ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੱਲ ਬਠਿੰਡਾ ਦੇ ਅਜੀਤ ਰੋਡ 'ਤੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦੀ

ਅਜੀਤ ਰੋਡ

ਅਜੀਤ ਰੋਡ ਬਠਿੰਡਾ ਤੇ ਉਸਦੇ ਨੇੜੇ-ਤੇੜੇ ਦੇ ਖੇਤਰ 'ਚ ਤਪਦੀ ਦੁਪਹਿਰ ਦੇ ਸਮੇਂ ਵੀ ਸਰਗਰਮੀ ਕਾਫੀ ਤੇਜ਼ ਹੈ. ਹਜ਼ਾਰਾਂ ਨੌਜਵਾਨ ਸੜਕਾਂ ਤੇ ਚੱਲਦੇ-ਫਿਰਦੇ ਦਿਖਾਈ ਦੇ ਰਹੇ ਹਨ. ਕੋਈ ਕਿਸੇ ਇਮਾਰਤ ਚੋਂ ਨਿੱਕਲ ਰਿਹਾ, ਕੋਈ ਖੜ੍ਹਾ ਹੋਇਆ ਗੱਲਾਂ ਮਾਰ ਰਿਹਾ 'ਤੇ ਖਾਣ-ਪੀਣ ਵਾਲੀਆਂ ਦੁਕਾਨਾਂ 'ਚ ਵੀ ਨੌਜਵਾਨਾਂ ਦੀ ਚੰਗੀ ਭੀੜ ਜੁਟੀ ਹੋਈ ਹੈ. ਲਗਭਗ ਸਾਰੇ ਨੌਜਵਾਨਾਂ 'ਚ ਇੱਕ ਗੱਲ ਸਾਂਝੀ ਹੈ ਉਹ ਹੈ ਵਲੈਤ ਜਾਣ ਦੀ ਤਾਂਘ. ਇਹ ਸਾਰੇ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (IELTS) ਪ੍ਰੀਖਿਆ ਦੀ ਤਿਆਰੀ ਲਈ ਅੰਗਰੇਜ਼ੀ ਸਿੱਖਣ ਵਾਸਤੇ ਇੱਥੇ ਆਏ ਹੋਏ ਹਨ.

 

ਨੌਜਵਾਨਾਂ ਦੀ ਇਸ ਮੰਗ ਦੇ ਆਧਾਰ ਤੇ 100 ਤੋਂ ਵੱਧ IELTS ਸਿਖਲਾਈ ਕੇਂਦਰਾਂ ਦੇ ਨਾਲ-ਨਾਲ ਰਹਿਣ ਲਈ PG ਘਰਾਂ ਦਾ ਜਾਲ ਵੀ ਇਸ ਰੋਡ ਤੇ ਫੈਲ ਚੁੱਕਿਆ. ਅਸਥਾਈ ਰਿਹਾਇਸ਼ ਲਈ ਇੱਥੇ ਕੋਈ ਕਿਰਾਏ ਦਾ ਕਰਾਰ ਨਹੀਂ ਕੀਤਾ ਜਾਂਦਾ. ਹਜ਼ਾਰਾਂ ਲੋਕਾਂ ਦੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਇਹ ਪੂਰਾ ਕਾਰੋਬਾਰ ਕਰੋੜਾਂ ਦਾ ਧੰਦਾ ਕਮਾ ਰਿਹਾ.

 

