ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ਲਾਗਲੇ ਪਿੰਡ ’ਚ ਅਵਾਰਾ ਕੁੱਤੇ ਨੇ ਖਾ ਲਿਆ ਬੱਚੇ ਦਾ ਮੂੰਹ, ਹਾਲਤ ਨਾਜ਼ੁਕ

ਮੋਗਾ ਲਾਗਲੇ ਪਿੰਡ ’ਚ ਅਵਾਰਾ ਕੁੱਤੇ ਨੇ ਖਾ ਲਿਆ ਬੱਚੇ ਦਾ ਮੂੰਹ, ਹਾਲਤ ਨਾਜ਼ੁਕ

ਮੋਗਾ ਜ਼ਿਲ੍ਹੇ ਦੇ ਪਿੰਡ ਵੱਡਾ ਘਰ ’ਚ ਕੱਲ੍ਹ ਸਨਿੱਚਰਵਾਰ ਨੂੰ ਇੱਕ ਅਵਾਰਾ ਕੁੱਤੇ ਨੇ ਪੰਜ ਸਾਲਾਂ ਦੇ ਇੱਕ ਬੱਚੇ ਦਾ ਮੂੰਹ ਬੁਰੀ ਤਰ੍ਹਾਂ ਵੱਢ ਖਾਧਾ। ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ; ਇਸੇ ਲਈ ਉਸ ਨੂੰ ਫ਼ਰੀਦਕੋਟ ਦੇ ਹਸਪਤਾਲ ’ਚ ਰੇਫ਼ਰ ਕਰ ਦਿੱਤਾ ਗਿਆ ਹੈ।

 

 

ਮਾਂ ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੰਜ ਸਾਲਾ ਬੱਚਾ ਅਰਵਿੰਦਰਪਾਲ ਸਿੰਘ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ, ਜਦੋਂ ਕੁੱਤੇ ਨੇ ਉਸ ਦੇ ਚਿਹਰੇ ਉੱਤੇ ਹਮਲਾ ਕਰ ਦਿੱਤਾ।

 

 

ਬੱਚੇ ਦੀਆਂ ਚੀਕਾਂ ਸੁਣ ਕੇ ਸਾਰੇ ਪਰਿਵਾਰਕ ਮੈਂਬਰ ਘਰੋਂ ਬਾਹਰ ਆਏ ਤੇ ਕੁੱਤੇ ਨੂੰ ਉੱਥੋਂ ਭਜਾਇਆ। ਅਰਵਿੰਦਰਪਾਲ ਨੂੰ ਮੋਗਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਵੇਖ ਕੇ ਉਸ ਨੂੰ ਤੁਰੰਤ ਫ਼ਰੀਦਕੋਟ ਦੇ ਹਸਪਤਾਲ ਭੇਜ ਦਿੱਤਾ ਗਿਆ।

 

 

ਕੁਝ ਰਿਪੋਰਟਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਕੱਲੇ ਮੋਗਾ ਦੇ ਸਿਵਲ ਹਸਪਤਾਲ ’ਚ ਹਰ ਮਹੀਨੇ ਕੁੱਤਿਆਂ ਦੇ ਵੱਢਣ ਦੇ ਹੀ 300 ਦੇ ਲਗਭਗ ਮਾਮਲੇ ਆ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।

 

 

ਹਾਲੇ ਸਿਰਫ਼ ਚਾਰ ਕੁ ਦਿਨ ਪਹਿਲਾਂ ਕੁੱਤੇ ਨੇ ਇੱਕ ਹੋਰ ਬੱਚੇ ਨੂੰ ਵੱਢ ਲਿਆ ਸੀ। ਉਹ ਪਾਲਤੂ ਕੁੱਤਾ ਸੀ ਤੇ ਉਸ ਦੇ ਮਾਲਕ ਨੂੰ ਪੁਲਿਸ ਥਾਣੇ ਵਿੱਚ ਇਹ ਰਾਜ਼ੀਨਾਮਾ ਲਿਖ ਕੇ ਦੇਣਾ ਪਿਆ ਕਿ ਉਹ ਉਸ ਕੁੱਤੇ ਨੂੰ ਕਿਤੇ ਛੱਡ ਆਵੇਗਾ।

 

 

ਇੰਝ ਹੀ ਮੋਗਾ ’ਚ ਇੱਕ ਅਵਾਰਾ ਕੁੱਤੇ ਨੇ ਇੱਕ ਬਜ਼ੁਰਗ ਔਰਤ ਦੇ ਹੱਥ ਉੱਤੇ ਵੱਢ ਲਿਆ ਸੀ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stray Dog ate face of a child in a Moga village condition serious