ਵੀ ਦਿੱਤੀਆਂ ਗਈਆਂ ਹਨ। ਇਨ੍ਹਾਂ ਗਊਆਂ ਵਿੱਚ ਸਾਹੀਵਾਲ, ਅਮਰੀਕੀ ਜਰਸੀ ਨਸਲ, ਹਾਲੈਂਡ ਬ੍ਰੀਡ ਸ਼ਾਮਲ ਹਨ।

 

 

ਇਨ੍ਹਾਂ ਗਊਆਂ ਦੇ ਦੁੱਧ ਦੀ ਵਰਤੋਂ ਹੁਣ ਤੱਕ ਫ਼ੌਜ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ।

 

 

ਫ਼ਿਰੋਜ਼ਪੁਰ ਦੇ ਇਸ ਫ਼ਾਰਮ ਦੀਆਂ 600 ਗਊਆਂ ਹੁਣ ਵਾਰੀ ਸਿਰ ਲੋੜਵੰਦਾਂ ਨੂੰ ਦਿੱਤੀਆਂ ਜਾ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Standard breed cows being sold at Rs 1000 each in Ferozepur