ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦਿਆਰਥੀ ਆਗੂਆਂ ਨੂੰ ਸਹੀ ਤਰੀਕੇ ਕੰਮ ਕਰਨ ਲਈ ਮਿਲੇ ਵੱਧ ਸਮਾਂ: ਪਵਨ ਬਾਂਸਲ

ਵਿਦਿਆਰਥੀ ਆਗੂਆਂ ਨੂੰ ਸਹੀ ਤਰੀਕੇ ਕੰਮ ਕਰਨ ਲਈ ਮਿਲੇ ਵੱਧ ਸਮਾਂ: ਪਵਨ ਬਾਂਸਲ

ਪਵਨ ਕੁਮਾਰ ਬਾਂਸਲ ਦੇਸ਼ ਦੇ ਸਾਬਕਾ ਰੇਲ ਮੰਤਰੀ ਹਨ। ਉਹ 1970-71 ਦੌਰਾਨ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀਯੂਸੀਐੱਸਸੀ) ਦੇ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ‘ਹਿੰਦੁਸਤਾਨ ਟਾਈਮਜ਼` ਨਾਲ ਖ਼ਾਸ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਅਸਿੱਧੀ ਚੋਣ ਹੁੰਦੀ ਸੀ; 45 ਵਿਭਾਗਾਂ ਦੇ ਨੁਮਾਇੰਦੇ ਅਹੁਦਿਆਂ ਲਈ ਵੋਟ ਪਾਉਂਦੇ ਸਨ। ਹੁਣ ਵਿਦਿਆਰਥੀਆਂ ਨੂੰ ਵਿਧਾਨ ਸਭਾ `ਚ ਵੀ ਥਾਂ ਮਿਲ ਜਾਂਦੀ ਹੈ, ਹਾਲੇ ਜਦੋਂ ਉਹ ਵਿਦਿਆਰਥੀ ਸਿਆਸਤ `ਚ ਹੀ ਸਰਗਰਮ ਹੁੰਦੇ ਹਨ।


ਸੁਆਲਾਂ ਦੇ ਜੁਆਬ ਦਿੰਦਿਆਂ ਪਵਨ ਬਾਂਸਲ ਨੇ ਕਿਹਾ ਕਿ ਪਹਿਲਾਂ ਵਿਦਿਆਰਥੀ ਆਗੂਆਂ ਦੀ ਇੰਨੀ ਚੜ੍ਹਤ ਨਹੀਂ ਹੁੰਦੀ ਸੀ, ਜਿੰਨੀ ਹੁਣ ਵਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਯੂਨੀਅਨਾਂ ਦਰਅਸਲ ਸਿਆਸਤ ਦੀ ਨਰਸਰੀ ਹਨ। ਇੱਥੋਂ ਹੀ ਸੰਸਦੀ/ਵਿਧਾਨ ਸਭਾ ਹਲਕਿਆਂ ਤੇ ਪ੍ਰਸ਼ਾਸਨ ਲਈ ਐੱਮਪੀ/ਵਿਧਾਇਕ ਤੇ ਪ੍ਰਸ਼ਾਸਕੀ ਅਧਿਕਾਰੀ ਤਿਆਰ ਹੁੰਦੇ ਹਨ।


ਇੱਕ ਸੁਆਲ ਦੇ ਜੁਆਬ `ਚ ਪਵਨ ਬਾਂਸਲ ਹੁਰਾਂ ਕਿਹਾ ਕਿ ਉਹ ਇਸ ਦੇ ਹੱਕ `ਚ ਹਨ ਕਿ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦਾ ਦਾ ਪ੍ਰਧਾਨ ਸੈਨੇਟ ਦਾ ਐਕਸ-ਆਫਿ਼ਸਿ਼ਓ ਮੈਂਬਰ ਵੀ ਹੋਵੇ।


ਉਨ੍ਹਾਂ ਕਿਹਾ ਕਿ ਵਿਦਿਆਰਥੀ ਸਿਆਸਤ ਪਹਿਲਾਂ ਹੀ ਅਰਥਪੂਰਨ ਹੈ। ਇਸ ਮਾਮਲੇ `ਚ ਸਭ ਤੋਂ ਵੱਂਡਾ ਅੜਿੱਕਾ ਇਹੋ ਹੈ ਕਿ ਕੌਂਸਲ ਦੀ ਮਿਆਦ ਬਹੁਤ ਥੋੜ੍ਹੀ ਹੈ। ਇਸੇ ਲਈ ਉਹ ਮੁੱਖ ਮੁੱਦਿਆਂ `ਤੇ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦੇ। ਕੋਈ ਅਜਿਹੀ ਪ੍ਰਣਾਲੀ ਹੋਣੀ ਚਾਹੀਦੀ ਹੈ ਕਿ ਵਿਦਿਆਰਥੀ ਆਗੂ ਕੌਂਸਲ `ਚ ਭਾਵੇਂ ਨਾ ਵੀ ਰਹਿਣ ਅਤੇ ਪਾਸ ਹੋ ਕੇ ਯੂਨੀਵਰਸਿਟੀ `ਚੋਂ ਚਲੇ ਵੀ ਜਾਣ ਪਰ ਉਹ ਫਿਰ ਵੀ ਕੌਂਸਲ `ਚ ਆਪਣੀ ਕੋਈ ਭੂਮਿਕਾ ਕੁਝ ਸਮੇਂ ਲਈ ਨਿਭਾ ਸਕਣ। ਉਹ ਸੂਬਾ ਸਰਕਾਰਾਂ ਜਾਂ ਚਾਂਸਲਰਾਂ ਨਾਲ ਜੁੜੇ ਰਹਿਣੇ ਚਾਹੀਦੇ ਹਨ, ਤਾਂ ਜੋ ਨੌਜਵਾਨ ਆਗੂ ਤਿਆਰ ਕੀਤੇ ਜਾ ਸਕਣ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Student leaders should have more time to work Pawan Bansal