ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਥਾਣੇ ’ਚ ਮਹਿਲਾ ਮੁਦਈ ਨੇ SI ਦੀ ਫਾੜੀ ਵਰਦੀ ਤੇ ਕੀਤਾ ਜ਼ਖਮੀ

ਥਾਣੇ ’ਚ ਮਹਿਲਾ ਮੁਦਈ ਨੇ SI ਦੀ ਫਾੜੀ ਵਰਦੀ ਤੇ ਕੀਤਾ ਜ਼ਖਮੀ

ਜ਼ੀਰਕਪੁਰ ਪੁਲੀਸ ਨੇ ਇੱਕ ਔਰਤ ਦੇ ਖਿਲਾਫ ਥਾਣੇ ਵਿਚ ਤੈਨਾਤ ਇਕ ਐਸਆਈ ਦੀ ਵਰਦੀ ਫਾੜਨ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਮਿਲੀ ਜਾਣਕਾਰੀ ਅਨੁਸਾਰ ਜ਼ੀਰਕਪੁਰ ਦੀ ਰਹਿਣ ਵਾਲੀ ਬਬੀਤਾ ਨੇ ਲਵਲੀ ਵਾਸੀ ਸੰਨੀ ਇਨਕਲੇਵ ਖਰੜ ਖਿਲਾਫ ਪੁਲਿਸ ਕੋਲ ਇਕ ਸ਼ਿਕਾਇਤ ਦਿੱਤੀ ਸੀ।  ਇਸ ਦੀ ਸੁਣਵਾਈ  ਲਈ ਐਸ ਆਈ ਜਸ਼ਨਪ੍ਰੀਤ ਸਿੰਘ ਨੇ ਦੋਵੇਂ ਪਾਰਟੀਆਂ ਨੂੰ ਬੁਲਾਇਆ ਹੋਇਆ ਸੀ। ਇਸ ਦੌਰਾਨ ਜਾਂਚ ਅਫਸਰ ਦੇ ਕਮਰੇ ’ਚ ਲਵਲੀ ਨੇ ਬਬੀਤਾ ਨਾਲ ਉਥੇ ਹੀ ਲੜਨਾ ਸ਼ੁਰੂ ਕਰ ਦਿੱਤਾ, ਜਦੋਂ ਪੜਤਾਲੀਆ ਅਫਸਰ ਜਸ਼ਨਪ੍ਰੀਤ ਸਿੰਘ ਨੇ ਮਹਿਲਾ ਕਾਂਸਟੇਬਲ ਨਾਲ ਮਿਲ ਕੇ ਲਵਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲਵਲੀ ਨੇ ਐਸਆਈ ਜਸ਼ਨਪ੍ਰੀਤ ਸਿੰਘ ਦੀ ਵਰਦੀ ਫਾੜ ਦਿੱਤੀ ਅਤੇ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ।

 

ਇਸ ਦੌਰਾਨ ਜਾਚ ਅਫਸਰ ਜਸ਼ਨਪ੍ਰੀਤ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਦੇ ਮੋਢਾ ਟੁੱਟ  ਗਿਆ। ਉਸ ਨੂੰ ਇਲਾਜ ਲਈ ਪੰਚਕੂਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਪੁਲਿਸ ਨੇ ਲਵਲੀ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Sub inspector injured