ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੋਗਾ ਦੇ ਪਿੰਡ ਧੂਰਕੋਟ ਰਣਸੀਂਹ ’ਚ ਅਵਾਰਾ ਕੁੱਤਿਆਂ ਨੇ ਲਈ 7 ਸਾਲਾ ਬੱਚੇ ਦੀ ਜਾਨ

ਹਰਮਨ ਸਿੰਘ ਦੀ ਫ਼ਾਈਲ ਫ਼ੋਟੋ

ਮੋਗਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਰਣਸੀਂਹ ’ਚ ਅੱਜ ਦੇਰ ਸ਼ਾਮੀਂ ਅਵਾਰਾ ਕੁੱਤਿਆਂ ਨੇ ਸੱਤ ਸਾਲਾਂ ਦੇ ਇੱਕ ਬੱਚੇ ਦੀ ਜਾਨ ਲੈ ਲਈ। ਬੱਚੇ ਦੀ ਸ਼ਨਾਖ਼ਤ ਹਰਮਨ ਸਿੰਘ ਵਜੋਂ ਹੋਈ ਹੈ। ਉਹ ਦੂਜੀ ਜਮਾਤ ਵਿੱਚ ਪੜ੍ਹਦਾ ਸੀ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ, ਜਦੋਂ ਹਰਮਨ ਆਪਣੇ ਘਰ ਲਾਗਲੇ ਖੇਤਾਂ ਵਿੱਚ ਪਤੰਗ ਉਡਾ ਰਿਹਾ ਸੀ। ਕਈ ਕੁੱਤਿਆਂ ਦਾ ਝੁੰਡ ਅਚਾਨਕ ਉਸ ਉੱਤੇ ਝਪਟ ਪਿਆ ਤੇ ਉਸ ਨੂੰ ਇੱਧਰ–ਉੱਧਰ ਘਸੀਟਣ ਲੱਗਾ। ਕੁੱਤਿਆਂ ਨੇ ਜਿੱਥੇ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਮਧੋਲਿਆ, ਉੱਥੇ ਉਨ੍ਹਾਂ ਉਸ ਦੇ ਸਰੀਰ ਦਾ ਕੁਝ ਹਿੱਸਾ ਖਾ ਵੀ ਲਿਆ।

 

 

ਜਦੋਂ ਤੱਕ ਉੱਥੋਂ ਲੰਘ ਰਹੀ ਇੱਕ ਔਰਤ ਨੇ ਕੁੱਤਿਆਂ ਵੱਲੋਂ ਬੱਚੇ ਦੀ ਖਿੱਚ–ਧੂਹ ਨੂੰ ਵੇਖਿਆ, ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਸ ਨੇ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਦੱਸਿਆ ਪਰ ਤਦ ਤੱਕ ਕੁੱਤੇ ਉਸ ਬੱਚੇ ਦੀ ਜਾਨ ਲੈ ਚੁੱਕੇ ਸਨ। ਪੁਲਿਸ ਨੇ ਦੱਸਿਆ ਕਿ ਬੱਚੇ ਦੀ ਮ੍ਰਿਤਕ ਦੇਹ ਨੂੰ ਮੁਰਦਾਘਰ ਵਿੱਚ ਰਿੱਖਿਆ ਗਿਆ ਹੈ ਤੇ ਧਾਰਾ 174 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

 

 

ਹਰਮਨ ਦੇ ਘਰ ਵਿੱਚ ਉਸ ਦੇ ਮਾਪਿਆਂ ਤੋਂ ਇਲਾਵਾ ਉਸ ਦਾ ਇੱਕ ਵੱਡਾ ਭਰਾ ਵੀ ਹੈ। ਇੱਥੇ ਵਰਨਣਯੋਗ ਹੈ ਕਿ ਮਈ 2018 ਦੌਰਾਨ ਸੰਗਰੂਰ ਜ਼ਿਲ੍ਹੇ ’ਚ ਅਵਾਰਾ ਕੁੱਤਿਆਂ ਨੇ ਪੰਜ ਸਾਲਾ ਇੱਕ ਬੱਚੀ ਦੀ ਜਾਨ ਲੈ ਲਈ ਸੀ ਤੇ ਬਿਲਕੁਲ ਅਜਿਹੀ ਇੱਕ ਹੋਰ ਘਟਨਾ ਪਿੱਛੇ ਜਿਹੇ ਪਟਿਆਲਾ ਜ਼ਿਲ੍ਹੇ ਵਿੱਚ ਵੀ ਵਾਪਰੀ ਸੀ, ਜਿੱਥੇ ਸੱਤ ਸਾਲਾ ਇੱਕ ਲੜਕੇ ਦੀ ਜਾਨ ਗਈ ਸੀ।

 

 

ਸਾਲਾਂ 2016 ਤੇ 2017 ਦੌਰਾਨ ਪੰਜਾਬ ਵਿੱਚ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਔਸਤਨ 300 ਘਟਨਾਵਾਂ ਵਾਪਰੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stray dogs kill 7 yrs old boy in Moga village