ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਝੱਖੜ ਝੁੱਲਣ, ਮੀਂਹ ਪੈਣ ਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ

ਮੋਹਾਲੀ ਦੇ ਫ਼ੇਸ 3ਬੀ2 ਵਿੱਚ ਝੱਖੜ ਕਾਰਨ ਇੱਕ ਰੁੱਖ ਸੜਕ ਉੱਤੇ ਆਣ ਡਿੱਗਾ। ਤਸਵੀਰ: ਗੁਰਮਿੰਦਰ ਸਿੰਘ, ਹਿੰਦੁਸਤਾਨ ਟਾਈਮਜ਼

ਤਸਵੀਰਾਂ: ਗੁਰਮਿੰਦਰ ਸਿੰਘ ਅਤੇ ਸੁਸ਼ੀਲ ਪਰਜਾਪਤੀ, ਹਿੰਦੁਸਤਾਨ ਟਾਈਮਜ਼ – ਮੋਹਾਲੀ ਅਤੇ ਜ਼ੀਰਕਪੁਰ

 

ਅੱਜ ਸਵੇਰੇ ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪੈਣ ਤੇ ਗਰਜ ਨਾਲ ਬਿਜਲੀ ਡਿੱਗਣ ਦੀਆਂ ਖ਼ਬਰਾਂ ਮਿਲੀਆਂ ਹਨ। ਬਹੁਤ ਸਾਰੀਆਂ ਥਾਵਾਂ ’ਤੇ ਮੰਡੀਆਂ ’ਚ ਪਈ ਕਣਕ ਭਿੱਜ ਗਈ ਹੈ। ਇਸ ਕਾਰਨ ਕਿਸਾਨਾਂ ਦੇ ਚਿਹਰੇ ’ਤੇ ਮਾਯੂਸੀ ਝਲਕਣ ਲੱਗ ਪਈ ਹੈ।

 

 

ਕਈ ਥਾਵਾਂ ’ਤੇ ਮੀਂਹ ਤੋਂ ਪਹਿਲਾਂ ਝੱਖੜ ਝੁੱਲਿਆ, ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ਉੱਤੇ ਰੁੱਖ ਸੜਕਾਂ ਉੱਤੇ ਡਿੱਗ ਪਏ ਤੇ ਆਵਾਜਾਈ ਵਿੱਚ ਵਿਘਨ ਪਿਆ।

 

 

ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਸਵੇਰੇ 8 ਕੁ ਵਜੇ ਰਾਤ ਵਰਗਾ ਹਨੇਰਾ ਛਾ ਗਿਆ। ਬੱਦਲ ਇੰਨੇ ਸੰਘਣੇ ਸਨ ਕਿ ਦਿਨ ’ਚ ਰਾਤ ਵਰਗਾ ਮਾਹੌਲ ਬਣ ਗਿਆ।

ਐਤਵਾਰ ਨੂੰ ਜ਼ੀਰਕਪੁਰ ਵਿੱਚ ਸਵੇਰੇ 9 ਵਜੇ ਦਾ ਦ੍ਰਿਸ਼। ਤਸਵੀਰ: ਸੁਸ਼ੀਲ ਪਰਜਾਪਤੀ, ਹਿੰਦੁਸਤਾਨ ਟਾਈਮਜ਼

 

ਉਂਝ ਤਾਂ ਹੁਣ ਤੱਕ ਆਮ ਤੌਰ ’ਤੇ ਕਣਕਾਂ ਸਾਂਭ ਦਿੱਤੀਆਂ ਜਾਂਦੀਆਂ ਹਾਨ ਪਰ ਐਤਕੀਂ ਕੋਰੋਨਾ–ਲੌਕਡਾਊਨ ਕਾਰਨ ਕੰਮ ਕੁਝ ਦੇਰੀ ਨਾਲ ਹੀ ਸ਼ੁਰੂ ਹੋਇਆ ਸੀ ਤੇ ਇਸ ਵਾਰ ਮਜ਼ਦੂਰਾਂ ਦੀ ਵੀ ਕਿੱਲਤ ਹੈ।

 

 

ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਭਾਵ ਯੂਪੀ ਤੇ ਬਿਹਾਰ ਰਵਾਨਾ ਹੋ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Storm Rain and Lightning at many places of Punjab