ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਆਈਏ ਸਟਾਫ਼ ਜਲੰਧਰ ਦੇ ਸਬ ਇੰਸਪੈਕਟਰ ਨੇ ਕੀਤੀ ਖ਼ੁਦਕੁਸ਼ੀ

ਘਰ ਦੇ ਬਾਹਰ ਕਾਰ ‘ਚ ਬੈਠ ਕੇ ਚਲਾਈ ਗੋਲੀ

 

ਜਲੰਧਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ਼ ‘ਚ ਤੈਨਾਤ ਸਬ ਇੰਸਪੈਕਟਰ ਵੱਲੋਂ ਸ਼ਨਿੱਚਰਵਾਰ ਰਾਤ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

 

ਸਬ ਇੰਸਪੈਕਟਰ ਦਾ ਨਾਂ ਵਿਪਨ ਕੁਮਾਰ ਦੱਸਿਆ ਜਾ ਰਿਹਾ ਹੈ, ਉਹ ਮਾਡਲ ਹਾਊਸ ਵਿਖੇ ਰਹਿ ਰਿਹਾ ਸੀ। ਉਸ ਨੇ ਸ਼ਨਿੱਚਰਵਾਰ ਰਾਤ 1.30 ਦੇ ਕਰੀਬ ਆਪਣੇ ਘਰ ਦੇ ਬਾਹਰ ਖੜੀ ਇਨੋਵਾ ਗੱਡੀ ਵਿੱਚ ਬੈਠ ਕੇ ਸਰਵਿਸ ਰਿਵਾਲਵਰ ਨਾਲ ਗੋਲੀ ਚਲਾ ਕੇ ਖ਼ੁਦਕੁਸ਼ੀ ਕਰ ਲਈ ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। 

 

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੋਕਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਇਜਾ ਲੈਂਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਸੀ। 

 

ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਸਬ ਇੰਸਪੈਕਟਰ ਦੇ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। 

 

 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sub inspector committed suicide at jalandhar