ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ ਦੁੱਧ ਦੀ ਡੇਅਰੀਆਂ ਦੀ ਅਚਨਚੇਤ ਚੈਕਿੰਗ, ਹਦਾਇਤਾਂ ਦਿੰਦਿਆਂ ਭਰੇ ਸੈਂਪਲ

ਸਿਹਤ ਵਿਭਾਗ ਮੋਹਾਲੀ ਦੀ ਫ਼ੂਡ ਸੇਫ਼ਟੀ ਟੀਮ ਨੇ ਸਵੇਰ ਵੇਲੇ ਕੰਡਾਲਾ ਅਤੇ ਜਗਤਪੁਰਾ ਪਿੰਡਾਂ ਜਾ ਕੇ ਦੁੱਧ ਦੀਆਂ ਡੇਅਰੀਆਂ ਦੀ ਚੈਕਿੰਗ ਕੀਤੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਦੋਹਾਂ ਪਿੰਡਾਂ ਵਿਚਲੀਆਂ ਡੇਅਰੀਆਂ 'ਤੇ ਅਚਨਚੇਤ ਛਾਪਾ ਮਾਰ ਕੇ ਦੁੱਧ ਦੀ ਜਾਂਚ ਕੀਤੀ।

 

ਡਾ. ਸ਼ਰਮਾ ਨੇ ਦਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਕੀਤੀ ਗਈ ਚੈਕਿੰਗ ਦਾ ਮੰਤਵ ਲੋਕਾਂ ਲਈ ਮਿਆਰੀ ਤੇ ਮਿਲਾਵਟ-ਰਹਿਤ ਦੁੱਧ ਯਕੀਨੀ ਬਣਾਉਣਾ ਹੈ। ਕੁੱਝ ਡੇਅਰੀਆਂ 'ਚੋਂ ਦੁੱਧ ਦੇ ਸੈਂਪਲ ਵੀ ਲਏ ਗਏ ਜਿਹੜੇ ਜਾਂਚ ਲਈ ਖਰੜ ਦੀ ਲੈਬ ਵਿਚ ਭੇਜੇ ਜਾਣਗੇ ਅਤੇ ਜੇ ਸੈਂਪਲ ਗ਼ੈਰ-ਮਿਆਰੀ ਨਿਕਲੇ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

ਟੀਮ ਨੇ ਦੁਕਾਨਦਾਰਾਂ ਨੂੰ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲ ਰਜਿਸਟਰੇਸ਼ਨ ਕਰਾਉਣ ਅਤੇ ਲਾਇਸੰਸ ਲੈਣ ਦੀ ਹਦਾਇਤ ਦਿਤੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਡੇਅਰੀਆਂ ਵਿਚ ਸਾਫ਼ ਸਫ਼ਾਈ ਰੱਖਣ ਲਈ ਵੀ ਕਿਹਾ ਗਿਆ।

 

ਡਾ. ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਲਈ ਸ਼ੁੱਧ ਦੁੱਧ ਅਤੇ ਸ਼ੁੱਧ ਦੁੱਧ ਤੋਂ ਬਣੇ ਪਦਾਰਥ ਯਕੀਨੀ ਬਣਾਉਣ ਲਈ ਲਗਾਤਾਰ ਜਾਂਚ ਕਰਦਾ ਰਹਿੰਦਾ ਹੈ ਤਾਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਾ ਹੋ ਸਕੇ। ਚੈਕਿੰਗ ਦਾ ਮਤਲਬ ਕਿਸੇ ਨੂੰ ਤੰਗ-ਪਰੇਸ਼ਾਨ ਕਰਨਾ ਨਹੀਂ ਸਗੋਂ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਦਰਜਾ ਦਾ ਦੁੱਧ ਉਪਲਬਧ ਕਰਾਉਣ ਨੂੰ ਯਕੀਨੀ ਬਣਾਉਣਾ ਹੈ।

 

ਡਾ. ਸ਼ਰਮਾ ਤੇ ਫ਼ੂਡ ਸੇਫ਼ਟੀ ਅਫ਼ਸਰ ਰਾਜਦੀਪ ਕੌਰ ਨੇ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਗੁਣਵੱਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਵੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sudden inspection of milk dairies in Mohali instructions to shopkeepers