ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮਜ਼ਬੂਤ ਭਾਰਤੀ ਅਰਥਚਾਰੇ ਨਾਲ ਖ਼ਤਮ ਹੋਵੇਗਾ ਪਾਕਿ ਦਾ ਖ਼ਤਰਾ: ਮਨਪ੍ਰੀਤ ਬਾਦਲ

​​​​​​​ਮਜ਼ਬੂਤ ਭਾਰਤੀ ਅਰਥਚਾਰੇ ਨਾਲ ਖ਼ਤਮ ਹੋਵੇਗਾ ਪਾਕਿ ਦਾ ਖ਼ਤਰਾ: ਮਨਪ੍ਰੀਤ ਬਾਦਲ

ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਦੀ ਵਿਦੇਸ਼ ਨੀਤੀ ਨੂੰ ਲੈ ਕੇ ਘਰੇਲੂ ਸਿਆਸਤ ਵਿੱਚ ਕਿਸੇ ਕਿਸਮ ਦੀ ਕੋਈ ਬਹਿਸ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵੱਡਾ ਖ਼ਤਰਾ ਬਾਹਰੋਂ ਨਹੀਂ, ਸਗੋਂ ਅੰਦਰੋਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸਭ ਤੋ਼ ਵੱਡਾ ਦੁਸ਼ਮਣ ਤਾਂ ਭ੍ਰਿਸ਼ਟਾਚਾਰ ਹੀ ਹੈ। ਜੇ ਦੇਸ਼ ਦੀ ਅਰਥ–ਵਿਵਸਥਾ ਮਜ਼ਬੂਤ ਹੋਵੇੀ, ਤਾਂ ਫ਼ੌਜ ਵੀ ਮਜ਼ਬੂਤ ਹੋਵੇਗੀ ਤੇ ਪਾਕਿਸਤਾਨ ਦਾ ਖ਼ਤਰਾ ਆਪਣੇ–ਆਪ ਖ਼ਤਮ ਹੋ ਜਾਵੇਗਾ।

 

 

ਸ੍ਰੀ ਬਾਦਲ ਅੱਜ ਪੰਜਾਬ ਯੂਨੀਵਰਸਿਟੀ ਤੇ ‘ਗਿਆਨ ਸੇਤੂ’ (ਥਿੰਕ–ਟੈਂਕ) ਵੱਲੋਂ ‘ਭਾਰਤ–ਪਾਕਿਸਤਾਨ ਸਬੰਧਾਂ ਦੇ ਉੱਭਰਦੇ ਡਾਇਨਾਮਿਕਸ’ ਵਿਸ਼ੇ ਉੱਤੇ ਰਾਸ਼ਟਰੀ ਪੱਧਰ ਦੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸਨ।

 

 

ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਤਦ ਦੇਸ਼ ਦੀ ਵੰਡ ਤੋਂ ਪਹਿਲਾਂ ਦੇਸ਼ ਦੇ ਇਤਿਹਾਸ ਦੀ ਗੱਲ ਕਰਨੀ ਸ਼ੁਰੂ ਕੀਤੀ। ਪਾਕਿਸਤਾਨ ਦੀ ਸਥਾਪਨਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੇ ਪ੍ਰਮੁੱਖ ਸੰਸਥਾਨ ਨਿਆਂਪਾਲਿਕਾ, ਪ੍ਰਸ਼ਾਸਨ ਹੁੰਦੇ ਹਨ ਪਰ ਪਾਕਿਸਤਾਨ ਅਜਿਹਾ ਕੋਈ ਵੀ ਸਥਿਰ ਸੰਸਥਾਨ ਨਹੀਂ ਬਣਾਇਆ, ਸਗੋਂ ਉਹ ਜ਼ਿਆਦਾਤਰ ਫ਼ੌਜ ਉੱਤੇ ਹੀ ਨਿਰਭਰ ਹੁੰਦਾ ਹੈ।

 

 

