ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਵਾਪਰਦੀਆਂ ਪਰਾਲ਼ੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਵਾਪਰਦੀਆਂ ਪਰਾਲ਼ੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ

[ ਇਸ ਤੋਂ ਪਹਿਲਾਂ ਦਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

 

PAU ਦੇ ਖੇਤੀ ਮਾਹਿਰ ਸ੍ਰੀ ਜੀਐੱਸ ਮਾਂਗਟ ਨੇ ਦੱਸਿਆ ਕਿ PR-121 ਅਤੇ PR-126 ਜਿਹੀਆਂ ਝੋਨੇ ਦੀਆਂ ਕੁਝ ਅਜਿਹੀਆਂ ਕਿਸਮਾਂ ਹਨ; ਜਿਨ੍ਹਾਂ ਨੂੰ ਪਾਣੀ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਬਠਿੰਡਾ, ਲੁਧਿਆਣਾ, ਮੋਗਾ ਵਿੱਚ ਸਾਲ 2012 ਦੌਰਾਨ ਝੋਨੇ ਹੇਠਲਾ ਜਿਹੜਾ ਰਕਬਾ 32 ਫ਼ੀ ਸਦੀ ਸੀ, ਉਹ ਸਾਲ 2018 ਦੌਰਾਨ ਵਧ ਕੇ 82 ਫ਼ੀ ਸਦੀ ਹੋ ਗਿਆ ਸੀ।

 

 

ਸ੍ਰੀ ਮਾਂਗਟ ਨੇ ਕਿਹਾ ਕਿ ਪੰਜਾਬ ਦੇ ਇਨ੍ਹਾਂ ਕੇਂਦਰੀ ਜ਼ਿਲ੍ਹਿਆਂ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਕੁਝ ਅਜਿਹੀ ਪੱਕੀ ਧਾਰਨਾ ਵੀ ਬਣ ਚੁੱਕੀ ਹੈ ਕਿ ਝੋਨੇ ਦੀ ਕਿਸਮ ਪੂਸਾ–44 ਨੂੰ ਬੀਜਣ ਨਾਲ ਝਾੜ ਵੀ ਵਧੀਆ ਮਿਲਦਾ ਹੈ ਤੇ ਮੁਨਾਫ਼ਾ ਵੀ ਚੋਖਾ ਹੁੰਦਾ ਹੈ।

 

 

ਇਨ੍ਹਾਂ ਹੀ ਇਲਾਕਿਆਂ ਵਿੱਚ ਖੇਤਾਂ ਵਿੱਚ ਹੀ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਵੀ ਸਭ ਤੋਂ ਵੱਧ ਵਾਪਰਦੀਆਂ ਹਨ। ਇਹ ਘਟਨਾਵਾਂ ਸੰਗਰੂਰ ’ਚ ਹੀ ਸਭ ਤੋਂ ਵੱਧ ਵਾਪਰੀਆਂ ਹਨ; ਜਿੱਥੇ ਸਾਲ 2018 ਦੌਰਾਨ ਪਰਾਲ਼ੀ ਸਾੜਨ ਦੇ 6,825 ਮਾਮਲੇ ਦਰਜ ਹੋਏ ਸਨ। ਇੰਝ ਹੀ ਬਠਿੰਡਾ ’ਚ ਅਜਿਹੇ 5,402, ਮਾਨਸਾ ’ਚ 3,596, ਮੋਗਾ ’ਚ 3280 ਅਤੇ ਲੁਧਿਆਣਾ ’ਚ 2,481 ਮਾਮਲੇ ਸਾਹਮਣੇ ਆਏ ਸਨ।

 

 

ਪੰਜਾਬ ਦੇ ਕੁਝ ਜ਼ਿਲ੍ਹੇ ਅਜਿਹੇ ਵੀ ਹਨ; ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਉਚੇਰਾ ਹੋਇਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਹ ਪੱਧਰ 225 ਸੈਂਟੀਮੀਟਰ ਉੱਚਾ ਹੋਇਆ ਹੈ। ਰੋਪੜ ਵਿੱਚ ਇਹ ਪੱਧਰ 193 ਸੈਂਟੀਮੀਟਰ, ਮੋਹਾਲੀ ’ਚ 174 ਸੈਂਟੀਮੀਟਰ, ਨਵਾਂਸ਼ਹਿਰ ਵਿੱਚ 99 ਸੈਂਟੀਮੀਟਰ, ਗੁਰਦਾਸਪੁਰ ’ਚ 74 ਸੈਂਟੀਮੀਟਰ, ਅੰਮ੍ਰਿਤਸਰ ’ਚ 36 ਸੈਂਟੀਮੀਟਰ ਤੇ ਫ਼ਰੀਦਕੋਟ ਵਿੱਚ ਇਹ ਪੱਧਰ 31 ਸੈਂਟੀਮੀਟਰ ਉੱਚਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stubble Burning Incidents happen in these Districts of Punjab