ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ 'ਚ ਹੱਥ-ਪੈਰ ਬੰਨ੍ਹ ਕੇ ਕੀਤੀ ਕੁੱਟਮਾਰ, ਵਿਦਿਆਰਥੀ ਨੇ ਲਿਆ ਫਾਹਾ

ਲੁਧਿਆਣਾ 'ਚ ਇੱਕ ਸਕੂਲ 'ਚ ਅਧਿਆਪਕ ਅਤੇ ਪ੍ਰਿੰਸੀਪਲ ਵਲੋਂ ਵਿਦਿਆਰਥੀ ਨਾਲ ਮਾੜਾ ਸਲੂਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਅਤੇ ਪ੍ਰਿੰਸੀਪਲ ਵੱਲੋਂ ਛੋਟੀ ਪੈਂਟ ਅਤੇ ਵਾਲਾਂ ਦੇ ਸਟਾਈਲ ਕਰ ਕੇ ਵਾਰ-ਵਾਰ ਬੈਲਟ ਨਾਲ ਕੁੱਟਣ ਅਤੇ ਪੈਂਟ ਉਤਾਰੇ ਜਾਣ ਤੋਂ ਦੁਖੀ 11ਵੀਂ ਜਮਾਤ ਦੇ ਵਿਦਿਆਰਥੀ ਧਨੰਜੇ ਤਿਵਾਰੀ (17) ਨੇ ਸ਼ੁੱਕਰਵਾਰ ਤੜਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਤ ਤੋਂ ਪਹਿਲਾਂ ਧਨੰਜੇ ਨੇ ਵੀਡੀਓ ਵੀ ਬਣਾਈ, ਜਿਸ 'ਚ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਦੋਸ਼ੀ ਦੱਸਿਆ।
 

ਸ਼ੁੱਕਰਵਾਰ ਤੜਕੇ 3 ਵਜੇ ਗੁਰਮੇਲ ਨਗਰ 'ਚ ਰਹਿਣ ਵਾਲੇ ਧਨੰਜੇ ਦੀ ਮਾਂ ਕਮਲੇਸ਼ ਰਾਣੀ ਛੱਤ 'ਤੇ ਗਈ ਤਾਂ ਧਨੰਜੇ ਫਾਹੇ ਨਾਲ ਲਮਕਿਆ ਹੋਇਆ ਸੀ ਅਤੇ ਤੜਪ ਰਿਹਾ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ 'ਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪ੍ਰਿੰਸੀਪਲ ਸਰੋਜ ਸ਼ਰਮਾ, ਡਾਇਰੈਕਟਰ ਪ੍ਰਭੂਦੱਤ ਅਤੇ ਅਧਿਆਪਕ ਪੂਨਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


 

ਧਨੰਜੇ ਨੇ ਵੀਡੀਓ 'ਚ ਕਿਹਾ, "ਲਵ ਯੂ ਮੰਮੀ-ਪਾਪਾ... ਮੈਨੂੰ ਟੀਚਰ, ਪ੍ਰਿੰਸੀਪਲ ਅਤੇ ਡਾਇਰੈਕਟਰ ਨੇ ਮੈਂਟਰੀ ਤੇ ਫਿਜੀਕਲੀ ਟਾਰਚਰ ਕੀਤਾ... ਇਸ ਲਈ ਮੈਂ ਜਾ ਰਿਹਾ ਹਾਂ। ਗੁਡ ਬਾਏ...।"
 

ਧਨੰਜੇ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦਾ  ਰਹਿਣ ਵਾਲਾ ਹੈ। ਪਿਤਾ ਬ੍ਰਿਜਰਾਮ ਤਿਵਾਰੀ (40) ਨੇ ਦੱਸਿਆ ਕਿ ਧਨੰਜੇ ਪਹਿਲਾਂ ਪ੍ਰਾਈਵੇਟ ਸਕੂਲ 'ਚ ਪੜ੍ਹਦਾ ਸੀ। 10ਵੀਂ 'ਚ ਉਸ ਦੇ 93% ਨੰਬਰ ਆਏ ਸਨ। ਉਸ ਤੋਂ ਬਾਅਦ 11ਵੀਂ 'ਚ ਉਸ ਨੇ ਢੰਢਾਰੀ ਸਥਿਤ ਐਸਜੀਡੀ ਸੀਨੀਅਰ ਸੈਕੰਡਰੀ ਸਕੂਲ 'ਚ ਦਾਖਲਾ ਲਿਆ ਸੀ। ਬ੍ਰਿਜਰਾਮ ਤਿਵਾਰੀ ਫੈਕਟਰੀ ਵਿਚ ਕੰਮ ਕਰਦਾ ਹੈ, ਜਦੋਂ ਕਿ ਮਾਂ ਕਮਲੇਸ਼ ਘਰੇਲੂ ਔਰਤ ਹੈ। ਧਨੰਜੇ ਸਰਿਤਾ ਅਤੇ ਆਸ਼ੂ 'ਚੋਂ ਸਭ ਤੋਂ ਵੱਡਾ ਸੀ। 
 

ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੇਟੇ ਨੇ ਸਕੂਲ ਦੀ ਨਵੀਂ ਪੈਂਟ ਲਈ ਸੀ ਪਰ ਅੱਜ-ਕੱਲ ਦੇ ਫੈਸ਼ਨ ਦੇ ਮੁਤਾਬਕ ਥੋੜ੍ਹੀ ਉੱਚੀ ਸੀ ਪਰ ਸਕੂਲ ਵਾਲਿਆਂ ਨੂੰ ਇਹ ਪਸੰਦ ਨਹੀਂ ਆਈ। ਟੀਚਰਾਂ ਨੇ ਪੈਂਟ ਬਦਲਣ ਲਈ ਕਿਹਾ ਤਾਂ ਧਨੰਜੇ ਨੇ ਕਿਹਾ ਕਿ ਜਦੋਂ ਪਿਤਾ ਨੂੰ ਤਨਖਾਹ ਮਿਲੇਗੀ ਤਾਂ ਉਹ ਨਵੀਂ ਲੈ ਲਵੇਗਾ। ਉਨ੍ਹਾਂ ਦਾ ਦੋਸ਼ ਹੈ ਕਿ ਦੋ ਦਿਨ ਪਹਿਲਾਂ ਧਨੰਜੇ ਦੀਆਂ ਦੋ ਟੀਚਰਾਂ ਉਸ ਨੂੰ ਕਾਫੀ ਬੋਲੀਆਂ ਅਤੇ ਉਸ ਨੂੰ ਕਲਾਸ ਰੂਮ 'ਚ ਕਾਫੀ ਬੇਇੱਜ਼ਤ ਕੀਤਾ। ਇਸ ਤੋਂ ਬਾਅਦ ਉਸ ਨੂੰ ਫੜ ਕੇ ਪ੍ਰਿੰਸੀਪਲ ਦੇ ਰੂਮ 'ਚ ਲੈ ਗਏ, ਜਿੱਥੇ ਟਾਈ ਨਾਲ ਉਸ ਦੇ ਹੱਥ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਸੀ। ਇਸੇ ਦੌਰਾਨ ਉਸ ਦੀ ਪੈਂਟ ਦੀ ਹੁੱਕ ਖੋਲ੍ਹ ਕੇ ਉਸ ਨੂੰ ਬੇਇੱਜ਼ਤ ਵੀ ਕੀਤਾ ਗਿਆ ਸੀ।
 

ਮਾਂ ਕਮਲੇਸ਼ ਦਾ ਕਹਿਣਾ ਹੈ ਕਿ ਘਰ ਪੁੱਜਣ 'ਤੇ ਉਸ ਦੇ ਬੇਟੇ ਨੇ ਸਾਰੀ ਗੱਲ ਉਸ ਨੂੰ ਦੱਸੀ ਸੀ। ਉਹ ਉਸ ਦੇ ਸਕੂਲ ਵੀ ਗੱਲ ਕਰਨ ਲਈ ਗਈ ਪਰ ਸਕੂਲ ਵਾਲਿਆਂ ਨੇ ਉਸ ਦੀ ਇਕ ਨਾ ਸੁਣੀ। ਉਲਟਾ ਉਸ ਨੂੰ ਵੀ ਸਕੂਲ ਤੋਂ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਧਨੰਜੇ ਨੇ ਸਕੂਲ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਉਸ ਨੇ ਦੋ ਦਿਨ ਤੋਂ ਖਾਣਾ ਨਹੀਂ ਖਾਧਾ ਸੀ। ਉਹ ਆਪਣੀ ਬੇਇੱਜ਼ਤੀ ਤੋਂ ਕਾਫੀ ਪ੍ਰੇਸ਼ਾਨ ਸੀ। ਉਹ ਰਾਤ 2 ਵਜੇ ਸੌਣ ਲਈ ਆਪਣੇ ਕਮਰੇ 'ਚ ਚਲੀ ਗਈ। ਇਕ ਘੰਟੇ ਬਾਅਦ ਉਹ ਮੁੜ ਧਨੰਜੇ ਦੇ ਰੂਮ 'ਚ ਗਈ ਜਿੱਥੇ ਅੰਦਰੋਂ ਕੁੰਡੀ ਲੱਗੀ ਹੋਈ ਸੀ। ਉਸ ਨੇ ਦਰਵਾਜ਼ਾ ਖੜਕਾਇਆ ਪਰ ਧਨੰਜੇ ਨੇ ਅੰਦਰੋਂ ਲਾਕ ਨਹੀਂ ਖੋਲ੍ਹਿਆ। ਫਿਰ ਉਸ ਨੇ ਦਰਵਾਜ਼ੇ ਨੂੰ ਜ਼ੋਰ ਨਲ ਧੱਕਾ ਮਾਰਿਆ ਤਾਂ ਕੁੰਡੀ ਨਿਕਲ ਗਈ। ਜਦੋਂ ਉਹ ਅੰਦਰ ਗਈ ਤਾਂ ਉਸ ਦੇ ਹੋਸ਼ ਉੱਡ ਗਏ। ਧਨੰਜੇ ਰੱਸੀ ਦੇ ਸਹਾਰੇ ਫਾਹੇ ਨਾਲ ਲਟਕ ਰਿਹਾ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:student was beaten up for wearing short trousers commits suicide