IELTS ਕੋਰਸ ਕਰਾ ਰਹੇ ਈ-ਸਕੂਲ (E-School) ਦੇ ਮੈਨੇਜਮੈਂਟ ਡਾਇਰੈਕਟਰ ਰੁਪਿੰਦਰ ਸਿੰਘ ਨੇ ਕਿਹਾ ਕਿ 'ਦੁਆਬਾ' ਖੇਤਰ ਤੋਂ ਬਾਅਦ, ਜਿੱਥੇ 1980 ਦੇ ਸਾਲ ਚ ਕੈਨੇਡਾ ਜਾਣਾ ਵੱਡੇ ਪੈਮਾਨੇ 'ਤੇ ਸ਼ੁਰੂ ਹੋਇਆ ਸੀ, ਹੁਣ ਮਾਲਵਾ ਦੇ ਲੋਕ ਵਿਦੇਸ਼ ਜਾਣ ਦੇ ਵਧੀਆ ਮੌਕੇ ਲੱਭ ਰਹੇ ਹਨ. ਦੋਆਬਾ ਦੇ ਹਰ ਦੂਜੇ ਪਰਿਵਾਰ ਦਾ ਭਾਵੇਂ ਜਲੰਧਰ ਹੋਵੇ ਜਾਂ ਨਵਾਂਸ਼ਹਿਰ ਕੋਈ ਨਾ ਕੋਈ ਪਰਿਵਾਰਕ ਮੈਂਬਰ/ਰਿਸ਼ਤੇਦਾਰ ਯੂਕੇ ਜਾਂ ਕੈਨੇਡਾ 'ਚ ਵਸ ਰਿਹਾ.

 

IELTS 'ਚ ਆਉਣ ਵਾਲੇ ਸਕੋਰ ਨੂੰ ਯੂਕੇ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਜਿੱਥੋਂ ਤੱਕ ਕਿ ਅਮਰੀਕਾ ਵਰਗੇ ਦੇਸ਼ਾਂ 'ਚ ਵੀ ਅਧਿਐਨ, ਕੰਮ ਅਤੇ ਪ੍ਰਵਾਸ ਲਈ ਸਵੀਕਾਰ ਕੀਤਾ ਜਾਂਦਾ. 

 

ਲਗਭਗ 10,000 ਨੌਜਵਾਨ ਜਿਨ੍ਹਾਂ ਚ ਜਿਆਦਾਤਰ ਪੇਂਡੂ ਖੇਤਰਾਂ ਤੋਂ ਜਾਂ ਮਾਨਸਾ, ਸਿਰਸਾ (ਹਰਿਆਣਾ) ਵਰਗੇ ਸ਼ਹਿਰਾਂ ਚੋਂ ਇੱਥੇ ਪੜ੍ਹ ਰਹੇ ਹਨ, ਇਹ ਨੌਜਵਾਨ IELTS ਦੀਆਂ ਕਲਾਸਾਂ ਲਈ 9 ਹਜ਼ਾਰ ਰੁਪਏ ਮਹੀਨਾ 'ਤੇ ਪੀ.ਜੀ. ਚ ਰਿਹਾਇਸ਼ ਲਈ 7,000 ਰੁਪਏ ਦੀ ਅਦਾਇਗੀ ਕਰਦੇ ਹਨ, ਜਿਸਦਾ ਮਤਲਬ ਹੈ ਕੋਚਿੰਗ ਸੈਂਟਰਾਂ ਤੇ ਪੀ.ਜੀ. ਮਾਲਕਾਂ ਲਈ 16 ਕਰੋੜ ਰੁਪਏ ਮਹੀਨੇ ਦੀ ਕਮਾਈ.

 

ਰੁਪਿੰਦਰ ਸਿੰਘ ਨੇ ਕਿਹਾ, "ਇਨ੍ਹਾਂ ਸੈਂਟਰਾਂ ਦੇ ਬਣਨ ਤੇ ਬਹੁਤ ਸਾਰੇ ਛੋਟੇ ਕਾਰੋਬਾਰਾਂ ਦੇ ਆਉਣ, ਖਾਣਾ ਪਕਾਉਣ ਵਾਲਿਆਂ, ਜੂਸ ਵੇਚਣ ਵਾਲਿਆਂ, ਹੇਅਰਡਰੈਸਰਾਂ, ਚੌਕੀਦਾਰਾਂ ਜਾਂ ਸਫਾਈ ਕਰਨ ਵਾਲਿਆਂ ਦਾ ਧੰਨਵਾਦ  ਜਿਨ੍ਹਾਂ ਕਰਕੇ ਬਠਿਂਡਾ ਦੇ ਆਰਥਿਕ ਵਿਕਾਸ 'ਚ ਵਾਧਾ ਹੋਇਆ".

