ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਨਰਮਾ ਉਤਪਾਦਕਾਂ ਨੂੰ ਚਿੱਟੀ ਮੱਖੀ ਤੋਂ ਬਚਾਉਣਗੇ ਵਿਦਿਆਰਥੀ

ਪੰਜਾਬ ਦੇ ਨਰਮਾ ਉਤਪਾਦਕਾਂ ਨੂੰ ਚਿੱਟੀ ਮੱਖੀ ਤੋਂ ਬਚਾਉਣਗੇ ਵਿਦਿਆਰਥੀ

ਪੰਜਾਬ ਦੇ ਨਰਮਾ ਉਤਪਾਦਕਾਂ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਵਿੱਚ ਮਦਦ ਲਈ ਐਤਕੀਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਮੈਦਾਨ `ਚ ਨਿੱਤਰਨ ਵਾਲੇ ਹਨ। ਇਸ ਬਾਰੇ ਪੰਜਾਬ ਦੇ ਖੇਤੀ ਵਿਭਾਗ ਨੇ ਅਜਿਹੇ ਵਿਦਿਆਰਥੀਆਂ ਦੀਆਂ ਬਾਕਾਇਦਾ ਡਿਊਟੀਆਂ ਲਾ ਦਿੱਤੀਆ ਹਨ, ਜਿਹੜੇ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਵਿੱਚ ਖੇਤੀਬਾੜੀ ਦੀ ਬੀਐੱਸਸੀ ਕਰ ਰਹੇ ਹਨ। ਜਿ਼ਆਦਾਤਰ ਆਖ਼ਰੀ ਵਰ੍ਹੇ ਦੇ ਵਿਦਿਆਰਥੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਸ ਨਾਲ ਵਿਦਿਆਰਥੀਆਂ ਨੂੰ ਵੀ ਵਿਵਹਾਰਕ ਫ਼ਾਇਦਾ ਹੋਵੇਗਾ। ਉਨ੍ਹਾਂ ਦਾ ਖੇਤਰੀ ਤਜਰਬਾ ਵਧੇਗਾ।

ਵਿਦਿਆਰਥੀਆਂ ਦੀਆਂ ਅਜਿਹੀਆਂ ਡਿਊਟੀਆਂ ਪਹਿਲੀ ਵਾਰ ਲੱਗੀਆਂ ਹਨ। ਉਨ੍ਹਾਂ ਨੂੰ ਹਰ ਮਹੀਨੇ 12,000 ਰੁਪਏ ਤੇ ਕੁਝ ਹੋਰ ਭੱਤੇ ਅਦਾ ਕੀਤੇ ਜਾਣਗੇ। ਇਹ ਅੰਡਰ-ਗ੍ਰੈਜੂਏਟ ਵਿਦਿਆਰਥੀ ਅਗਲੇ ਚਾਰ ਮਹੀਨੇ ਖੇਤਾਂ ਦੇ ਦੌਰਿਆਂ `ਤੇ ਰਹਿਣਗੇ। ਉਹ ਕਿਸਾਨਾਂ ਨੂੰ ਕੀਟ-ਨਾਸ਼ਕਾਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਯੋਗ ਸਲਾਹ ਦੇਣਗੇ। ਇਸ ਦੇ ਨਾਲ-ਨਾਲ ਉਹ ਸਰਵੇਖਣ ਵੀ ਕਰਦੇ ਰਹਿਣਗੇ, ਜਿਨ੍ਹਾਂ ਦਾ ਲਾਭ ਉਨ੍ਹਾਂ ਨੂੰ ਮਿਲਦਾ ਰਹੇਗਾ।

ਪਹਿਲਾਂ ਖੇਤੀਬਾੜੀ ਵਿਭਾਗ ਅਜਿਹੀ ਮਦਦ ਸਕਾਊਟਾਂ ਤੋਂ ਲੈਂਦਾ ਰਿਹਾ ਹੈ, ਜੋ ਅਸਲ ਵਿੱਚ ਪਿੰਡਾਂ ਦੇ ਸਫ਼ਲ ਕਿਸਾਨ ਹੀ ਹੁੰਦੇ ਸਨ ਤੇ ਉਨ੍ਹਾਂ ਨੂੰ ਇਸ ਲਹੀ ਹਰ ਮਹੀਨੇ 4,500 ਰੁਪਏ ਅਦਾ ਕੀਤੇ ਜਾਂਦੇ ਸਨ।

ਮਾਹਿਰਾਂ  ਅਨੁਸਾਰ ਇਸ ਵੇਲੇ ਚਿੱਟੀ ਮੱਖੀ ਤੋਂ ਨਰਮੇ ਦੀ ਫ਼ਸਲ ਨੂੰ ਕੋਹੀ ਬਹੁਤਾ ਖ਼ਤਰਾ ਨਹੀਂ ਹੈ। ਇਸ ਦਾ ਹਮਲਾ ਹੁਣ ਸਿਰਫ਼ ਕੁਝ ਸਬਜ਼ੀਆਂ `ਤੇ ਹੀ ਹੁੰਦਾ ਹੈ।

ਖੇਤੀ ਮਾਹਿਰਾਂ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਹਰ ਸਾਲ ਨਰਮੇ ਹੇਠਲੇ ਰਕਬੇ ਵਿੱਚ ਕਮੀ ਆਉਂਦੀ ਜਾ ਰਹੀ ਹੈ। ਇਸੇ ਲਈ ਵਿਭਾਗ ਹੁਣ ਇਸ ਮਾਮਲੇ ਵਿੱਚ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Students would Save to Cotton Growers