ਸੱਤ ਕਿਸਾਨ ਯੂਨੀਅਨਾਂ ਨੇ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਇਹ ਗੰ਼ਨਾ ਉਤਪਾਦਕ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਬਕਾਇਆ ਰਕਮਾਂ ਮੰਗ ਰਹੇ ਹਨ।
ਅੱਜ ਮੰਗਲਵਾਰ ਨੂੰ ਕਿਸਾਨਾਂ ਨੇ ਫ਼ਗਵਾੜਾ ਦੀ ਖੰਡ ਮਿਲ ਦੇ ਬਾਹਰ ਧਰਨਾ ਦੇ ਦਿੱਤਾ ਤੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਵੱਖੋ-ਵੱਖਰੇ ਬੁਲਾਰਿਆਂ ਨੇ ਇਸ ਦੌਰਾਨ ਮੰਗ ਕੀਤੀ ਕਿ ਨਿੱਜੀ ਮਿਲਾਂ ਵੱਲੋਂ ਗੰਨੇ ਦੀ ਪਿੜਾਈ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਪਰ ਉੱਧਰ ਪ੍ਰਾਈਵੇਟ ਖੰਡ ਮਿੱਲਾਂ ਵੀ ਨਾਰਾਜ਼ ਹਨ ਕਿਉਂਕਿ ਉਨ੍ਹਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਗੰਨੇ ਦੀ ਜੋ ਕੀਮਤ ਤੈਅ ਕਰਦੀ ਹੈ, ਪੰਜਾਬ ਸਰਕਾਰ ਉਸ ਤੋਂ ਵੱਧ ਭਾਅ ਮਿੱਥ ਦਿੰਦੀ ਹੈ ਤੇ ਇਹ ਉਨ੍ਹਾਂ ਨਾਲ ਨਾਇਨਸਾਫ਼ੀ ਹੈ।
ਹਾਲੇ ਦੋ ਹਫ਼ਤੇ ਪਹਿਲਾਂ ਹੁਸਿ਼ਆਰਪੁਰ `ਚ ਗੰਨਾ ਉਤਪਾਦਕਾਂ ਨੇ ਰੇਲਾਂ ਵੀ ਰੋਕੀਆਂ ਸਨ।