ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਟੂਡੈਂਟ ਕੌਂਸਲ ਨੇ ਕੀਤੀ ਪੰਜਾਬ ’ਵਰਸਿਟੀ ਕੈਂਪਸ ’ਚ CTU ਬੱਸਾਂ ਚਲਾਉਣ ਦੀ ਮੰਗ

​​​​​​​ਸਟੂਡੈਂਟ ਕੌਂਸਲ ਨੇ ਕੀਤੀ ਪੰਜਾਬ ’ਵਰਸਿਟੀ ਕੈਂਪਸ ’ਚ CTU ਬੱਸਾਂ ਚਲਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ’ ਕੌਂਸਲ (PUCSC) ਨੇ ਮੰਗ ਕੀਤੀ ਹੈ ਕਿ ਕੈਂਪਸ ਵਿੱਚ ‘ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ’ (CTU) ਦੀਆਂ ਬੱਸਾਂ ਚਲਾਈਆਂ ਜਾਣ। ਕੌਂਸਲ ਦੇ ਸਾਰੇ ਅਹੁਦੇਦਾਰਾਂ – ਕਨੂੰਪ੍ਰਿਆ (ਪ੍ਰਧਾਨ), ਦਲੇਰ ਸਿੰਘ (ਮੀਤ ਪ੍ਰਧਾਨ), ਅਮਨਿੰਦਰ ਸਿੰਘ (ਸਕੱਤਰ) ਤੇ ਵਿਪੁਲ ਅਤਰੇ (ਸੰਯੁਕਤ ਸਕੱਤਰ) ਨੇ ਆਪਣੀ ਇਹ ਮੰਗ ਡੀਨ ਸਟੂਡੈਂਟਸ’ ਵੈਲਫ਼ੇਅਰ ਇਮਾਨੂਏਲ ਨਾਹਰ ਰਾਹੀਂ ਚੰਡੀਗੜ੍ਹ ਦੇ ਟਰਾਂਸਪੋਰਟ ਸਕੱਤਰ ਤੱਕ ਲਿਖਤੀ ਰੂਪ ਵਿੱਚ ਪਹੁੰਚਾਈ ਹੈ।

 

 

ਚਿੱਠੀ ਵਿੱਚ ਕਿਹਾ ਗਿਆ ਹੈ ਕਿ ਇਹ ਮੰਗ ਵਿਦਿਆਰਥੀਆਂ, ਅਧਿਆਪਕ ਤੇ ਗ਼ੈਰ–ਅਧਿਆਪਕ ਸਟਾਫ਼ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਇਹ ਬੱਸਾਂ ਕੈਂਪਸ ਅੰਦਰੋਂ ਖ਼ਾਸ ‘ਸਟੌਪਸ’ ਤੋਂ ਅਤੇ ਪੰਚਕੂਲਾ, ਮੋਹਾਲੀ, ਜ਼ੀਰਕਪੁਰ ਆਦਿ ਜਿਹੇ ਸਥਾਨਾਂ ਤੋਂ ਲਿਆਉਣ ਤੇ ਲਿਜਾਣ।

 

 

ਚਿੱਠੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਇੰਝ ਭਾਰੀ ਆਵਾਜਾਈ ਤੋਂ ਸ਼ਹਿਰ ਨੂੰ ਕੁਝ ਰਾਹਤ ਮਿਲੇਗੀ ਤੇ ਪ੍ਰਦੂਸ਼ਣ ਵੀ ਘਟੇਗਾ। ਕਨੂਪ੍ਰਿਆ ਨੇ ਕਿਹਾ,‘ਜੇ ਬਹੁਤੇ ਵਿਦਿਆਰਥੀ ਤੇ ਯੂਨੀਵਰਸਿਟੀ ਨਾਲ ਸਬੰਧਤ ਹੋਰ ਲੋਕ ਸੀਟੀਯੂ ਬੱਸਾਂ ਦਾ ਲਾਭ ਲੈਣ ਲੱਗ ਪਏ, ਤਾਂ ਰੋਜ਼ਾਨਾ ਆਪਣੇ ਵਾਹਨ ਲਿਆਉਣ ਦੀ ਜ਼ਰੂਰਤ ਨਹੀਂ ਪਵੇਗੀ। ਇੰਝ ਜਨਤਕ ਟਰਾਂਸਪੋਰਟ ਪ੍ਰਣਾਲੀ ਵੀ ਬਿਹਤਰ ਹੋਵੇਗੀ ਤੇ ਹੌਲੀ–ਹੌਲੀ ਪ੍ਰਦੂਸ਼ਣ ਵੀ ਘਟੇਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Student Council demand CTU Buses in Punjab University Campus