ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨ ਨੂੰ ਰਵਾਇਤੀ ਫਸਲਾਂ ਦੇ ਚੱਕਰ `ਚੋਂ ਨਿਕਲਣ ਦਾ ਸੱਦਾ

ਸੂਰ ਪਾਲਣ ਸਬੰਧੀ ਕਰਵਾਏ ਗਏ ਸਮਾਗਮ ਦਾ ਦ੍ਰਿਸ਼।

ਪੰਜਾਬ ਦੇ ਕਿਸਾਨਾਂ ਨੂੰ ਕਣਕ, ਝੋਨੇ ਦੇ ਫਸਲੀ ਚੱਕਰ `ਚੋਂ ਕੱਢਕੇ ਹੁਣ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਦੇ ਲਈ ਉਤਸਾਹਤ ਕੀਤਾ ਜਾ ਰਿਹਾ ਹੈ। ਮੋਹਾਲੀ ਦੇ ਲਾਈਵ ਸਟਾਕ ਭਵਨ `ਚ ਅੱਜ ਸੂਰ ਪਾਲਣ ਦੇ ਧੰਦੇ ਨੂੰ ਉਤਸਾਹਤ ਕਰਨ ਵਾਸਤੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ `ਚ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਮੂਲੀਅਤ ਕੀਤੀ। ਸੈਮੀਨਾਰ `ਚ ਬੁਲਾਰਿਆਂ ਨੇ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਕਿਸਾਨਾਂ ਨੂੰ ਉਤਪਾਦਕ ਦੇ ਨਾਲ ਨਾਲ ਵਪਾਰੀ ਵਰਗ ਵਾਲਾ ਕੀਤਾ ਅਪਣਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਵਣਜ ਦੀ ਮੰਡੀ `ਚ ਸਹੀ ਕੀਮਤ ਵਸੂਲ ਸਕਣ।

 

ਕਿਸਾਨ ਭਰਾਵਾਂ ਨੂੰ ਸੱਦਾ ਦਿੱਤਾ ਗਿਆ ਕਿ ਉਨ੍ਹਾਂ ਨੂੰ ਰਵਾਇਤੀ ਖੇਤੀ ਦੇ ਮੱਕੜ ਜਾਣ `ਚੋਂ ਬਾਹਰ ਨਿਕਲਣਾ ਪਵੇਗਾ ਅਤੇ ਆਪਣੀ ਕਿਰਤ ਦਾ ਵਿਸ਼ਵ ਮੰਡੀ `ਚ ਮੁੱਲ ਪਵਾਉਣ ਲਈ ਆਪਣੇ ਉਤਪਾਦ ਦੀ ਮਾਰਕੀਟਿੰਗ ਖੁਦ ਕਰਨੀ ਹੋਵੇਗੀ। ਕਿਸਾਨਾਂ ਨੂੰ ਕਿਹਾ ਕਿ ਵਿਸ਼ਵ ਮੰਡੀ `ਚ ਸੂਰ ਦੇ ਮਾਸ ਦੀ ਬਹੁਤ ਮੰਗ ਦਿਨੋ ਦਿਨ ਵਧ ਰਹੀ ਹੈ। 

 

ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 110 ਯੂਨਿਟ ਸਥਾਪਤ ਕਰਨ ਲਈ 2.20 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਕ ਯੂਨਿਟ `ਚ 20 ਮਾਦਾ ਸੂਰ ਤੇ 4 ਨਰ ਸੂਰ ਦਿੱਤੇ ਜਾਣਗੇ। 


ਇਸ ਮੌਕੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਪਸ਼ੂ ਪਾਲਕਾਂ ਨੂੰ ਨਿਰਧਾਰਤ ਨੀਤੀ ਮੁਤਾਬਕ ਸਬਸਿਡੀ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਜੇਕਰ ਸੂਰ ਪਾਲਣ ਦੇ ਧੰਦੇ ਲਈ ਯੂਨਿਟ ਸਥਾਪਿਤ ਕਰਨ ਲਈ ਸਬਸਿਡੀ ਦੀ ਲੋੜ ਹੈ ਤਾਂ ਉਹ ਨਿਰਧਾਰਤ ਵਿਧੀ ਅਧੀਨ ਸਰਕਾਰ ਕੋਲ ਦਰਖਾਸਤ ਦੇ ਸਕਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਹਾਇਕ ਧੰਦਿਆਂ ਦੀ ਸਥਾਪਤੀ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।


ਇਸ ਮੌਕੇ ਡਾ. ਅਮਰਜੀਤ ਸਿੰਘ ਡਾਇਰੈਕਟਰ ਪਸ਼ੂ ਪਾਲਣ, ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ, ਡਾ. ਮਦਨ ਮੋਹਨ ਡਾਇਰੈਕਟਰ ਮੱਛੀ ਪਾਲਣ ਆਦਿ ਹਾਜ਼ਰ ਸਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: STATE LEVEL FUNCTION AT MOHALI TO ENCOURAGE FAMERS TO OPT FOR PIG FARMING