ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧੂ ਦੀ ਅਗਵਾਈ ਹੇਠ ਵਿਵਾਦਾਂ `ਚ ਹੀ ਘਿਰੀ ਰਹੀ ਸਪੈਸ਼ਲ ਟਾਸਕ ਫ਼ੋਰਸ

ਸਿੱਧੂ ਦੀ ਅਗਵਾਈ ਹੇਠ ਵਿਵਾਦਾਂ `ਚ ਹੀ ਘਿਰੀ ਰਹੀ ਸਪੈਸ਼ਲ ਟਾਸਕ ਫ਼ੋਰਸ

ਨਸਿ਼ਆਂ ਦੀ ਸਮੱਗਲਿੰਗ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਬਣਾਈ ‘ਸਪੈਸ਼ਲ ਟਾਸਕ ਫ਼ੋਰਸ` (ਵਿਸ਼ੇਸ਼ ਕਾਰਜ-ਬਲ) ਕਾਫ਼ੀ ਚਰਚਾ `ਚ ਰਹੀ ਹੈ ਪਰ ਇਸ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੇ 17 ਮਹੀਨਿਆਂ ਦੇ ਕਾਰਜਕਾਲ ਦੌਰਾਨ ਇਸ ਫ਼ੋਰਸ ਬਾਰੇ ਚਰਚਾ ਜਿ਼ਆਦਾਤਰ ਨਿੱਕੀਆਂ-ਨਿੱਕੀਆਂ ਗੱਲਾਂ `ਤੇ ਉੱਚ ਅਧਿਕਾਰੀਆਂ ਵਿਚਾਲੇ ਬਹਿਸਬਾਜ਼ੀਆਂ ਤੇ ਦਲੀਲਬਾਜ਼ੀਆਂ ਕਾਰਨ ਹੀ ਹੋਈ।


ਇਹ ਫ਼ੋਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਕਾਇਮ ਕੀਤੀ ਸੀ, ਤਾਂ ਜੋ ਸੂਬੇ `ਚੋਂ ਨਸਿ਼ਆਂ ਦੇ ਸਮੱਗਲਰਾਂ ਦੀਆਂ ਗਤੀਵਿਧੀਆਂ ਨੂੰ ਕੁਝ ਠੱਲ੍ਹ ਪਾਈ ਜਾ ਸਕੇ। ਦਰਅਸਲ, ਕਾਂਗਰਸ ਪਾਰਟੀ ਨੇ ਪਿਛਲੇ ਵਰ੍ਹੇ ਵਿਧਾਨ ਸਭਾ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਸੂਬੇ `ਚੋਂ ਨਸਿ਼ਆਂ ਦਾ ਮੁਕੰਮਲ ਖ਼ਾਤਮਾ ਕਰ ਦਿੱਤਾ ਜਾਵੇਗਾ।


19982 ਬੈਚ ਦੇ ਆਈਪੀਐੱਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਸਨਿੱਚਰਵਾਰ ਨੁੰ ਇਸ ਸਪੈਸ਼ਲ ਟਾਸਕ ਫ਼ੋਰਸ ਦੇ ਮੁਖੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਲਾ ਦਿੱਤਾ ਗਿਆ। ਇਸ ਤੋਂ ਪਹਿਲਾਂ ਉਹ ਨਕਸਲੀਆਂ ਦੇ ਪ੍ਰਭਾਵ ਵਾਲੇ ਛੱਤੀਸਗੜ੍ਹ ਦੇ ਇਲਾਕਿਆਂ `ਚ ਕਾਨੂੰਨ ਤੇ ਵਿਵਸਥਾ ਨੂੰ ਵੇਖਣ ਲਈ ਸੀਆਰਪੀਐੱਫ਼ ਲਈ ਕੰਮ ਕਰ ਰਹੇ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਉੱਥੋਂ ਖ਼ਾਸ ਤੌਰ `ਤੇ ਪੰਜਾਬ ਵਿੱਚ ਇੱਕ ਅਹਿਮ ਅਹੁਦੇ `ਤੇ ਨਿਯੁਕਤ ਕਰਨ ਲਈ ਸੱਦਿਆ ਸੀ।


ਸ੍ਰੀ ਸਿੱਧੂ ਨੇ ਆਪਣੀ ਰਿਪੋਰਟ ਸਿੱਧੀ ਮੁੱਖ ਮੰਤਰੀ ਨੂੰ ਦੇਣੀ ਸੀ ਤੇ ਇਸ ਲਈ ਉਨ੍ਹਾਂ ਨੂੰ ਡੀਜੀਪੀ ਦੇ ਚੈਨਲ `ਚੋਂ ਲੰਘਣ ਦੀ ਜ਼ਰੂਰਤ ਨਹੀਂ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਅਹਿਮ ਅਹੁਦਾ ਦਿੱਤਾ ਗਿਅ ਸੀ।


