ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਦੀ ਅਗਵਾਈ ਹੇਠ ਸਿਹਤ, ਪਸ਼ੂ-ਪਾਲਣ, ਮਾਲ ਵਿਭਾਗ, ਬਿਜਲੀ ਤੇ ਜਲ ਸਪਲਾਈ ਵਿਭਾਗ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪੋ-ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾ ਰਹੀਆਂ ਹਨ। ਅਧਿਕਾਰੀਆਂ ਵੱਲੋਂ ਖੇਤਰਾਂ ਵਿੱਚ ਚੈਕਿੰਗ ਕਰਕੇ ਚੌਕਸੀ ਵਰਤੀ ਜਾ ਰਹੀ ਹੈ।
ਐਸ.ਡੀ.ਐਮ. ਜਲਾਲਾਬਾਦ ਕੇਸ਼ਵ ਗੋਇਲ ਨੇ ਕਿਹਾ ਕਿ ਬੀਤੇ ਦਿਨ ਨਾਲੋਂ ਪਾਣੀ ਦਾ ਪੱਧਰ ਕੁਝ ਘੱਟਿਆ ਹੈ ਜੋ ਕਿ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਘੱਟਣ ਨਾਲ ਜਿਥੇ ਫਾਇਦਾ ਹੋ ਰਿਹਾ ਹੈ ਉਥੇ ਹੁਣ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਮੈਡੀਕਲ ਟੀਮਾਂ ਵੱਲੋਂ ਲਗਾਤਾਰ ਕੈਂਪ ਲਗਾ ਕੇ ਰਾਹਤ ਪਹੁੰਚਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੈਂਪ ਲਗਾ ਕੇ ਪੀਰੇ ਕੇ ਉਤਾੜ, ਮਹਾਤਮ ਨਗਰ, ਢਾਣੀ ਨੱਥਾ ਸਿੰਘ, ਝੰਗੜ ਭੈਣੀ, ਅੱਤੂ ਵਾਲਾ, ਸੰਤੋਖ ਸਿੰਘ ਵਾਲਾ ਤੇ ਪ੍ਰਭਾਤ ਸਿੰਘ ਵਾਲਾ ਵਿਖੇ ਟੀਮਾਂ ਵੱਲੋਂ ਲੋੜਵੰਦ ਲੋਕਾਂ ਨੂੰ ਪਸ਼ੂਆਂ ਦੀ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।
ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਦੇ ਘਰ ਤੱਕ ਪਹੁੰਚ ਕਰਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਗੀ ਪੱਧਰ 'ਤੇ ਕਦਮ ਚੁੱਕੇ ਜਾ ਰਹੇ ਹਨ।