ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸਿ਼ਆਂ ਤੇ ਅੱਤਵਾਦ ਦੇ ਖ਼ਾਤਮੇ ਲਈ ਸੂਬੇ ਇੱਕਜੁਟ ਹੋਣ: ਡੀਜੀਪੀ ਪੰਜਾਬ

ਨਸਿ਼ਆਂ ਤੇ ਅੱਤਵਾਦ ਦੇ ਖ਼ਾਤਮੇ ਲਈ ਸੂਬੇ ਇੱਕਜੁਟ ਹੋਣ: ਡੀਜੀਪੀ ਪੰਜਾਬ

ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਦੇਸ਼ ਦੇ ਉੱਤਰੀ ਸੂਬਿਆਂ ਦੇ ਪੁਲਿਸ ਬਲਾਂ ਵਿਚਾਲੇ ਹੋਰ ਬਿਹਤਰ ਸਹਿਯੋਗ ਤੇ ਤਾਲਮੇਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਨਸ਼ੇ, ਅੱਤਵਾਦ, ਸੰਗਠਤ ਅਪਰਾਧ ਤੇ ਵਧਦੇ ਜਾ ਰਹੇ ਕੱਟੜਵਾਦ ਪੁਲਿਸ ਲਈ ਵੱਡੀਆਂ ਚੁਣੌਤੀਆਂ ਹਨ।


ਸ੍ਰੀ ਅਰੋੜਾ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰਜ਼ ਵਿਖੇ 5ਵੀਂ ਉੱਤਰ ਖੇਤਰੀ ਪੁਲਿਸ ਤਾਲਮੇਲ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੀਟਿੰਗ ਵਿੱਚ ਅੱਠ ਉੱਤਰੀ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਭਾਗ ਲਿਆ। ਇੱਥੇ ਅੰਦਰੂਨੀ ਸੁਰੱਖਿਆ, ਅੱਤਵਾਦ ਦੇ ਪਰਛਾਵੇਂ, ਕੌਮਾਂਤਰੀ ਸਰਹੱਦ ਪਾਰਲੇ ਅੱਤਵਾਦ, ਨਸਿ਼ਆਂ ਦੇ ਚਲਣ ਤੇ ਨੌਜਵਾਨਾਂ ਵਿੱਚ ਵਧਦੀ ਜਾ ਰਹੀ ਕੱਟੜਤਾ ਨੂੰ ਲੈ ਕੇ ਵੱਖੋ-ਵੱਖਰੇ ਮੁੱਦਿਆਂ `ਤੇ ਗੰਭੀਰ ਵਿਚਾਰ ਪ੍ਰਗਟ ਕੀਤੇ ਤੇ ਸਭ ਨੇ ਆਪਣੇ ਸੁਝਾਅ ਵੀ ਰੱਖੇ।


ਇਸ ਮੌਕੇ ਉਦਘਾਟਨੀ ਭਾਸ਼ਣ ਦੌਰਾਨ ਬੋਲਦਿਆਂ ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਦੇਸ਼ ਨੂੰ ਪੇਸ਼ ਚੁਣੌਤੀਆਂ ਤੇ ਔਕੜਾਂ ਨਾਲ ਨਿਪਟਣ ਲਈ ਅਜਿਹੀਆਂ ਮੀਟਿੰਗਾਂ ਬਹੁਤ ਜ਼ਰੂਰੀ ਹੋ ਗਈਆਂ ਹਨ।


ਸ੍ਰੀ ਅਰੋੜਾ ਨੇ ਕਿਹਾ ਕਿ ਗੈਂਗਸਟਰਾਂ ਨਾਲ ਸਬੰਧਤ ਗਤੀਵਿਧੀਆਂ, ਨਸ਼ਾ ਤਸਕਰੀ, ਮੈਂਬਰ ਸੁਬਿਆਂ ਵਿੱਚ ਦੇਸੀ ਹਥਿਆਰਾਂ ਦੇ ਵਧ ਰਹੇ ਰੁਝਾਨ ਤੇ ਅਪਰਾਧੀਆਂ ਅਤੇ ਨਸ਼ਾ ਸਮੱਗਲਰਾਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਜਿਹੇ ਮੁੱਦਿਆਂ ਨੂੰ ਡੂੰਘਾਈ ਨਾਲ ਪੜ੍ਹਨ ਦੀ ਜ਼ਰੂਰਤ ਹੈ।


ਇਸ ਮੌਕੇ ਸਾਰੇ ਮੈਂਬਰ ਸੂਬਿਆਂ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਤੇ ਚੰਡੀਗੜ੍ਹ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਗਈ।


ਡੀਜੀਪੀ ਅਰੋੜਾ ਨੇ ਸਜ਼ਾ ਭੁਗਤ ਰਹੇ ਗੈਂਗਸਟਰਾਂ ਤੇ ਤਸਕਰਾਂ ਦੀਆਂ ਗਤੀਵਿਧੀਆਂ ਨਾਲ ਹੋਰ ਵੀ ਵਾਜਬ ਤਰੀਕੇ ਨਿਪਟਣ ਲਈ ਕੌਮਾਂਤਰੀ ਖੇਤਰੀ ਤਾਇਨਾਤੀ ਪ੍ਰਣਾਲੀ ਅਧੀਨ ਜੇਲ੍ਹਾਂ ਵਿੱਚ ਨੀਮ ਫ਼ੌਜੀ ਬਲ ਤਾਇਨਾਤ ਕਰਨ ਦੀ ਸਲਾਹ ਦਿੱਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:States should unite to face drugs and terrorism DGP