ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ: ਪੰਜਾਬ ’ਵਰਸਿਟੀ 'ਚ ਪਾਬੰਦੀਆਂ ਕਾਰਨ ਵਿਦਿਆਰਥੀਆਂ 'ਚ ਰੋਸ

ਚੰਡੀਗੜ੍ਹ: ਪੰਜਾਬ ’ਵਰਸਿਟੀ 'ਚ ਪਾਬੰਦੀਆਂ ਕਾਰਨ ਵਿਦਿਆਰਥੀਆਂ 'ਚ ਰੋਸ

ਹੁਣ ਜਦੋਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ; ਅਜਿਹੇ ਵੇਲੇ ਵਿਦਿਆਰਥੀਆਂ ਦੀ ਭਲਾਈ ਨਾਲ ਸਬੰਧਤ ਡੀਨ ਨੇ ਸਟੂਡੈਂਟ ਸੈਂਟਰ ਤੇ ਹੋਸਟਲਾਂ ਵਿੱਚ ਚੋਣਾਂ ਮੁਕੰਮਲ ਹੋਣ ਭਾਵ 6 ਸਤੰਬਰ ਤੱਕ ਰੈਲੀਆਂ, ਨੁੱਕੜ ਨਾਟਕ ਤੇ ਇਕੱਠ ਕਰਨ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ।

 

 

ਡੀਨ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੁੜੀਆਂ ਦੇ ਹੋਸਟਲ ਵਿੱਚ ਚੋਣ ਪ੍ਰਚਾਰ ਲਈ ਪੰਜਾਬ ਯੂਨੀਵਰਸਿਟੀ ਦੇ ਸਿਰਫ਼ ਉਹੀ ਵਿਦਿਆਰਥੀ ਜਾ ਸਕਣਗੇ, ਜਿਨ੍ਹਾਂ ਕੋਲ ਸ਼ਨਾਖ਼ਤੀ ਕਾਰਡ ਹੋਣਗੇ। ਇੱਕ ਵਾਰੀ ਵਿੱਚ ਸਿਰਫ਼ ਪੰਜ ਸਮਰਥਕ ਹੀ ਕੁੜੀਆਂ ਦੇ ਹੋਸਟਲ ਵਿੱਚ ਜਾ ਸਕਣਗੇ। ਰਾਤੀਂ 9:00 ਵਜੇ ਤੋਂ ਬਾਅਦ ਇਸ ’ਤੇ ਵੀ ਪਾਬੰਦੀ ਹੋਵੇਗੀ।

 

 

ਕੈਂਪਸ ਅੰਦਰ ਬਾਹਰਲੇ ਵਾਹਨਾਂ ਦੇ ਜਾਣ ’ਤੇ ਵੀ ਪਾਬੰਦੀ ਲੱਗੀ ਰਹੇਗੀ। ਬਹੁਤ ਸਾਰੇ ਵਿਦਿਆਰਥੀ ਆਗੂਆਂ ਨੇ ਇਸ ਨੋਟਿਸ ਉੱਤੇ ਗੁੱਸਾ ਜ਼ਾਹਿਰ ਕੀਤਾ ਹੈ। ਦਰਅਸਲ ਸਟੂਡੈਂਟ ਸੈਂਟਰ ’ਚ ਆਮ ਤੌਰ ਉੱਤੇ ਬਹੁਤੀਆਂ ਵਿਦਿਆਰਥੀ ਪਾਰਟੀਆਂ ਨੁੱਕੜ ਨਾਟਕ ਖੇਡਣਾ ਵਧੇਰੇ ਪਸੰਦ ਕਰਦੀਆਂ ਹਨ ਕਿਉਂਕਿ ਉੱਥੇ ਉਨ੍ਹਾਂ ਦੇ ਦਰਸ਼ਕ ਵੱਧ ਹੁੰਦੇ ਹਨ।

 

 

ਸਟੂਡੈਂਟਸ ਫ਼ੈਡਰੇਸ਼ਨ ਆੱਫ਼ ਇੰਡੀਆ (SFI) ਦੇ ਪ੍ਰਤੀਨਿਧ ਸ਼ਬਾਨਾ ਅਨਸਾਰੀ ਨੇ ਕਿਹਾ ਹੈ ਕਿ – ‘ਇਹ ਲਿੰਗਦੋਹ ਨਿਰਦੇਸ਼ਾਂ ਪੂਰੀ ਤਰ੍ਹਾਂ ਉਲੰਘਣਾ ਹੈ। ਇੱਥੇ ਹਰ ਚੀਜ਼ ਲਈ ਇੱਕ ਜਗ੍ਹਾ ਹੈ। ਜਿਵੇਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰੇ ਦਾ ਇੱਕ ਅਰਥ ਹੈ। ਪਰ ਅਧਿਕਾਰੀਆਂ ਨੇ ਹੁਣ ਕੈਂਪਸ ਵਿੱਚ ਗ਼ੈਰ–ਜਮਹੂਰੀ ਤੇ ਗ਼ੈਰ–ਸਿਆਸੀ ਮਾਹੌਲ ਬਣਾ ਦਿੱਤਾ ਹੈ।’

 

 

ਸਟੂਡੈਂਟਸ ਫ਼ਾਰ ਸੁਸਾਇਟੀ (SFS) ਦੇ ਬੁਲਾਰੇ ਹਰਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਟੂਡੈਂਟ ਸੈਂਟਰ ਤੇ ਕੁੜੀਆਂ ਦੇ ਹੋਸਟਲ ਵਿੱਚ ਇੱਕ ਨਾਟਕ ਖੇਡਣ ਦੀ ਇਜਾਜ਼ਤ ਮੰਗੀ ਸੀ ਪਰ ਉਸ ਦੀ ਥਾਂ ਹੱਥ ਵਿੱਚ ਇਹ ਨੋਟਿਸ ਫੜਾ ਦਿੱਤਾ ਗਿਆ ਹੈ। ਉਹ ਵਿਦਿਆਰਥੀਆਂ ਦੀਆਂ ਸਰਗਰਮੀਆਂ ਉੱਤੇ ਰੋਕ ਲਾਉਣਾ ਚਾਹ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Students Rallies and Plays banned in Punjab Univrsity Chandigarh Student Centre