ਇਸ ਤੋਂ ਇਲਾਵਾ ਸ੍ਰੀ ਸਿੱਧੂ ਨੂੰ ਸਿਵਲ ਸਕੱਤਰੇਤ ਵਿੱਚ ਇੱਕ ਦਫ਼ਤਰ ਮੁਹੱਈਆ ਕਰਵਾਇਆ ਗਿਅ ਸੀ ਤੇ ਉਨ੍ਹਾਂ ਨੂੰ ਨਸਿ਼ਆਂ ਦੀ ਵਧੇਰੇ ਸਮੱਗਲਿੰਗ ਵਾਲੀਆਂ ਬਠਿੰਡਾ ਤੇ ਅੰਮ੍ਰਿਤਸਰ ਰੇਂਜਸ ਦਾ ਮੁਖੀ ਬਣਾਇਆ ਗਿਆ। ਇਸ ਟਾਸਕ ਫ਼ੋਰਸ ਨਾਲ ਤਿੰਨ ਆਈਜੀਪੀ, ਕਈ ਐੱਸਐੱਸਪੀ ਤੇ ਐੱਸਪੀ ਰੈਂਕ ਦੇ ਅਧਿਕਾਰੀਆਂ ਸਮੇਤ 600 ਪੁਲਿਸ ਅਧਿਕਾਰੀ ਤੇ ਮੁਲਾਜ਼ਮ ਜੋੜੇ ਗਏ ਸਨ।


ਪਰ ਇਸ ਸਭ ਦੇ ਬਾਵਜੂਦ ਸ੍ਰੀ ਸਿੱਧੂ ਦੀ ਅਗਵਾਈ ਹੇਠ ਇਹ ਵਿਸ਼ੇਸ਼ ਕਾਰਜ ਬਲ ਪੰਜਾਬ `ਚ ਨਸਿ਼ਆਂ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਪ੍ਰਮੁੱਖ ਸਮੱਗਲਰ ਨੂੰ ਨਾ ਫੜ ਸਕਿਆ। ਇਸ ਦਾ ਵੱਡਾ ਕਾਰਨਾਮਾ ਸਿਰਫ਼ ਪੁਲਿਸ ਇੰਸਪੈਕਟਰ ਤੋਂ ਨਸ਼ੀਲੇ ਪਦਾਰਥ ਫੜਨ ਵਾਲਾ ਹੀ ਰਿਹਾ ਤੇ ਉਸ ਇੰਸਪੈਕਟਰ ਨੂੰ ਤੁਰੰਤ ਬਰਤਰਫ਼ ਵੀ ਕਰ ਦਿੱਤਾ ਗਿਆ ਸੀ।


ਉੱਚ ਪੁਲਿਸ ਅਧਿਕਾਰੀਆਂ ਵਿਚਾਲੇ ਅੰਦਰੂਨੀ ਜੰਗ ਉਦੋਂ ਸ਼ੁਰੂ ਹੋਈ, ਜਦੋਂ ਮੋਗਾ ਦੇ ਸਾਬਕਾ ਐੱਸਐੱਸਪੀ ਰਾਜ ਜੀਤ ਸਿੰਘ ਹੁੰਦਲ ਦਾ ਨਾਂਅ ਇੰਦਰਜੀਤ ਮਾਮਲੇ `ਚ ਆਇਆ।


ਪਹਿਲੇ ਹੀ ਦਿਨ ਤੋਂ ਸਪੈਸ਼ਲ ਟਾਸਕ ਫ਼ੋਰਸ ਨੇ ਡੀਜੀਪੀ ਅਰੋੜਾ ਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਨਾਲ ਵੀ ਬਹਿਸਬਾਜ਼ੀ ਕਰ ਕੇ ਵਿਵਾਦ ਖੜ੍ਹਾ ਕਰ ਲਿਆ ਸੀ। ਇਸ ਤੋਂ ਬਾਅਦ ਹੋਰ ਸੀਨੀਅਰ ਅਧਿਕਾਰੀਆਂ ਦੀ ਹਮਾਇਤ ਨਾਲ ਇਹ ਟਾਸਕ ਫ਼ੋਰਸ ‘ਤਾਕਤ ਦਾ ਇੱਕ ਸਮਾਨਾਂਤਰ ਕੇਂਦਰ` ਬਣ ਗਈ।


