ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇ-ਸੱਤ ਫਿਦਾਈਨਾਂ ਦੀ ਪੰਜਾਬ 'ਚ ਦਾਖਲ ਹੋਣ ਦੀ ਖ਼ਬਰ, ਹਾਈ ਅਲਰਟ

ਸੰਕੇਤਕ ਫ਼ੋਟੇੇ

ਪੰਜਾਬ ਪੁਲਿਸ ਦੇ ਜੁਆਇੰਟ-ਖੁਫੀਆ ਵਿੰਗ ਨੇ ਵੀਰਵਾਰ ਨੂੰ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ (ਜੇਐਮ) ਨਾਲ ਸਬੰਧਤ ਛੇ-ਸੱਤ ਫਿਦਾਈਨਾਂ ਦੀ ਪੰਜਾਬ ਵਿੱਚ ਦਾਖਲ ਹੋਣ ਦੀ ਸੰਭਾਵਨਾ ਬਾਰੇ ਸੂਹ ਮਿਲਣ ਤੋਂ ਬਾਅਦ ਹਾਈ ਅਲਰਟ ਜਾਰੀ ਕੀਤਾ ਹੈ. ਨਾਲ ਹੀ ਕਿਆਸ ਲਗਾਏ ਹਨ ਕਿ ਫਿਦਾਈਨ ਕੌਮੀ ਰਾਜਧਾਨੀ ਦਿੱਲੀ ਵੱਲ ਵਧ ਸਕਦੇ ਹਨ.


ਇਨਪੁੱਟ ਦੇ ਅਨੁਸਾਰ, ਇਹ ਅੱਤਵਾਦੀ ਹੁਣ ਪੰਜਾਬ ਵਿਚ ਹਨ. ਉਨ੍ਹਾਂ ਦੀ ਪੰਜਾਬ ਦੇ ਫਿਰੋਜਪੁਰ ਖੇਤਰ ਵਿੱਚ ਲੁਕੇ ਹੋਣ ਦੀ ਸੰਭਾਵਨਾ ਹੈ. ਵਿੰਗ ਦੇ ਦਫ਼ਤਰ ਤੋਂ ਆਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਦਿੱਲੀ ਵੱਲ ਵਧਣ ਦੀ ਯੋਜਨਾ ਬਣਾ ਰਹੇ ਹਨ. ਇਸ ਸਥਿਤੀ ਦੇ ਮੱਦੇਨਜ਼ਰ ਭਾਰਤ-ਪਾਕਿਸਤਾਨ ਸਰਹੱਦ ਤੇ ਰੱਖਿਆ ਮਜ਼ਬੂਤ ​​ਕਰਨ ਦੀ ਜ਼ਰੂਰਤ ਹੈ ਤੇ ਕਈ ਖੇਤਰਾਂ ਵਿੱਚ ਸੀਮਾ ਸੁਰੱਖਿਆ ਫੋਰਸ (ਬੀਐਸਐਫ) ਅਤੇ ਹੋਰ ਰੱਖਿਆ ਸੰਸਥਾਵਾਂ ਨਾਲ ਲੋਕਾਂ ਦੇ ਤਾਲਮੇਲ ਦੀ ਲੋੜ ਹੈ.


ਇਹ ਅਲਰਟ ਪਠਾਨਕੋਟ ਜ਼ਿਲੇ ਦੇ ਮਾਧੋਪੁਰ ਖੇਤਰ ਦੇ ਨੇੜੇ ਬੰਦੂਕ ਦੀ ਨੋਕ 'ਤੇ ਚਾਰ ਵਿਅਕਤੀਆਂ ਵੱਲੋਂ ਇੱਕ ਟੈਕਸੀ ਖੋਹਣ ਦੀ ਖ਼ਬਰ ਤੋਂ ਇਕ ਦਿਨ ਬਾਅਦ ਜਾਰੀ ਕੀਤਾ ਗਿਆ ਹੈ. ਇਸ ਬਾਬਤ ਖੁਫੀਆ ਜਾਣਕਾਰੀ ਵੀ ਮਿਲੀ ਹੈ.. ਟੈਕਸੀ, ਇੱਕ ਚਾਂਦੀ ਦੇ ਰੰਗ ਦੀ ਟੋਇਟਾ ਇਨੋਵਾ ਗੱਡੀ ਹੈ. ਟੈਕਸੀ ਨੂੰ ਪਹਿਲਾਂ ਜੰਮੂ ਤੋਂ ਪਠਾਨਕੋਟ  ਤੱਕ ਆਉਣ ਲਈ ਬੁੱਕ ਕੀਤਾ ਗਿਆ ਸੀ ਪਰ ਮਾਧੋਪੁਰ ਦੇ ਨਜ਼ਦੀਕ, ਉਹ ਬੰਦੂਕ ਦੀ ਨੋਕ ਤੇ ਡਰਾਈਵਰ ਨੂੰ ਬਾਹਰ ਕੱਢ ਕੇ ਟੈਕਸੀ ਲੈ ਕੇ ਫਰਾਰ ਹੋ ਗਏ.


ਟੈਕਸੀ ਡਰਾਈਵਰ ਨੇ ਇੱਕ ਲੋਕਲ ਰੈਸਟਰਾਂ ਦੀ ਸਹਾਇਤਾ ਨਾਲ ਬਾਅਦ ਵਿੱਚ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ


ਜਨਵਰੀ 2016 ਵਿੱਚ ਪਠਾਨਕੋਟ ਏਅਰਬੇਸ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਬੰਦੂਕ ਦੀ ਨੋਕ' ਤੇ ਇਕ ਕਾਰ ਖੋਹੀ ਸੀ ਤੇ ਉਹ  ਪੰਜਾਬ ਵਿੱਚ ਦਾਖਲ ਹੋਏ ਸਨ. ਉਸ ਹਮਲੇ ਵਿਚ ਸੱਤ ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:State on high alert after intelligence inputs on entry of terrorists