-- ਮੋਹਾਲੀ ਦੇ ਮੈਡੀਕਲ ਕਾਲਜ ਲਈ ਰੱਖੇ 157 ਕਰੋੜ ਰੁਪਏ
-- ਸਮਾਰਟ ਫ਼ੋਨਜ਼ ਲਈ ਰੱਖੇ 100 ਕਰੋੜ
ਪੰਜਾਬ ਸਰਕਾਰ ਨੇ ਸੂਬੇ ਦੇ ਸਾਲ 2020–21 ਦੇ ਬਜਟ ’ਚ ਉਦਯੋਗਾਂ ਨੂੰ ਸਸਤੀ ਬਿਜਲੀ ਪ੍ਰਦਾਨ ਕਰਨ ਲਈ 2,267 ਕਰੋੜ ਰੁਪਏ ਅਤੇ ਖੇਤਾਂ ’ਚ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਲਈ 8,275 ਕਰੋੜ ਰੁਪਏ ਰੱਖੇ ਹਨ। ਇੰਝ ਇਕੱਲੇ ਸਸਤੇ ਤੇ ਮੁਫ਼ਤ ਬਿਜਲੀ ਖੇਤਰ ਲਈ ਸਰਕਾਰ ਨੇ ਐਤਕੀਂ ਦੇ ਬਜਟ ਵਿੱਚ 10,542 ਕਰੋੜ ਰੁਪਏ ਰੱਖੇ ਹਨ।
ਇਸ ਤੋਂ ਇਲਾਵਾ ਨਵੇਂ ਸਾਲ ਦਾ ਬਜਟ ਐਲਾਨਦਿਆਂ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਮੋਹਾਲੀ ’ਚ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਲਈ 157 ਕਰੋੜ ਰੁਪਏ ਰੱਖੇ ਗਏ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫ਼ੋਨ ਮੁਹੱਈਆ ਕਰਵਾਉਣ ਲਈ 100 ਕਰੋੜ ਰੁਪਏ ਰੱਖੇ ਗਏ ਹਨ।
ਇਸ ਦੇ ਨਾਲ ਹੀ ਸਰਕਾਰ ਨੇ 19 ਨਵੇਂ ਸਰਕਾਰੀ ITI ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਆਈਟੀਆਈਜ਼ ‘ਇੰਡਸਟੀਅਲ ਵੈਲਿਯੂ ਐਨਹਾਂਸਮੈਂਟ’ (STRIVE) ਯੋਜਨਾ ਅਧੀਨ ਪੰਜਾਬ ਦੇ ਨਾਗਰਿਕਾਂ ਨੂੰ ਹੁਨਰਮੰਦ ਬਣਾਉਣ ਲਈ ਸਥਾਪਤ ਕੀਤੇ ਜਾਣੇ ਹਨ।
ਪਿਛਲੇ ਸਾਲ ਦੇ ਬਜਟ ਦੇ ਮੁਕਾਬਲੇ ਐਤਕੀਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਲਈ ਰੱਖੀ ਰਕਮ ਵਿੱਚ 15 ਫ਼ੀ ਸਦੀ ਵਾਧਾ ਕੀਤਾ ਗਿਆ ਹੈ। ਐਤਕੀਂ ਇਸ ਵਿਭਾਗ ਲਈ 3,778 ਕਰੋੜ ਰੁਪਏ ਰੱਖੇ ਗਏ ਹਨ।
ਪੰਜਾਬ ਦੇ ਬਜਟ 2020–21 ਦੀਆਂ ਤਜਵੀਜ਼ਾਂ ਪੜ੍ਹਨ ਲਈ ਇਨ੍ਹਾਂ ਲਿੰਕਸ ਉੱਤੇ ਵੀ ਕਲਿੱਕ ਕਰੋ:
2020–21 ’ਚ ਹੋਣਗੇ ਕਿਸਾਨਾਂ ਦੇ 2,000 ਕਰੋੜ ਰੁਪਏ ਦੇ ਕਰਜ਼ੇ ਮਾਫ਼
ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਤੇ ਉਦਯੋਗਾਂ ਨੂੰ ਸਸਤੀ ਬਿਜਲੀ ਲਈ ਰੱਖੇ 10,542 ਕਰੋੜ
ਪੰਜਾਬ ’ਚ 12ਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ
ਪੰਜਾਬ ਬਜਟ: ਸਰਕਾਰੀ ਮੁਲਾਜ਼ਮਾਂ ਦੀ ਸੇਵਾ–ਮੁਕਤੀ ਦੀ ਉਮਰ ਘਟਾਈ, DA ਕਿਸ਼ਤ ਦੇਣ ਦਾ ਐਲਾਨ
ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਰੱਖੇ 25 ਕਰੋੜ
ਪੰਜਾਬ ਦੇ ਕੰਡੀ ਏਰੀਆ ’ਚ ਟਿਊਬਵੈਲ ਅਪਗ੍ਰੇਡ ਕਰਨ ਲਈ ਰੱਖੇ 17 ਕਰੋੜ
‘ਆਪ’ ਵੱਲੋਂ ਵਿਧਾਨ ਸਭਾ ਦੇ ਬਾਹਰ ਤੇ ਅਕਾਲੀਆਂ ਵੱਲੋਂ ਮਨਪ੍ਰੀਤ ਬਾਦਲ ਦੇ ਘਰ ਮੂਹਰੇ ਰੋਸ ਮੁਜ਼ਾਹਰਾ