ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਏਕਤਾ ਪਾਰਟੀ ’ਚ ਸ਼ਾਮਲ ਹੋ ਸਕਦੇ ਨੇ ਸੁੱਚਾ ਸਿੰਘ ਛੋਟੇਪੁਰ

ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਵਲੋਂ ਅੱਜ ਮੰਗਲਵਾਰ ਨੂੰ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾਂ ਸਿੰਘ ਛੋਟੇਪੁਰ ਨੂੰ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਚ ਸ਼ਾਮਲ ਕਰਨ ਲਈ ਮੋਹਾਲੀ ਦੇ ਫ਼ੇਜ਼ 11 ਵਿਖੇ ਉਨ੍ਹਾਂ ਦੀ ਰਿਹਾਇਸ਼ ਤੇ ਮਿਲਣ ਪੁੱਜੇ।

 

ਸੁੱਚਾ ਸਿੰਘ ਛੋਟੇਪੁਰ ਨਾਲ ਕਈ ਅਹਿਮ ਮੁੱਦਿਆਂ ਤੇ ਮੀਟਿੰਗ ਕਰਨ ਮਗਰੋਂ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਇੱਕ ਈਮਾਨਦਾਰ ਅਤੇ ਸਾਫ ਸੁਥਰੀ ਦਿੱਖ ਦੇ ਮਾਲਕ ਹਨ। ਉਨ੍ਹਾਂ ਦੀ ਸੋਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਵਿਚਾਰਧਾਰਾ ਨਾਲ ਮਿਲਦੀ ਹੈ। ਇਸੇ ਲਈ ਉਨ੍ਹਾਂ ਨਾਲ ਮੀਟਿੰਗ ਕਰਨ ਲਈ ਅਸੀਂ ਇੱਥੇ ਆਏ ਹਾਂ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਛੋਟੇਪੋਰ ਨਾਲ ਗੱਲਬਾਤ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਦੋਵਿਆਂ ਦੀ ਪਹਿਲੀ ਮੀਟਿੰਗ ਸੀ ਅਤੇ ਛੋਟੇਪੁਰ ਨਾਲ ਇਸ ਬਾਰੇ ਡੂੰਘੀ ਚਰਚਾ ਨਾਲ ਗੱਲਬਾਤ ਹੋਈ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਅਗਲੇ ਕੁੱਝ ਦਿਨਾਂ ਚ ਆਪਣੀ ਪਾਰਟੀ ਦੀ ਮੀਟਿੰਗ ਸੱਦਣਗੇ ਤੇ ਇਸ ਗੱਲ ਦੀ ਪੁਸ਼ਟੀ ਛੋਟੇਪੁਰ ਨੇ ਖੁੱਦ ਕੀਤੀ ਹੈ।

 

ਪੰਜਾਬੀ ਏਕਤਾ ਪਾਰਟੀ ਨਾਲ ਭਰੋਸੇਯੋਗ ਚਿਹਰਿਆਂ ਨੂੰ ਜੋੜਨ ਚ ਲੱਗੇ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਗਠਜੋੜ ਉਨ੍ਹਾਂ ਸਾਰਿਆਂ ਉਮੀਦਵਾਰਾਂ ਦਾ ਸੁਆਗਤ ਕਰੇਗਾ ਜਿਹੜੇ ਪੰਜਾਬ ਹਿਤੈਸ਼ੀ ਅਤੇ ਕਾਂਗਰਸ, ਅਕਾਲੀ–ਭਾਜਪਾ ਦੀਆਂ ਨੀਤੀਆਂ ਖਿਲਾਫ਼ ਹੈ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਖਹਿਰਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਡੈਮੋਕ੍ਰੇਟਿਕ ਅਲਾਇੰਸ ਦੀ ਮੀਟਿੰਗ ਚ ਲੋਕ ਸਭਾ ਦੀਆਂ 5 ਸੀਟਾਂ ਤੇ ਚੋਣਾਂ ਲਈ ਨਾਅਵਾਂ ਤੇ ਸਹਿਮਤੀ ਬਣੀ ਹੈ। ਬੀਐਸਪੀ ਦੇ ਸ਼ਾਮਲ ਹੋਣ ਤੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਡੈਮੋਕ੍ਰੇਟਿਕ ਅਲਾਇੰਸ ਦੀ ਮੀਟਿੰਗ ਚ ਫੈਸਲਾ ਹੋਵੇਗਾ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sucha Singh Chhotepur may join Punjabi Ekta Party