ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਚਰ ਦੀ ਝਾੜ ਪਿੱਛੋਂ ਚੰਡੀਗੜ੍ਹ `ਚ 14 ਕਾਰਾਂ ਭੰਨਣ ਵਾਲੇ ਵਿਦਿਆਰਥੀ ਕਾਬੂ

ਟੀਚਰ ਦੀ ਝਾੜ ਪਿੱਛੋਂ ਚੰਡੀਗੜ੍ਹ `ਚ 14 ਕਾਰਾਂ ਭੰਨਣ ਵਾਲੇ ਵਿਦਿਆਰਥੀ ਕਾਬੂ

12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਅਧਿਆਪਕ ਨੇ ਰਤਾ ਝਿੜਕ ਕੀ ਦਿੱਤਾ, ਉਸ ਨੇ ਆਪਣੇ ਚਾਰ ਹੋਰ ਸਕੂਲੀ ਦੋਸਤਾਂ ਤੇ ਦੋ ਹੋਰ ਬਾਲਗ਼ਾਂ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰਾਂ 37, 40 ਅਤੇ 41 `ਚ 14 ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਤੇ ਉਨ੍ਹਾਂ `ਚ ਪਈਆਂ ਵਸਤਾਂ ਵੀ ਚੁੱਕ ਕੇ ਲੈ ਗਏ। ਇਹ ਘਟਨਾ ਭਾਵੇਂ 27 ਜੁਲਾਈ ਦੀ ਹੈ ਪਰ ਕਥਿਤ ਮੁਲਜ਼ਮ ਵਿਦਿਆਰਥੀਆਂ ਖਿ਼ਲਾਫ਼ ਕੇਸ ਅੱਜ ਦਾਇਰ ਕੀਤਾ ਗਿਆ ਹੈ।


ਪੁਲਿਸ ਨੇ ਪੰਜ ਬਾਲ-ਅਪਰਾਧੀਆਂ ਨੂੰ ਸ਼ਹਿਰ ਦੇ ਵੱਖੋ-ਵੱਖਰੇ ਸਕੂਲਾਂ `ਚੋਂ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਨਾਲ ਦੋ ਬਾਲਗ਼ਾਂ ਮਨਦੀਪ ਸਿੰਘ (21) ਅਤੇ ਯਸ਼ ਆਨੰਦ (18) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੰਜ ਵਿਦਿਆਰਥੀਆਂ ਨੂੰ ਤਾਂ ਬਾਲ-ਸੁਧਾਰ ਘਰ ਭੇਜ ਦਿੱਤਾ ਗਿਆ ਹੈ, ਜਦ ਕਿ ਦੋਵੇਂ ਬਾਲਗ਼ ਪੁਲਿਸ ਹਿਰਾਸਤ `ਚ ਹਨ।


ਮਨਦੀਪ ਸਿੰਘ ਅੰਡਰ-ਗ੍ਰੈਜੂਏਟ ਹੈ, ਜਦ ਕਿ ਆਨੰਦ 12ਵੀਂ ਜਮਾਤ ਪਾਸ ਹੈ।


ਪੁਲਿਸ ਦੀ ਪੁੱਛਗਿੱਛ ਦੌਰਾਨ ਸੇਕਟਰ 40 ਸਥਿਤ ਸਰਕਾਰੀ ਮਾਡਲ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਮੰਨਿਆ ਕਿ ਉਹ ਤਿੰਨ ਦਿਨ ਸਕੂਲ ਨਹੀਂ ਜਾ ਸਕਿਆ ਸੀ, ਜਿਸ ਕਾਰਨ ਅਧਿਆਪਕ ਨੇ ਉਸ ਨੂੰ ਝਿੜਕਿਆ ਸੀ। ਸੈਕਟਰ 39 ਪੁਲਿਸ ਥਾਣੇ ਦੇ ਐੱਸਐੱਚਓ ਇੰਸਪੈਕਟਰ ਰਾਜਦੀਪ ਸਿੰਘ ਨੇ ਦੱਸਿਆ ਕਿ - ‘ਉਹ ਉਸ ਅਧਿਆਪਕ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਆਪਣੇ ਅਧਿਆਪਕ ਤੋਂ ਬਦਲਾ ਲੈਣਾ ਚਾਹੁੰਦਾ ਸੀ।`


ਵੀਰਵਾਰ ਦੀ ਰਾਤ ਨੂੰ ਉਸ ਨੇ ਆਪਣੇ ਦੋਸਤਾਂ ਨੂੰ ਬੁਟੇਰਲਾ ਸਥਿਤ ਘਰ `ਚ ਸੱਦਿਆ ਅਤੇ ਬੀਅਰ ਪੀਣ ਤੋਂ ਬਾਅਦ ਉਹ 12ਵੀਂ ਜਮਾਤ ਦਾ ਵਿਦਿਆਰਥੀ ਆਪਣੇ ਅਧਿਆਪਕ ਦੇ ਸੈਕਟਰ 43 ਸਥਿਤ ਘਰ ਗਿਆ। ਉਸ ਦਿਨ ਅਧਿਆਪਕ ਦੀ ਰਿਹਾਇਸ਼ਗਾਹ ਨੇੜੇ ਪੁਲਿਸ ਕੰਟਰੋਲ ਰੂਮ ਦੀ ਕਾਰ ਖੜ੍ਹੀ ਸੀ, ਜਿਸ ਕਾਰਨ ਉਹ ਉੱਥੇ ਕੁਝ ਨਾ ਕਰ ਸਕੇ। ਫਿਰ ਉਹ ਸੈਕਟਰ 37 ਦੇ ਸਰਕਾਰੀ ਮਾਡਲ ਸਕੂਲ ਗਏ ਤੇ ਉੱਥੇ ਕਾਰਾਂ ਦੀ ਭੰਨ-ਤੋੜ ਕੀਤੀ ਤੇ ਫਿਰ ਉਨ੍ਹਾਂ ਸੈਕਟਰ 40 ਤੇ 41 `ਚ ਵੀ ਉਵੇਂ ਹੀ ਕੀਤਾ।


ਪੁਲਿਸ ਨੂੰ ਚਕਮਾ ਦੇਣ ਲਈ ਉਹ ਆਮ ਦਿਨਾਂ ਵਾਂਗ ਸਕੂਲ ਦੀਆਂ ਜਮਾਤਾਂ `ਚ ਹਾਜ਼ਰ ਹੁੰਦੇ ਰਹੇ। ਪਰ ਪੁਲਿਸ ਨੂੰ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ `ਚ ਇੱਕ ਐਕਟਿਵਾ ਵਿਖਾਈ ਦੇ ਗਈ; ਉਸ ਤੋਂ ਜਾਂਚ ਅਧਿਕਾਰੀਆਂ ਨੇ ਤੁਰੰਤ ਅਸਲ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਈ।

ਕਾਰਾਂ `ਚੋਂ ਚੋਰੀ ਕੀਤੀਆਂ ਵਸਤਾਂ ਵੀ ਮਨਦੀਪ ਸਿੰਘ ਤੇ ਯਸ਼ ਆਨੰਦ ਕੋਲੋਂ ਬਰਾਮਦ ਹੋ ਗਈਆਂ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Students vandalised cars after teacher s rebuke