 

ਇੱਕ ਇੰਸਟੀਚਿਊਟ ਦੇ ਅਗਲੇ ਦੋ ਬੈਚਾਂ ਲਈ 1000 ਕੈਂਡੀਡੇਟ ਅਡਵਾਂਸ ਬੁਕਿੰਗ ਕਰਵਾ ਚੁੱਕੇ ਹਨ.

 

ਬਠਿੰਡਾ ਤੋਂ 35 ਕਿਲੋਮੀਟਰ ਦੂਰ ਪਿੱਥੋ ਪਿੰਡ ਚੋਂ 20 ਸਾਲ ਦੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ, "ਵਿਦੇਸ਼ 'ਚ ਮਾਹੌਲ ਚੰਗਾ ਹੈ, ਇੱਥੇ ਕੋਈ ਸੁਰੱਖਿਆ ਨਹੀਂ ਹੈ."  ਗੁਰਪ੍ਰੀਤ ਦੋ ਮਹੀਨੇ ਦੀ ਪੀ.ਜੀ ਲਈ 11000 ਰੁਪਏ 'ਤੇ ਕੋਚਿੰਗ ਲਈ 8,000 ਰੁਪਏ ਖਰਚ ਰਹੇ ਹਨ.

 

ਗੁਰਪ੍ਰੀਤ ਅੱਗੇ ਕਹਿੰਦੇ ਹਨ ਕਿ "ਕੈਨੇਡਾ 'ਚ ਮੇਰਾ ਚਚੇਰਾ ਭਰਾ ਕਾਰਗੋ ਟਰਾਲੀ ਚਲਾਉਂਦਾ ਹੈ, ਹਰੇਕ ਮਹੀਨੇ ਆਪਣੇ ਮਾਤਾ-ਪਿਤਾ (ਪਿਥੋ ਪਿੰਡ ਚ) ਇਕ ਲੱਖ ਰੁਪਏ ਘਰ ਭੇਜਦਾ ਹੈ,". "ਭਾਰਤ 'ਚ ਗ੍ਰੈਜੂਏਟ ਅਧਿਆਪਕ ਇਸਦੇ ਅੱਧੇ ਪੈਸੇ ਵੀ ਨਹੀਂ ਕਮਾਉਂਦੇ."

 

ਗੁਰਪ੍ਰੀਤ ਦੇ ਪਿਤਾ ਕੋਲ ਪਿੰਡ 'ਚ 10 ਤੋਂ 12 ਏਕੜ ਦੀ ਚੰਗੀ ਜ਼ਮੀਨ ਹੈ, ਪਰ ਉਸਦੇ ਮੁਤਾਬਕ "ਹੁਣ ਪੰਜਾਬ ਚ ਖੇਤੀ ਦਾ ਕੋਈ ਭਵਿੱਖ ਨਹੀਂ ਹੈ".

 

ਫਾਜ਼ਿਲਕਾ ਤੋਂ ਬਵਲਪ੍ਰੀਤ ਕੌਰ ਜਿਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐੱਮਏ (ਅਰਥ ਸ਼ਾਸਤਰ) ਦਾ ਕੋਰਸ ਪੂਰਾ ਕੀਤਾ ਹੈ, ਇੱਕ ਅੰਗਰੇਜ਼ੀ ਕੋਚਿੰਗ ਕਲਾਸ 'ਚ 35 ਹੋਰ ਵਿਅਕਤੀਆਂ ਨਾਲ ਪੜ੍ਹਦੀ ਹੈ. ਉਹ ਕਹਿੰਦੀ ਹੈ ਭਾਰਤ 'ਚ ਕੋਈ ਨੌਕਰੀ ਦਾ ਮੌਕਾ ਨਹੀਂ ਹੈ, ਯੂਨੀਵਰਸਿਟੀ ਚ ਮੇਰੀ ਕਲਾਸ 'ਚ 80 ਵਿਦਿਆਰਥੀਆਂ ਦਾ ਬੈਚ ਸੀ ਪਰ ਸਿਰਫ ਚਾਰ ਤੋਂ ਪੰਜਾਂ ਨੂੰ ਹੀ ਵਧੀਆ ਨੌਕਰੀ ਮਿਲੀ."

