ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਣਕ ਦੀ ਬਿਜਾਈ ਸਿਰ `ਤੇ, ਪੰਜਾਬ `ਚ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਵਧੀਆਂ

ਕਣਕ ਦੀ ਬਿਜਾਈ ਸਿਰ `ਤੇ, ਪੰਜਾਬ `ਚ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਵਧੀਆਂ

ਜਿਉਂ-ਜਿਉਂ ਕਣਕ ਦੀ ਬਿਜਾਈ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ; ਤਿਉਂ-ਤਿਉਂ ਖੇਤਾਂ `ਚ ਝੋਨੇ ਦੀ ਪਰਾਲ਼ੀ ਦਾ ਛੇਤੀ ਤੋਂ ਛੇਤੀ ਨਿਬੇੜਾ ਕਰਨ ਲਈ ਖੇਤਾਂ `ਚ ਹੀ ਉਸ ਨੂੰ ਸਾੜਨ ਦੀਆਂ ਘਟਨਾਵਾਂ ਪੰਜਾਬ `ਚ ਵਧਦੀਆਂ ਜਾ ਰਹੀਆਂ ਹਨ। ਝੋਨੇ ਦੇ ਰਕਬੇ ਹੇਠਲੇ 30 ਫ਼ੀ ਸਦੀ ਝੋਨੇ ਦੀ ਵਾਢੀ ਹਾਲੇ ਹੋਣੀ ਹੈ ਤੇ ਉੱਪਰੋਂ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ; ਜਦੋਂ ਪ੍ਰਦੂਸ਼ਣ ਉਂਝ ਵੀ ਵਧ ਜਾਂਦਾ ਹੈ ਤੇ ਜੇ ਐਤਕੀਂ ਪਰਾਲ਼ੀ ਦਾ ਧੂੰਆਂ ਵੀ ਉਸ ਨਾਲ ਰਲ਼ ਗਿਆ, ਤਾਂ ਪ੍ਰਦੂਸ਼ਣ ਦੀ ਸਮੱਸਿਆ ਕੁਝ ਵਧ ਵੀ ਸਕਦੀ ਹੈ।


ਭਾਵੇਂ ਪਿਛਲੇ ਵਰ੍ਹੇ ਦੇ ਮੁਕਾਬਲੇ ਝੋਨੇ ਦੀ ਪਰਾਲ਼ੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ 25 ਫ਼ੀ ਸਦੀ ਕਮੀ ਵੀ ਦਰਜ ਕੀਤੀ ਗਈ ਹੈ ਪਰ ਬੀਤੇ ਕੁਝ ਦਿਨਾਂ ਦੌਰਾਨ ਹੀ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਕੁਝ ਜਿ਼ਆਦਾ ਹੀ ਵਾਧਾ ਹੋ ਗਿਆ ਹੈ।


ਇੱਥੇ ਵਰਨਣਯੋਗ ਹੈ ਕਿ ਕਣਕ ਦੀ ਫ਼ਸਲ ਦੀ ਬਿਜਾਈ ਲਈ ਸਭ ਤੋਂ ਵਧੀਆ ਸਮਾਂ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਦਾ ਹੁੰਦਾ ਹੈ। ਜੇ ਇਸ ਤੋਂ ਦੇਰੀ ਨਾਲ ਭਾਵ ਕਣਕ ਦੀ ਪਿਛੇਤੀ ਬਿਜਾਈ ਕੀਤੀ ਜਾਂਦੀ ਹੈ, ਤਾਂ ਫ਼ਸਲ ਦਾ ਝਾੜ 1.5 ਕੁਇੰਟਲ ਪ੍ਰਤੀ ਏਕੜ ਘਟ ਜਾਂਦਾ ਹੈ।


ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ 25 ਅਕਤੂਬਰ ਨੂੰ ਪਰਾਲ਼ੀ ਨੂੰ ਅੱਗ ਲਾਉਣ ਦੀਆਂ 991 ਘਟਨਾਵਾਂ ਦਰਜ ਹੋਈਆਂ; ਜਦ ਕਿ ਅਗਲੇ ਦਿਨ 26 ਅਕਤੂਬਰ ਨੂੰ ਅਜਿਹੀਆਂ 1296 ਘਟਨਾਵਾਂ ਵਾਪਰੀਆਂ। ਇੰਝ ਹੀ 27 ਅਕਤੂਬਰ ਨੂੰ 2111 ਤੇ 28 ਅਕਤੂਬਰ ਨੁੰ 3162 ਘਟਨਾਵਾਂ ਵਾਪਰੀਆਂ। 31 ਅਕਤੂਬਰ ਤੇ 1 ਨਵੰਬਰ ਨੂੰ ਪਰਾਲ਼ੀ ਨੂੰ ਕ੍ਰਮਵਾਰ 2618 ਤੇ 3353 ਥਾਵਾਂ `ਤੇ ਅੱਗ ਲਾਈ ਗਈ ਸੀ।


ਪੰਜਾਬ `ਚ ਪਹਿਲੀ ਨਵੰਬਰ ਨੂੰ ਅੱਗ ਲਾਉਣ ਦੀਆਂ ਸਭ ਤੋਂ ਵੱਂਧ ਘਟਨਾਵਾਂ ਵਾਪਰੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੱਲ੍ਹ ਵੀਰਵਾਰ ਨੂੰ ਇਹੋ ਆਖਿਆ ਸੀ ਕਿ ਰਾਸ਼ਟਰੀ ਰਾਜਧਾਨੀ `ਚ ਪ੍ਰਦੂਸ਼ਣ 25 ਅਕਤੂਬਰ ਤੋਂ ਬਾਅਦ ਹੀ ਵਧਿਆ ਹੈ। ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਕੁੱਲ 28,056 ਥਾਵਾਂ `ਤੇ ਅੱਗ ਲੱਗੀ ਸੀ ਤੇ ਇਸ ਵਾਰ ਇਹ ਗਿਣਤੀ 21,013 ਹੈ; ਜੋ 25 ਫ਼ੀ ਸਦੀ ਘੱਟ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:stubble fires spike in Punjab as wheat sowing near