ਭਾਸ਼ਾਵਾਂ ਸਿੱਖਣ ਦੀ ਅਹਿਮੀਅਤ ਬਾਰੇ ਬੋਲਦਿਆਂ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਾਕਿਸਤਾਨ ਵਿੱਚ ਵਰਤੀਆਂ ਜਾਣ ਵਾਲੀਆਂ ਭਾਸ਼ਾਵਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਹਨ ਤੇ ਸ਼ਾਹਮੁਖੀ ਭਾਸ਼ਾ ਵੀ ਜ਼ਰੂਰ ਸਿੱਖਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਦੇ ਸਭਿਆਚਾਰ ਤੇ ਸਿਆਸਤ ਦੀ ਸਮਝ ਆ ਸਕੇ।

 

 

ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਪਾਕਿਸਤਾਨ–ਚੀਨ ਸਬੰਧਾਂ ਦਾ ਵੀ ਜ਼ਿਕਰ ਕੀਤਾ ਤੇ ਦੱਸਿਆ ਕਿ ਭਾਰਤ ਕਿਵੇਂ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਜਾ ਰਿਹਾ ਹੈ।

 

 

ਰੋਪੜ ਡਿਵੀਜ਼ਨ ਦੇ ਕਮਿਸ਼ਨਰ ਆਰ.ਕੇ. ਕੌਸ਼ਿਕ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਪਾਕਿਸਤਾਨ ਨੇ ਭਾਰਤ ਨਾਲ ਕਦੇ ਵੀ ਆਪਣੇ ਸਬੰਧ ਸੁਖਾਵੇਂ ਨਹੀਂ ਕਰਨੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਸਿਆਸੀ ਇਤਿਹਾਸ ਰਿਹਾ ਹੈ ਕਿ ਉੱਥੇ ਸਦਾ ਫ਼ੌਜ ਦਾ ਹੀ ਹੱਥ ਉਤਾਂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਦੇ ਸਿਆਸੀ ਆਗੂ ਕਦੇ ਫ਼ੌਜੀ ਜਰਨੈਲਾਂ ਨੂੰ ਬਾਈਪਾਸ ਕਰਨ ਦਾ ਜਤਨ ਵੀ ਕਰਦੇ ਹਨ, ਤਦ ਉਨ੍ਹਾਂ ਨੂੰ ਉਸ ਦੇ ਨਤੀਜੇ ਭੁਗਤਣੇ ਪੈਂਦੇ ਹਨ।

 

 

ਉਨ੍ਹਾਂ ਕਿਹਾ ਕਿ ਫ਼ੌਜ ਨੇ ਇਮਰਾਨ ਖ਼ਾਨ ਨੂੰ ਚੁਣਿਆ ਸੀ ਕਿਉਂਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਉਸ ਨੂੰ ਆਪਣੇ ਇਸ਼ਾਰਿਆਂ ਉੱਤੇ ਨਚਾ ਲੈਣਗੇ। ‘ਜਿਸ ਦਿਨ ਵੀ ਕਦੇ ਇਮਰਾਨ ਖ਼ਾਨ ਨੇ ਰਤਾ ਵੀ ਇੱਧਰ–ਉੱਧਰ ਹੋਣ ਦੀ ਕੋਸ਼ਿਸ਼ ਕੀਤੀ, ਤਦ ਉਸ ਨੂੰ ਨਤੀਜੇ ਭੁਗਤਣੇ ਪੈਣਗੇ।’

 

 

ਇਸ ਮੌਕੇ ਵਾਈਸ ਚਾਂਸਲਰ ਰਾਜ ਕੁਮਾਰ, ਲੈਫ਼ਟੀਨੈਂਟ ਜਨਰਲ (ਸੇਵਾ–ਮੁਕਤ) ਕੇ.ਜੇ. ਸਿੰਘ ਤੇ ਵਿਭਾਗ ਦੇ ਚੇਅਰਪਰਸਨ ਜਸਕਰਨ ਸਿੰਘ ਵੜੈਚ ਨੇ ਵੀ ਸੰਬੋਧਨ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strong Indian Economy will cease Pakistan danger Manpreet Badal