 

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਕ ਮਕੈਨਿਕਲ ਇੰਜੀਨੀਅਰਿੰਗ ਗ੍ਰੈਜੂਏਟ ਨਿਖਿਲ ਢੀਂਗਰਾ, ਜੋ ਹਾਲ ਆਫ IELTS ਚਲਾਉਂਦੇ ਹਨ, ਦਾ ਕਹਿਣਾ ਹੈ ਕਿ ਉਹ ਪੜ੍ਹਾਈ ਤੋਂ ਬਾਅਦ ਉਹ ਬੇਰੁਜ਼ਗਾਰ ਸਨ. ਫਿਰ ਕਿਸੇ ਇਮੀਗ੍ਰੇਸ਼ਨ ਦਫ਼ਤਰ 'ਚ ਕੰਮ ਕਰਨ ਤੋਂ ਬਾਅਦ ਤੇ IELTS ਪਾਸ ਕਰਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਚੰਗੀ ਵਪਾਰ ਹੈ (ਮੰਗ ਨੂੰ ਵੇਖਦਿਆਂ)".

 

ਕਈ ਕੋਚਿੰਗ ਕੇਂਦਰਾਂ ਦੇ ਵੀਜ਼ਾ ਸਲਾਹਕਾਰਾਂ ਨਾਲ ਤਾਲਮੇਲ ਹਨ. ਇੱਕ ਹੋਰ ਬੀ.ਟੈਕ ਗ੍ਰੈਜੂਏਟ, ਜੋ ਕਿ ਵੀਜ਼ਾ 'ਕੌਂਸਲਰ' ਦੇ ਤੌਰ ਤੇ ਕੰਮ ਕਰਦਾ ਹੈ  ਉਹ ਦਾਅਵਾ ਕਰਦਾ ਹੈ ਕਿ ਉਸ ਦੇ ਦਫ਼ਤਰ 'ਚ ਹਰ ਦਿਨ 15 ਵਿਦਿਆਰਥੀ ਵੀਜ਼ਾ ਮੰਗਣ ਲਈ ਆਉਦੇ ਹਨ.

 

ਇੰਨ੍ਹੇ ਸਾਰੇ ਨੌਜਵਾਨ ਵਿਦਿਆਰਥੀਆਂ ਦੇ ਕਾਰਨ ਇਹ ਕਾਰੋਬਾਰ ਤੇਜ਼ੀ ਨਾਲ ਫੈਲ ਰਿਹਾ ਹੈ. ਸਵੇਰੇ 8 ਵਜੇ ਤੱਕ ਖਾਣਾ ਤਿਆਰ ਕਰਨ ਵਾਲੇ 100 ਤਾਜ਼ਾ ਅੰਡਿਆਂ ਦੇ ਰੋਲ ਤਿਆਰ ਕਰ ਲੈਂਦੇ ਹਨ ਤਾਂ ਹੇਅਰਡਰੈਸਰਾਂ ਨੂੰ ਵੀ ਖਾਲੀ ਟਾਈਮ ਨਹੀਂ ਮਿਲਦਾ. ਇੱਕ ਦੁਕਾਨਦਾਰ ਖ਼ਾਨ ਦਾ ਕਹਿਣਾ ਹੈੈ  ਕਿ "ਹੁਣ 100 ਤੋਂ ਵੱਧ ਦੁਕਾਨਾਂ ਬਣ ਜਾਣ ਕਰਕੇ ਗਾਹਕਾਂ ਕੋਲ ਚੋਣ ਕਰਨ ਦਾ ਮੌਕਾ ਹੈ."  ਉਹ ਹਰ ਦਿਨ 20,000 ਰੁਪਏ ਕਮਾਉਂਦੇ ਹਨ.

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:story ofcraze for ielts centers and ajeet road of bathinda