ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੁਖਬੀਰ ਬਾਦਲ ਤੇ ਮਜੀਠੀਆ ਨੇ ਅਕਾਲੀ ਦਲ ਦਾ ਅਕਸ ਵਿਗਾੜਿਆ: ਰਾਮੂਵਾਲੀਆ

ਸੁਖਬੀਰ ਬਾਦਲ ਤੇ ਮਜੀਠੀਆ ਨੇ ਅਕਾਲੀ ਦਲ ਦਾ ਅਕਸ ਵਿਗਾੜਿਆ: ਰਾਮੂਵਾਲੀਆ

ਉੱਤਰ ਪ੍ਰਦੇਸ਼ ਦੇ ਸਾਬਕਾ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਜੋ 2015 ’ਚ ਸ਼੍ਰੋਮਣੀ ਅਕਾਲੀ ਦਲ (SAD) ਤੋਂ ਅਸਤੀਫ਼ਾ ਦੇ ਕੇ ਉੱਤਰ ਪ੍ਰਦੇਸ਼ ’ਚ ਸਰਗਰਮ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ; ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਇਤਿਹਾਸਕ ਪਾਰਟੀ ਨੂੰ ਸਮਾਰਟ ਫ਼ੋਨਾਂ ਲਈ ਮੁਜ਼ਾਹਰੇ ਕਰਨ ਤੱਕ ਸੀਮਤ ਕਰ ਕੇ ਰੱਖ ਦਿੱਤਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਇੱਥੇ ਵਰਨਣਯੋਗ ਹੈ ਕਿ ਮੰਗਲਵਾਰ ਨੂੰ ਪਟਿਆਲਾ ’ਚ ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਕੁਝ ਨਕਲੀ ਫ਼ੋਨ ਨੌਜਵਾਨਾਂ ਵਿੱਚ ਵੰਡ ਕੇ ਕਾਂਗਰਸ ਨੂੰ 50 ਲੱਖ ਸਮਾਰਟ–ਫ਼ੋਨ ਵੰਡਣ ਦਾ ਵਾਅਦਾ ਚੇਤੇ ਕਰਵਾਇਆ ਸੀ।

 

 

ਸ੍ਰੀ ਰਾਮੂਵਾਲੀਆ, ਜੋ ਅੱਜ ਬੁੱਧਵਾਰ ਨੂੰ ਸੰਗਰੂਰ ’ਚ ਸਨ, ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਤੇ ਖੜਕ ਸਿੰਘ ਜਿਹੇ ਅਕਾਲੀ ਆਗੂ ਪੰਜਾਬ ਲਈ ਲੜੇ ਸਨ ਅਤੇ ਉਨ੍ਹਾਂ ਨੇ ਅਸਲ ਮੁੱਦੇ ਚੁੱਕੇ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੌਜਵਾਨਾਂ ਨੂੰ ਸਮਾਰਟ ਫ਼ੋਨਾਂ ਲਈ ਮੁਜ਼ਾਹਰੇ ਕਰਨ ਲਈ ਆਖ ਰਹੇ ਹਨ, ਜਦ ਕਿ ਇਹ ਫ਼ੋਨ ਤਾਂ ਨੌਜਵਾਨਾਂ ਲਈ ਬੇਹੱਦ ਨੁਕਸਾਨਦੇਹ ਹਨ।

 

 

ਸ੍ਰੀ ਰਾਮੂਵਾਲੀਆ ਨੇ ਕਿਹਾ,‘ਇਹ ਬਹੁਤ ਸਦਮੇ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਨੇ ਨੌਜਵਾਨਾਂ ਲਈ ਸਮਾਰਟ ਫ਼ੋਨ ਮੰਗਣ ਵਾਸਤੇ ਰੋਸ ਮੁਜ਼ਾਹਰਾ ਕੀਤਾ ਸੀ। ਪੰਜਾਬ ਵਿੱਚ ਬੇਰੋਜ਼ਗਾਰੀ, ਕਿਸਾਨੀ ਕਰਜ਼ੇ ਤੇ ਪੰਜਾਬੀ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਜਿਹੇ ਹੋਰ ਬਹੁਤ ਸਾਰੇ ਮੁੱਦੇ ਹਨ। ਅਰਬ ਦੇਸ਼ਾਂ ਵਿੱਚ ਰੋਜ਼ਗਾਰ ਲਈ ਗਈਆਂ ਪੰਜਾਬੀ ਕੁੜੀਆਂ ਨੂੰ ਕੈਦ ਕਰ ਕੇ ਰੱਖਿਆ ਗਿਆ ਹੈ। ਸੁਖਬੀਰ ਬਾਦਲ ਕਦੇ ਅਜਿਹੇ ਮੁੱਦਿਆਂ ’ਤੇ ਤਾਂ ਕਦੇ ਬੋਲਦੇ ਨਹੀਂ।’

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਭਾਵੇਂ ਸਮਾਜਵਾਦੀ ਪਾਰਟੀ ਦੀਆਂ ਪੰਜਾਬ ਤੇ ਚੰਡੀਗੜ੍ਹ ਇਕਾਈਆਂ ਦੇ ਇੰਚਾਰਜ ਹਨ ਪਰ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਉਹ ਲੋਕ ਸਭਾ ਚੋਣ ਬਠਿੰਡਾ ਤੋਂ ਲੜਨਗੇ ਜਾਂ ਸੰਗਰੂਰ ਤੋਂ। ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਉਹ ਆਪਣਾ ਸਟੈਂਡ ਇੱਕ ਮਹੀਨੇ ਦੇ ਅੰਦਰ ਸਪੱਸ਼ਟ ਕਰਨਗੇ।

 

 

ਉਨ੍ਹਾਂ ਕਿਹਾ,‘ਮੈਨੂੰ ਕੋਈ ਕਾਹਲ਼ੀ ਨਹੀਂ ਹੈ ਪਰ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬਹੁਤ ਔਖੇ ਸਮਿਆਂ ’ਚੋਂ ਲੰਘ ਰਹੇ ਹਨ। ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਹਾਲੀਆ ਬਿਆਨ ਤੋਂ ਅਕਾਲੀ ਦਲ ਲਈ ਉਨ੍ਹਾਂ ਦਾ ਦਰਦ ਝਲਕਦਾ ਹੈ। ਮੈਨੂੰ ਆਸ ਹੈ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਜ਼ਰੂਰ ਇਨਸਾਫ਼ ਦਿਵਾਏਗੀ ਤੇ ਦੋਸ਼ੀ ਜੇਲ੍ਹੀਂ ਡੱਕੇ ਜਾਣਗੇ।’

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal and Majithia blemished SAD Ramuwalia