ਸੂਬਾ ਪੁਲਿਸ `ਚ ਬਹੁਤਿਆਂ, ਖ਼ਾਸ ਕਰ ਕੇ ਡੀਜੀਪੀ ਅਰੋੜਾ ਦੇ ਹਮਾਇਤੀਆਂ ਨੂੰ ਇਹ ਲੱਗਣ ਲੱਗਾ ਕਿ ਇਹ ਵਿਸ਼ੇਸ਼ ਕਾਰਜ ਬਲ ਇੰਦਰਜੀਤ ਮਾਮਲੇ ਦੀ ਵਰਤੋਂ ਅਰੋੜਾ ਤੇ ਗੁਪਤਾ ਦੋਵਾਂ ਨੂੰ ਠਿੱਬੀ ਲਾਉਣ ਲਈ ਕਰ ਰਿਹਾ ਹੈ।


ਅਜਿਹੇ ਕੁਝ ਕਾਰਨਾਂ ਕਰ ਕੇ ਹੀ ਮੁੱਖ ਮੰਤਰੀ ਨੇ ਇਸ ਵਰ੍ਹੇ ਮਾਰਚ ਮਹੀਨੇ ਐਲਾਨ ਕਰ ਦਿੱਤਾ ਕਿ ਹੁਣ ਇਹ ਟਾਸਕ ਫ਼ੋਰਸ ਆਜ਼ਾਦ ਤੌਰ `ਤੇ ਕੰਮ ਨਹੀਂ ਕਰੇਗੀ, ਸਗੋਂ ਡੀਜੀਪੀ ਅਰੋੜਾ ਨੂੰ ਹੀ ਆਪਣੀ ਰਿਪੋਰਟ ਦੇਵੇਗੀ ਪਰ ਰਿਕਾਰਡ `ਤੇ ਮੁੱਖ ਮੰਤਰੀ ਨੇ ਵੀ ਕਦੇ ਇਸ ਵਿਸ਼ੇਸ਼ ਕਾਰਜ ਬਲ ਦੇ ਕੰਮ ਕਰਨ ਦੇ ਢੰਗ `ਤੇ ਕਦੇ ਕੋਈ ਉਂਗਲ਼ ਨਹੀਂ ਚੁੱਕੀ।


ਕਈ ਤਰ੍ਹਾਂ ਦੇ ਅਜਿਹੇ ਵਿਵਾਦਾਂ ਕਾਰਨ ਇਸ ਸਪੈਸ਼ਲ ਟਾਸਕ ਫ਼ੋਰਸ ਦਾ ਅਸਲ ਮੰਤਵ ਪਿਛਾਂਹ ਹੁੰਦਾ ਚਲਾ ਗਿਆ ਤੇ ਅੰਤ ਨੂੰ ਇਸ ਦਾ ਮੁੱਖ ਉਦੇਸ਼ ਨਸ਼ੇ ਦੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਨਸਿ਼ਆਂ ਵਿਰੁੱਧ ਜਾਗਰੂਕਤਾ ਫੈਲਾਉਣ `ਤੇ ਕੇਂਦ੍ਰਿਤ ਹੋ ਕੇ ਰਹਿ ਗਿਆ। ਉਂਝ ਇਸ ਨੇ ਹੁਣ ਤੱਕ ਨਸਿ਼ਆਂ ਦੇ 20,000 ਹਜ਼ਾਰ ਛੋਟੇ-ਮੋਟੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ 120 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।


ਇਹ ਟਾਸਕ ਫ਼ੋਰਸ ਸੋਸ਼ਲ ਮੀਡੀਆ ਦੇ ਮੰਚਾਂ, ਜਿਵੇਂ ਫ਼ੇਸਬੁੱਕ ਤੇ ਟਵਿਟਰ `ਤੇ ਸਰਗਰਮ ਰਹੀ ਹੈ। ਸ੍ਰੀ ਸਿੱਧੂ ਨੇ ਸ਼ਲਾਘਾ ਖੱਟੀ ਕਿਉਂਕਿ ਉਨ੍ਹਾਂ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਜਾਂਚ ਅਰੰਭ ਕਰਵਾਈ, ਜੋ ਇਸ ਵੇਲੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਕੋਲ ਹੈ।


ਵਾਰ-ਵਾਰ ਜਤਨਾਂ ਦੇ ਬਾਵਜੁਦ ਸ੍ਰੀ ਸਿੱਧੂ ਨਾਲ ਸੰਪਰਕ ਨਹੀਂ ਹੋ ਸਕਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:STF under Sidhu remained in controversies