ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੰਨਾ ’ਚ ਅਵਾਰਾ ਕੁੱਤਿਆਂ ਨੇ 5 ਸਾਲਾ ਬੱਚੇ ਨੂੰ ਨੋਚ-ਨੋਚ ਖਾਧਾ, ਮੌਤ

ਅੱਜ ਦੇ ਸਮੇਂ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਬਹੁਤ ਜਿਆਦਾ ਵੱਧ ਗਿਆ ਹੈ। ਇੱਕ ਦਰਦਨਾਕ ਮਾਮਲਾ ਖੰਨਾ 'ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਅਵਾਰਾ ਕੁੱਤਿਆਂ ਨੇ 5 ਸਾਲਾ ਮਾਸੂਮ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ।
 

ਇਹ ਘਟਨਾ ਖੰਨਾ ਦੇ ਪਿੰਡ ਬਾਹੋਮਾਜਰਾ 'ਚ ਵਾਪਰੀ। ਬੱਚੇ ਦੇ ਪਿਤਾ ਪ੍ਰੇਮ ਚੰਦ ਰਾਮ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਕੰਮ 'ਤੇ ਗਿਆ ਸੀ ਤਾਂ ਬੱਚਾ ਘਰ ਦੇ ਕੋਲ ਹੀ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਬੱਚਾ ਉਥੋਂ ਗਾਇਬ ਹੋ ਗਿਆ। ਇਸ ਤੋਂ ਬਾਅਦ ਤੁਰੰਤ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਦੇਖਿਆ ਕਿ 4 ਕੁੱਤੇ ਖੇਤ 'ਚ ਬੱਚੇ ਨੂੰ ਨੋਚ ਰਹੇ ਸਨ। ਕੁੱਤਿਆਂ ਤੋਂ ਛੁੜਵਾ ਕੇ ਜਦੋਂ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਬੱਚੇ ਦੀ ਮੌਤ ਹੋ ਗਈ।

 


 

ਪ੍ਰਵਾਸੀ ਮਜ਼ਦੂਰ ਪ੍ਰੇਮ ਚੰਦ ਬਿਹਾਰ ਤੋਂ ਚਾਰ ਦਿਨ ਪਹਿਲਾਂ ਹੀ ਪੰਜਾਬ 'ਚ ਰੋਜ਼ੀ-ਰੋਟੀ ਕਮਾਉਣ ਲਈ ਆਇਆ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stray dogs ate a 5 year old child death