ਸ਼੍ਰੋਮਣੀ ਅਕਾਲੀ ਦਲ ਵਿੱਚ ਵਧ ਰਹੇ ਘਮਾਸਾਨ ਦੇ ਵਿਚਾਲੇ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਆਇਆ ਹੈ। ਅੰਮ੍ਰਿਤਸਰ ਪਹੁੰਚੇ ਬਾਦਲ ਤੋਂ ਜਦੋਂ ਪਾਰਟੀ ਅੰਦਰ ਲਗਾਤਾਰ ਹੋ ਰਹੀ ਬਗ਼ਾਵਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਪਾਰਟੀ ਕਿਸੇ ਨੂੰ ਵੀ ਮੇਰੇ ਉੱਤੇ ਇਤਰਾਜ਼ ਹੈ ਤਾਂ ਉਹ ਆਪਣਾ ਅਹੁਦਾ ਛੱਡ ਦੇਣਗੇ।
ਪੱਤਰਕਾਰਾਂ ਨੇ ਸੁਖਬੀਰ ਨੂੰ ਟਕਸਾਲੀ ਅਕਾਲੀ ਆਗੂਆਂ ਦੀ ਬਗ਼ਾਵਤ ਬਾਰੇ ਸਵਾਲ ਕੀਤਾ ਸੀ। ਜਿਸਦੇ ਜਵਾਬ ਵਿੱਚ ਉਨ੍ਹਾਂ ਨੇ ਇਹ ਗੱਲ ਕਹੀ. ਸੁਖਬੀਰ ਨੇ ਸੀਨੀਅਰ ਆਗੂਆਂ ਨੂੰ ਸਤਿਕਾਰਯੋਗ ਕਿਹਾ ਤੇ ਨਾਲ ਹੀ ਉਹ ਬੋਲੇ ਕਿ ਜੇ ਪਾਰਟੀ ਵੱਲੋਂ ਮੰਗ ਹੋਈ ਤਾਂ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਵੀ ਉਹ ਛੱਡ ਦੇਣਗੇ।
ਅਕਾਲੀ ਪਾਰਟੀ ਵਿੱਚ ਇਸ ਸਮੇਂ ਬਾਦਲ ਪਰਿਵਾਰ ਖ਼ਿਲਾਫ਼ ਲਗਾਤਾਰ ਬਗ਼ਾਵਤ ਹੋ ਰਹੀ ਹੈ। ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਢਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਪਹਿਲਾ ਹੀ ਆਪਣਾ ਅਸਤੀਫ਼ਾ ਦੇ ਚੁੱਕੇ ਹਨ। ਹੁਣ ਰਤਨ ਸਿੰਘ ਅਜਨਾਲਾ ਵੀ ਬਾਦਲ ਪਰਿਵਾਰ ਦੇ ਖ਼ਿਲਾਫ਼ ਬਾਗ਼ੀ ਸੁਰ ਆਪਣਾ ਰਹੇ ਹਨ।