ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ: ਅਵਾਰਾ ਕੁੱਤਿਆਂ ਨੇ ਲਈ ਡੇਢ ਸਾਲ ਦੇ ਮਾਸੂਮ ਦੀ ਜਾਨ

ਡੇਢ ਸਾਲ ਦਾ ਮਾਸੂਮ

ਚੰਡੀਗੜ੍ਹ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ. ਡੇਢ ਸਾਲ ਦਾ ਮਾਸੂਮ ਜਦੋਂ ਸੈਕਟਰ 18 ਦੇ ਪਾਰਕ 'ਚ ਖੇਡ ਰਿਹਾ ਸੀ ਤਾਂ ਕੁਝ ਅਵਾਰਾ ਕੁੱਤਿਆਂ ਨੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ. ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਘਬਰਾਏ ਹੋਏ ਹਨ.

 

ਅਵਾਰਾ ਕੁੱਤਿਆਂ ਨੇ ਕੀਤਾ ਹਮਲਾ


ਪੁਲਿਸ ਨੇ ਦੱਸਿਆ ਕਿ ਘਟਨਾ ਸਵੇਰੇ 11:30 ਵਜੇ ਵਾਪਰੀ. ਮ੍ਰਿਤਕ ਬੱਚੇ ਦੀ ਪਛਾਣ ਆਯੂਸ਼ ਵਜੋਂ ਹੋਈ ਹੈ, ਜਿਸ ਦੀ ਉਮਰ ਡੇਢ ਸਾਲ ਸੀ. ਬੱਚੇ ਦਾ ਪਰਿਵਾਰ ਪਿਲਸੋਰਾ 'ਚ ਰਹਿੰਦਾ ਹੈ.. ਉਸਦੀ ਮਾਂ ਸਫਾਈ ਦਾ ਕੰਮ ਕਰਦੀ ਹੈ. ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਐਤਵਾਰ ਨੂੰ ਆਯੂਸ਼ ਆਪਣੀ ਮਾਂ ਨਾਲ ਸੈਕਟਰ 18 'ਚ ਆਇਆ ਸੀ, ਜਿੱਥੇ ਉਹ ਸਫਾਈ ਕਰਦੀ ਹੈ. ਆਯੂਸ਼ ਨੂੰ ਉਸਦੀ ਮਾਂ ਪਾਰਕ ਦੇ ਹੋਰ ਬੱਚਿਆਂ ਨਾਲ ਖੇਡਣ ਲਈ ਛੱਡ ਗਈ. ਬੱਚੇ ਖੇਡ ਰਹੇ ਸਨ ਪਰ ਆਯੂਸ਼ ਪਾਰਕ 'ਚ ਭੱਜ ਰਿਹਾ ਸੀ. ਫਿਰ ਅਚਾਨਕ ਤਿੰਨ-ਚਾਰ ਅਵਾਰਾ ਵਾਲੇ ਕੁੱਤੇ ਆਏ ਅਤੇ ਉਹਨਾਂ ਨੇ ਬੱਚੇ ਤੇ ਹਮਲਾ ਕਰ ਦਿੱਤਾ. ਕੁੱਤਿਆਂ ਨੂੰ ਵੇਖ ਕੇ ਉਹ ਡਰ ਗਿਆ ਤੇ ਰੋਣ ਲੱਗ ਪਿਆ. ਪਰ ਕੁੱਤਿਆਂ ਨੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ. ਰੋਂਦੇ ਆਯੂਸ਼ ਦੀ ਆਵਾਜ਼ ਲੋਕਾਂ ਤੱਕ ਨਹੀਂ ਪਹੁੰਚੀ. ਉਥੇ ਮੌਜੂਦ ਹੋਰ ਬੱਚਿਆਂ ਨੇ ਚੀਕਾਂ ਮਾਰਿਆ ਤਾਂ ਲੋਕਾਂ ਨੇ ਵੇਖਿਆ ਕਿ ਕੁਝ ਕੁੱਤੇ ਬੱਚੇ ਨੂੰ ਨੋਚ ਰਹੇ ਹਨ. ਲੋਕਾਂ ਨੇ ਪਾਰਕ 'ਚ ਪੁੱਜ ਕੇ ਆਯੂਸ਼ ਨੂੰ ਕੁੱਤਿਆਂ ਤੋਂ ਛੁਡਾਇਆ. ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਆਯੂਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਦੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ.

 

ਲੋਕਾਂ ਨੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ


ਇਸ ਘਟਨਾ ਤੋਂ ਬਾਅਦ ਲੋਕ ਮੌਕੇ 'ਤੇ ਇਕੱਠੇ ਹੋ ਗਏ ਤੇ ਅਧਿਕਾਰੀਆਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਲਈ ਜ਼ਿੰਮੇਵਾਰ ਦੱਸਿਆ. ਲੋਕਾਂ ਨੇ ਕਿਹਾ ਕਿ  ਚੰਡੀਗੜ੍ਹ ਦੇ ਕੇਂਦਰੀ ਅਤੇ ਦੱਖਣੀ ਭਾਗ 'ਚ ਰਹਿਣ ਵਾਲੇ ਲੋਕ ਪਾਰਕ 'ਚ ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਤੋਂ ਬਹੁਤ ਪਰੇਸ਼ਾਨ ਹਨ. ਕੁੱਤਿਆਂ ਦੇ ਕਾਰਨ ਲੋਕ 'ਤੇ ਬੱਚੇ ਪਾਰਕਾਂ 'ਚ ਨਹੀਂ ਜਾ ਸਕਦੇ. ਅਸੀਂ ਆਪਣੇ ਬੱਚਿਆਂ ਨੂੰ ਖੇਡਣ ਲਈ ਬਾਹਰ ਭੇਜਣ ਤੋਂ ਡਰਦੇ ਹਾਂ. ਪਾਰਕ ਅਵਾਰਾ ਕੁੱਤਿਆਂ ਨਾਲ ਭਰੇ ਹੋਏ ਹਨ. ਅਸੀਂ ਬੱਚਿਆਂ ਨੂੰ ਇਕੱਲੇ ਖੇਡਣ ਲਈ ਨਹੀਂ ਭੇਜ ਸਕਦੇ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:stray dogs attacked on 18 month old boy in a park