ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰਗਿਲ ਵਰਗੀ ਘਟਨਾ ਨੂੰ ਰੋਕਣ ਲਈ ਮਜ਼ਬੂਤ ਖੁਫੀਆ ਨੈੱਟਵਰਕ ਜ਼ਰੂਰੀ: ਰੱਖਿਆ ਮਾਹਰ

ਐਤਵਾਰ ਨੂੰ ਇੱਥੇ ਰੱਖਿਆ ਮਾਹਿਰਾਂ ਨੇ ਸੈਸ਼ਨ ਵਿੱਚ ਵਿਚਾਰਚਰਚਾ ਦੌਰਾਨ ਹਿੱਸਾ ਲੈਂਦਿਆਂ ਕਿਹਾ ਕਿ ਕਾਰਗਿਲ ਜਿਹੀ ਕਿਸੇ ਹੋਰ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਮੌਜੂਦਾ ਖੁਫ਼ੀਆ ਨੈਟਵਰਕ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।

 

'ਲੈਸਨਸ ਲਰਨਟ ਫਰਾਮ ਕਾਰਗਿਲ ਵਾਰ ਐਂਡ ਦੇਅਰ ਇੰਪਲੀਮੈਂਟੇਸ਼ਨ' ਵਿਸ਼ੇ 'ਤੇ ਕਰਵਾਏ ਗਏ ਸੈਸ਼ਨ ਵਿਚ ਹਿੱਸਾ ਲੈਂਦਿਆਂ ਸੇਵਾਮੁਕਤ ਰੱਖਿਆ ਸਕੱਤਰ ਸ਼ੇਖਰ ਦੱਤ ਨੇ ਕਿਹਾ ਕਿ ਸਾਨੂੰ ਕੇਂਦਰੀ ਅਤੇ ਰਾਜ ਪੱਧਰ 'ਤੇ ਖੁਫੀਆ ਅਤੇ ਨਿਗਰਾਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।

 

ਲੈਫਟੀਨੈਂਟ ਜਨਰਲ ਜੇ ਐਸ ਚੀਮਾ ਅਤੇ ਏਅਰ ਮਾਰਸ਼ਲ ਨਿਰਦੋਸ਼ ਤਿਆਗੀ ਸਮੇਤ ਸਾਰੇ ਪੈਨਲਿਸਟਾਂ ਨੇ ਕਾਰਗਿਲ ਜਿਹੀਆਂ ਅਚਾਨਕ ਵਾਪਰਨ ਵਾਲੀਆਂ ਨੂੰ ਘਟਨਾਵਾਂ ਤੋਂ ਬਚਣ ਲਈ ਵੱਧ ਤੋਂ ਵੱਧ ਖੁਫੀਆ ਸੰਗਠਨਾਂ ਬਣਾਉਣ ਅਤੇ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ।

 

ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਦੱਤ ਨੇ ਕਿਹਾ ਕਿ ਕਾਰਗਿਲ ਨੇ ਭਾਰਤੀ ਫੌਜ ਨੂੰ ਅਚੰਭੇ ਵਿੱਚ ਪਾ ਦਿੱਤਾ ਸੀ ਕਿ ਸਾਡੀ ਸਰਹੱਦ ਦੇ ਅੰਦਰ ਘੁਸਪੈਠੀਏ ਕਿਵੇਂ ਸਕਦੇ ਹਨ।

 

ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਟਾਲਣ ਲਈ ਸਾਨੂੰ ਖੁਫੀਆ ਤੰਤਰ ਅਤੇ ਨਿਗਰਾਨੀ ਦੇ ਸਾਂਝੇ ਰਸਤੇ ਵਿਕਸਿਤ ਕਰਨੇ ਪੈਣਗੇ ਤਾਂ ਜੋ ਵੱਧ ਤੋਂ ਵੱਧ ਤਿਆਰੀ ਨੂੰ ਯਕੀਨੀ ਬਣਾਉਣ ਹਿੱਤ ਸਾਡੇ ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨਯੋਗ ਜਾਣਕਾਰੀ ਮੁਹੱਈਆ ਕਰਵਾਈ  ਜਾ ਸਕੇ।

 

ਉਨ੍ਹਾਂ ਕਿਹਾ ਕਿ ਰਾਸ਼ਟਰੀ ਰੱਖਿਆ ਦੇਸ਼ ਲਈ ਸਭ ਤੋਂ ਵੱਧ ਤਰਜੀਹ ਦੇਣ ਵਾਲਾ ਅਤੇ ਬੁਨਿਆਦੀ ਢਾਂਚੇ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਮਸਲਾ ਹੈ। ਇਸ ਲਈ ਖੁਫੀਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਇਸ ਮੰਤਵ ਲਈ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ ਕਮਾਂਡਰ ਨੂੰ ਹਰ ਸ਼ੱਕੀ ਗਤੀਵਿਧੀ ਨਾਲ ਨਜਿੱਠਣ ਲਈ ਲੋੜੀਂਦੇ ਸਾਜ਼ੋ-ਸਮਾਨ ਦੀ ਖਰੀਦ ਲਈ ਵਧੇਰੇ ਬਜਟ ਮਨਜ਼ੂਰ ਕਰਨ ਦੀ ਜ਼ਰੂਰਤ ਹੈ।

