ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਜੌਰ ਵਿਖੇ ਮਤਰੇ ਪਿਉ ਨੇ ਕੀਤਾ ਦੋ ਧੀਆਂ ਦਾ ਕਤਲ 

ਬੁੱਧਵਾਰ ਸਵੇਰੇ ਪੰਚਕੂਲਾ ਜਿਲ੍ਹੇ ਦੇ ਸ਼ਹਿਰ ਪਿੰਜੌਰ ਵਿਖੇ ਮਤਰੇ ਪਿਉ ਵੱਲੋਂ ਆਪਣੀਆਂ ਦੋ ਧੀਆਂ ਦੇ ਕਤਲ ਦਾ ਮਾਮਲਾ ਸਾਹਮਣਾ ਆਇਆ ਹੈ। 
ਮਾਮਲੇ ਦੀ ਜਾਂਚ ਕਰ ਰਹੇ ਅਫ਼ਸਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਬੀਬ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਹ ਪਿੰਡ ਗੋਰਖਨਾਥ ਨੇੜੇ ਮਦਨਵਾਲਾ ਪਿੰਜੌਰ ਵਿਖੇ ਦੋ ਕਮਰਿਆਂ ਦੇ ਮਕਾਨ ਵਿੱਚ ਰਹਿੰਦਾ ਹੈ। 

ਮ੍ਰਿਤਕਾਂ ਲੜਕੀਆਂ ਦੀ ਪਛਾਣ ਆਸ਼ੀਆ (17) ਅਤੇ ਸ਼ਫੀਲਾ (16) ਵਜੋਂ ਹੋਈ ਹੈ, ਮੁਲਜ਼ਮ ਨੇ ਚਾਕੂ ਨਾਲ ਇਨ੍ਹਾਂ ਦੇ ਗਲਿਆਂ ਨੂੰ ਕਟ ਦਿੱਤਾ। ਮਾਂ ਨੂੰ ਜਦੋਂ ਘਟਨਾ ਬਾਰੇ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਇੱਕ ਧੀ ਦੀ ਲਾਸ਼ ਇਕ ਕਮਰੇ ਦੇ ਕੋਣੇ ਵਿੱਚ ਖ਼ੂਨ ਨਾਲ ਲਖਪੱਥ ਪਈ ਸੀ ਜਦਕਿ ਦੂਜੀ ਧੀ ਦੀ ਲਾਸ਼ ਕਮਰੇ ਵਿੱਚ ਬਿਸਤਰੇ ਉੱਤੇ ਪਈ ਸੀ। 

ਪਿੰਜੌਰ ਦੇ ਐਸ ਐਚ ਓ ਮੁਕੇਸ਼ ਕੁਮਾਰ ਨੇ ਕਿਹਾ ਕਿ ਘਟਨਾ ਸਵੇਰੇ 7 ਵਜੇ ਦੀ ਹੈ ਜਦੋਂ ਦੋਸ਼ੀ ਨੇ ਕਥਿਤ ਤੌਰ ਉੱਤੇ ਤੇ ਆਪਣੀ ਪਤਨੀ, ਮ੍ਰਿਤਕ ਲੜਕੀਆਂ ਦੀ ਮਾਂ ਨੂੰ ਦੁਕਾਨ ਤੋਂ ਕੁਝ ਲਿਆਉਣ ਲਈ ਕਿਹਾ। ਜਦੋਂ ਉਹ ਨੇੜੇਲੀ ਦੁਕਾਨ ਉੱਤੇ ਗਈ ਤਾਂ ਦੋਸ਼ੀ ਨੇ ਦੋਹਾਂ ਲੜਕੀਆਂ ਨੂੰ ਇੱਕ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ।  

 

 

ਐਸ ਐਚ ਓ ਨੇ ਦੱਸਿਆ ਕਿ ਮਹਿਲਾ ਦੇ ਕੁੱਲ 5 ਬੱਚੇ ਹਨ ਅਤੇ 12 ਸਾਲ ਪਹਿਲਾਂ ਪਹਿਲੇ ਪਤੀ ਦੇ ਮਰ ਜਾਣ ਤੋਂ ਬਾਅਦ ਉਸ ਨੇ ਮੁਲਜ਼ਮ ਨਾਲ ਦੂਜਾ ਵਿਆਹ ਕਰਵਾਇਆ ਸੀ।  ਮਹਿਲਾ ਦੇ ਦੋ ਪੁੱਤਰ ਤੇ ਤਿੰਨ ਲੜਕੀਆਂ ਹਨ। ਦੋ ਲੜਕੀਆਂ ਦੇ ਕਤਲ ਤੋਂ ਬਾਅਦ ਇੱਕ ਲੜਕੀ ਨੇ ਭੱਜ ਕੇ ਆਪਣੀ ਜਾਨ ਬਚਾਈ ਸੀ। 
 

ਐਸ ਐਚ ਓ ਨੇ ਦੱਸਿਆ ਕਿ ਮਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਛੇਤੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵੇਗੀ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stepfather murders two daughters in Panchkula Pinjore