ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ ਤੇ ਨਵਾਂਸ਼ਹਿਰ ’ਚ ਕੋਰੋਨਾ ਦੇ ਮਰੀਜ਼ਾਂ ਤੇ ਸ਼ੱਕੀ ਪੀੜਤਾਂ ਦੀ ਸਖ਼ਤ ਨਿਗਰਾਨੀ

ਹੁਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਆਈਸੋਲੇਟਡ ਵਾਰਡ ਦੀ ਖ਼ਾਸ ਪੁਲਿਸ ਨਿਗਰਾਨੀ

ਤਸਵੀਰਾਂ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼

 

ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਜਿਸ 70 ਸਾਲਾ ਵਿਅਕਤੀ ਦਾ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ; ਉਸ ਦੇ ਛੇ ਪਰਿਵਾਰਕ ਮੈਂਬਰਾਂ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 

 

ਇਨ੍ਹਾਂ ਸਾਰੇ ਛੇ ਜਣਿਆਂ ਨੂੰ ਸ਼ੁੱਕਰਵਾਰ ਦੇਰ ਰਾਤੀਂ ਆਮ ਲੋਕਾਂ ਤੋਂ ਵੱਖ ਕਰ ਦਿੱਤਾ ਗਿਆ ਸੀ। ਇਸ ਵੇਲੇ ਉਹ ਸਖ਼ਤ ਮੈਡੀਕਲ ਨਿਗਰਾਨੀ ਅਧੀਨ ਹਨ।

 

 

ਡਾ. ਹਰਵਿੰਦਰ ਸਿੰਘ ਨੇ ਸਿਰਫ਼ ਇੰਨੀ ਕੁ ਜਾਣਕਾਰੀ ਸਾਂਝੀ ਕੀਤੀ ਤੇ ਬਾਕੀ ਦੇ ਕੋਈ ਹੋਰ ਵੇਰਵੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

 

 

ਪਠਲਾਵਾ ਦੇ ਇਸ ਪਰਿਵਾਰ ਦੇ ਸੰਪਰਕ ’ਚ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ’ਚ ਗੜ੍ਹਸ਼ੰਕਰ ਲਾਗਲੇ ਪਿੰਡ ਮੋਰਾਂਵਾਲੀ ’ਚ 68 ਸਾਲਾ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ।

 

 

ਉਸ ਤੋਂ ਬਾਅਦ ਪੁਲਿਸ ਨੇ ਜਿੱਥੇ ਪਿੰਡ ਮੋਰਾਂਵਾਲੀ ਦੇ ਬਾਹਰ ਪੱਕਾ ਨਾਕਾ ਲਾ ਦਿੱਤਾ ਹੈ; ਉੱਥੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਹਸਪਤਾਲ ਦੇ ਸਪੈਸ਼ਲ ਆਈਸੋਲੇਟਡ ਵਾਰਡ ਦੇ ਬਾਹਰ ਵੀ ਪੁਲਿਸ ਦਾ ਸਖ਼ਤ ਪਹਿਰਾ ਲਾਇਆ ਗਿਆ ਹੈ।

ਹੁਸ਼ਿਆਰਪੁਰ ਤੇ ਨਵਾਂਸ਼ਹਿਰ ’ਚ ਕੋਰੋਨਾ ਦੇ ਮਰੀਜ਼ਾਂ ਤੇ ਸ਼ੱਕੀ ਪੀੜਤਾਂ ਦੀ ਸਖ਼ਤ ਨਿਗਰਾਨੀ

 

ਇਸ ਵਾਰਡ ਦੇ ਅੰਦਰ ਸਿਰਫ਼ ਡਾਕਟਰੀ ਟੀਮਾਂ ਤੋਂ ਇਲਾਵਾ ਹੋਰ ਕੋਈ ਨਹੀਂ ਜਾ ਸਕਦਾ।

 

 

ਇਸ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ’ਚ ਗੜ੍ਹਸ਼ੰਕਰ ਲਾਗਲੇ ਪਿੰਡ ਮੋਰਾਂਵਾਲੀ ਦਾ 68 ਸਾਲਾ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਇੰਝ ਪੰਜਾਬ ’ਚ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਹੁਣ 8 ਹੋ ਗਈ ਹੈ।

 

 

ਇਹ ਉਹੀ ਵਿਅਕਤੀ ਹੈ, ਜੋ ਬੰਗਾ ’ਚ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਵਿਅਕਤੀ ਦੇ ਸੰਪਰਕ ਵਿੱਚ ਸੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਹੁਣ ਮੋਰਾਂਵਾਲੀ ਦੇ 68 ਸਾਲਾ ਨਿਵਾਸੀ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਹੈ।

 

 

ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ।

 

 

ਉਸ ਦੇ ਪੰਜ ਪਰਿਵਾਰਕ ਮੈਂਬਰਾਂ ਨੂੰ ਘਰ ਅੰਦਰ ਹੀ ਵੱਖ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਹੈ।

 

 

ਉੱਧਰ ਮੋਹਾਲੀ ’ਚ ਸਨਿੱਚਰਵਾਰ ਸਵੇਰੇ ਕੋਰੋਨਾ ਵਾਇਰਸ ਤੋਂ ਪੀੜਤ 3 ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ’ਚ ਇਸ ਵਾਇਰਸ ਤੋਂ ਗ੍ਰਸਤ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 9 ਹੋ ਗਈ ਹੈ। ਹਿਲੇਰੀ ਵਿਕਟਰ ਦੀ ਰਿਪੋਰਟ ਮੁਤਾਬਕ ਇਹ ਸਾਰੇ 9 ਜਣੇ ਇੰਗਲੈਂਡ ਤੋਂ ਪਰਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strict Vigil upon Corona Positive and suspected patients in Hoshiarpur and Nawanshehar