 

ਪੈਨਲ ਵਿਚਾਰ ਚਰਚਾ ਦੌਰਾਨ ਏਅਰ ਮਾਰਸ਼ਲ ਨਿਰਦੋਸ਼ ਤਿਆਗੀ ਨੇ ਕਾਰਗਿਲ ਜੰਗ ਦੇ ਹਵਾਈ ਫੌਜ ਦੇ ਹਮਲੇ ਦੀਆਂ ਦੋ ਵਿਸ਼ੇਸ਼ ਵੀਡੀਓ ਪ੍ਰਦਰਸ਼ਿਤ ਕੀਤੀਆਂ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਭਾਰਤੀ ਹਵਾਈ ਸੈਨਾ ਇੰਨੀ ਉਚਾਈ 'ਤੇ ਆਪ੍ਰੇਸ਼ਨ ਕਰਨ ਲਈ ਸੁਚੱਜੇ ਰੂਪ ' ਸਿੱਖਿਅਤ ਤੇ ਹਥਿਆਰਬੰਦ ਨਹੀਂ ਸੀ ਅਤੇ ਸਾਡੇ ਲੜਾਕੂ ਜਹਾਜ਼ (ਜੈਟਸ) ਵੀ ਕਾਰਗਿਲ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਕੀਤੇ ਗਏ ਸਨ।

 

ਤਿਆਗੀ ਨੇ ਕਿਹਾ ਕਿ ਕਾਰਗਿਲ ਸਮੀਖਿਆ ਕਮੇਟੀ ਨੇ ਦੱਸਿਆ ਕਿ ਹਾਲਾਤ ਦਾ ਸਹੀ ਪੱਧਰ ਤੱਕ ਮੁਲਾਂਕਣ ਕਰਨ ਲਈ ਫੌਜ ਨੇ ਬਹੁਤ ਲੰਬਾ ਸਮਾਂ ਲਗਾ ਦਿੱਤਾ ਫਿਰ ਜਾ ਕੇ ਅਹਿਸਾਸ ਹੋਇਆ ਕਿ ਸਥਿਤੀ ਕਿੰਨੀ ਗੰਭੀਰ ਹੈ ਅਤੇ ਆਪ੍ਰੇਸ਼ਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ ਅਤੇ ਐਲਓਸੀ ਨੂੰ ਪਾਰ  ਨਾ ਕਰਨ ਦੀ ਰੋਕ  ਕਰਕੇ  ਕੰਮ ਹੋਰ ਵੀ ਚੁਣੌਤੀਪੂਰਨ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਐਲਓਸੀ ਪਾਰ ਕਰਨ ਦੀ ਪਾਬੰਦੀ ਨਾ ਹੁੰਦੀ ਤਾਂ ਕਾਰਗਿਲ ਦੀ ਲੜਾਈ 15 ਤੋਂ 20 ਦਿਨ ਪਹਿਲਾਂ ਖ਼ਤਮ ਹੋਣੀ ਸੀ।

 

ਉਨ੍ਹਾਂ ਕਿਹਾ ਕਿ ਕਾਰਗਿਲ ਦੀ ਲੜਾਈ ਨੇ ਦਿਖਾ ਦਿੱਤਾ ਕਿ ਹਵਾਈ ਸ਼ਕਤੀ ਨੂੰ ਇਸ ਤਰ੍ਹਾਂ ਦੀ ਉਚਾਈ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਫੌਜ ਦੀ ਸੁਚੱਜੀ ਵਰਤੋਂ ਅਤੇ ਫੌਜ ਤੇ ਹਵਾਈ ਸੈਨਾਂ ਦੇ ਆਪਸੀ ਤਾਲਮੇਲ ਨਾਲ ਘੱਟ ਜਾਨੀ ਨੁਕਸਾਨ ਅਤੇ ਜ਼ਮੀਨੀ ਕਾਰਵਾਈ ਨੂੰ ਸਫਲ ਬਣਾਇਆ ਜਾ ਸਕਦਾ। ਹੈ।

 

ਪੈਨਲਿਸਟ ਲੈਫਟੀਨੈਂਟ ਜਨਰਲ ਜੇ ਐਸ ਚੀਮਾ ਨੇ ਕਿਹਾ ਕਿ 1999 ਦੀ ਕਾਰਗਿਲ ਜੰਗ ਤੋਂ ਬਾਅਦ, ਭਾਰਤੀ ਫੌਜ ਵਧੇਰੇ ਮਜ਼ਬੂਤ ਅਤੇ ਇਕਜੁੱਟ ਹੋਈ ਹੈ ਕਿਉਂਕਿ ਇੱਥੇ ਟਰਾਈ-ਸਰਵਿਸਿਜ਼ ਵਿਚ ਕੰਮ ਕਰਨ ਕਈ ਮੌਕੇ ਉਪਲੱਬਧ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strong intelligence network needed to prevent cargill-like incident: defense expert