ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਆਈਜੀ ਉੱਪਲ ਦੇ ‘ਸ਼ੋਸ਼ਣ ਤੋਂ ਪੀੜਤ` ਵਿਦਿਆਰਥਣ ਦੇ ਬਿਆਨ ਦਰਜ

ਐਡੀਸ਼ਨਲ ਇੰਸਪੈਕਟਰ ਜਨਰਲ (ਏਆਈਜੀ, ਕ੍ਰਾਈਮ) ਰਣਬੀਰ ਸਿੰਘ ਉੱਪਲ

--  ਪੀੜਤ ਦਾ ਮੈਡੀਕਲ ਵੀ ਹੋਇਆ

 

ਅੰਮ੍ਰਿਤਸਰ ਦੇ ਕਾਲਜ ਦੀ ਕਾਨੂੰਨ ਵਿਸ਼ੇ ਦੀ 28 ਸਾਲਾ ਪੀੜਤ ਵਿਦਿਆਰਥਣ ਦਾ ਅੱਜ ਮੈਡੀਕਲ ਹੋਇਆ ਤੇ ਉਸ ਦੇ ਬਿਆਨ ਵੀ ਦਰਜ ਕੀਤੇ ਗਏ। ਇਸੇ ਕੁੜੀ ਨਾਲ ਕਥਿਤ ਤੌਰ `ਤੇ ਬਲਾਤਕਾਰ ਕਰਨ ਤੇ ਡਰਾਉਣ-ਧਮਕਾਉਣ ਦੇ ਦੋਸ਼ ਹੇਠ ਤਿੰਨ ਦਿਨ ਪਹਿਲਾਂ ਐਡੀਸ਼ਨਲ ਇੰਸਪੈਕਟਰ ਜਨਰਲ (ਏਆਈਜੀ, ਕ੍ਰਾਈਮ) ਰਣਬੀਰ ਸਿੰਘ ਉੱਪਲ ਖਿ਼ਲਾਫ਼ ਕੇਸ ਦਰਜ ਕੀਤਾ ਗਿਆ ਸੀ।


ਪੁਲਿਸ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਏਡੀਸੀਪੀ, ਸ਼ਹਿਰੀ-2) ਲਖਬੀਰ ਸਿੰਘ ਨੇ ਦੱਸਿਆ: ‘ਪੀੜਤ ਵਿਦਿਆਰਥਣ ਦਾ ਮੈਡੀਕਲ ਨਿਰੀਖਣ ਕਰਨ ਲਈ ਡਾਕਟਰਾਂ ਦਾ ਬਾਕਾਇਦਾ ਇੱਕ ਬੋਰਡ ਕਾਇਮ ਕੀਤਾ ਗਿਆ ਸੀ। ਉਹ ਸੋਮਵਾਰ ਸਵੇਰੇ ਸਾਡੇ ਕੋਲ ਆਈ ਸੀ ਤੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ `ਚ ਉਸ ਦਾਮੈਡੀਕਲ ਨਿਰੀਖਣ ਕੀਤਾ ਗਿਆ ਸੀ। ਉਸ ਤੋਂ ਬਾਅਦ ਅੰਮ੍ਰਿਤਸਰ ਦੀ ਅਦਾਲਤ ਵਿੱਚ ਇੱਕ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਉਸ ਦੇ ਬਿਆਨ ਵੀ ਦਰਜ ਕੀਤੇ ਗਏ।`


ਏਆਈਜੀ ਉੱਪਲ ਦੀ ਭਾਲ਼ ਲਈ ਪੁਲਿਸ ਨੇ ਸਨਿੱਚਰਵਾਰ ਨੂੰ ਹੀ ‘ਲੁੱਕਆਊਟ ਸਰਕੂਲਰ` ਜਾਰੀ ਕੀਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਅਜਿਹਾ ਖ਼ਦਸ਼ਾ ਹੈ ਕਿ ਸ਼ਾਇਦ ਮੁਲਜ਼ਮ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਚਲਾ ਗਿਆ ਹੈ।


ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਮੁਲਜ਼ਮ ਏਆਈਜੀ ਨੇ ਅਗਾਊਂ ਜ਼ਮਾਨਤ ਦੇ ਹੁਕਮ ਲੈਣ ਦੇ ਜਤਨ ਵੀ ਕੀਤੇ ਸਨ। ਪੁਲਿਸ ਨੇ ਐੱਫ਼ਆਈਆਰ `ਚ ਉੱਪਲ ਦੇ ਦੋ ਦੋਸਤਾਂ ਜਸਕਰਨ ਸਿੰਘ ਤੇ ਪਰਮਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ।


ਸਿ਼ਕਾਇਤਕਰਤਾ ਵਿਦਿਆਰਥਣ ਛੇ ਸਾਲਾਂ ਦੇ ਬੱਚੇ ਦੀ ਮਾਂ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਚੰਡੀਗੜ੍ਹ `ਚ ਤਾਇਨਾਤ ਏਆਈਜੀ ਉੱਪਲ ਪਿਛਲੇ ਚਾਰ ਮਹੀਨਿਆਂ ਤੋਂ ਉਸ ਨਾਲ ਕਥਿਤ ਤੌਰ `ਤੇ ਜਿਨਸੀ ਸ਼ੋਸ਼ਣ ਕਰਦਾ ਆ ਰਿਹਾ ਸੀ। ਪੀੜਤ ਨੇ ਉਸ ਨਾਲ ਆਪਣੀ ਗੱਲਬਾਤ ਤੇ ਵ੍ਹਟਸਐਪ `ਤੇ ਹੋਣ ਵਾਲੀ ਸਾਰੀ ਗੱਲਬਾਤ ਵੀ ਜੱਗ ਜ਼ਾਹਿਰ ਕਰ ਦਿੱਤੀ ਹੋਈ ਹੈ।


ਪੀੜਤ ਵਿਦਿਆਰਥਣ ਨੇ ਬੀਤੀ 17 ਸਤੰਬਰ ਨੁੰ ਅੰਮ੍ਰਿਤਸਰ ਛਾਉਣੀ ਪੁਲਿਸ ਥਾਣੇ `ਚ ਇੱਕ ਸਿ਼ਕਾਇਤ ਦਰਜ ਕਰਵਾਈ ਸੀ ਤੇ ਅਗਲੇ ਦਿਨ ਉਸ ਨੇ ਪੁਲਿਸ ਹੈਲਪਲਾਈਨ ਨੰਬਰ 181 `ਤੇ ਵੀ ਫ਼ੋਨ ਕਰ ਦਿੱਤਾ ਸੀ।


ਪੁਲਿਸ ਕਮਿਸ਼ਨਰ ਐੱਸਐੱਸ ਸ੍ਰੀਵਾਸਤਵਾ ਨੇ ਇਸ ਸਿ਼ਕਾਇਤ ਦੀ ਕਾਪੀ ਪੰਜਾਬ ਦੇ ਡੀਜੀਪੀ ਦਫ਼ਤਰ ਨੂੰ ਵੀ ਭੇਜੀ ਹੈ ਤੇ ਇਸ ਮਾਮਲੇ ਦੀ ਜਾਂਚ ਆਈਜੀ (ਕ੍ਰਾਈਮ ਤੇ ਮਹਿਲਾਵਾਂ) ਵਿਭੂ ਰਾਜ ਨੂੰ ਸੌਂਪ ਦਿੱਤੀ ਗਈ ਹੈ; ਜਿਨ੍ਹਾਂ ਅੱਗੇ ਉੱਪਲ ਖਿ਼ਲਾਫ਼ ਕੇਸ ਦਾਇਰ ਕਰਨ ਦੀ ਸਿਫ਼ਾਰਸ਼ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Statement of rape victim of AIG Uppal recorded