ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਤੇ ਰਵਨੀਤ ਬਿੱਟੂ ਹੁਣ ਮਾਫ਼ੀ ਮੰਗਣ: ਜੱਥੇਦਾਰ ਮੰਡ ਤੇ ਦਾਦੂਵਾਲ

ਸੁਖਬੀਰ ਬਾਦਲ ਤੇ ਰਵਨੀਤ ਬਿੱਟੂ ਹੁਣ ਮਾਫ਼ੀ ਮੰਗਣ: ਜੱਥੇਦਾਰ ਮੰਡ ਤੇ ਦਾਦੂਵਾਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਿਵੇਂ ਹੀ ਰਾਜਾਸਾਂਸੀ ਬੰਬ ਧਮਾਕੇ ਦਾ ਕੇਸ ਹੱਲ ਕਰਨ ਦਾ ਦਾਅਵਾ ਕੀਤਾ; ਤਿਵੇਂ ਹੀ ਬਰਗਾੜੀ ਧਰਨੇ ਦੇ ਪ੍ਰਬੰਧਕਾਂ ਨੇ ਬਿਆਨ ਜਾਰੀ ਕਰ ਦਿੱਤਾ ਕਿ ਸਾਬਕਾ ਉੱਪ-ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਹੁਣ ਮਾਫ਼ੀ ਮੰਗਣ। ਚੇਤੇ ਰਹੇ ਕਿ ਸ੍ਰੀ ਬਾਦਲ ਅਤੇ ਸ੍ਰੀ ਬਿੱਟੂ ਦੋਵਾਂ ਨੇ ਇਹ ਦੋਸ਼ ਲਾਇਆ ਸੀ ਕਿ ਰਾਜਸਾਂਸੀ ਗ੍ਰੇਨੇਡ ਧਮਾਕੇ ਪਿੱਛੇ ਬਰਗਾੜੀ ਇਨਸਾਫ਼ ਮੋਰਚਾ ਦੇ ਕੁਝ ਪ੍ਰਬੰਧਕਾਂ ਦਾ ਹੱਥ ਹੈ।


 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਸਿਆਸੀ ਤੇ ਧਾਰਮਿਕ ਆਗੂ ਇਸ ਵੇਲੇ ਸੂਬੇ ਬਹੁਤ ਗੁੰਮਰਾਹਕੁੰਨ ਬਿਆਨ ਦੇ ਰਹੇ ਹਨ। ‘‘ਅਸੀਂ ਸੁਖਬੀਰ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਜੋ ਪਹਿਲਾਂ ਹੀ ਵਿਸ਼ੇਸ਼-ਜਾਂਚ-ਟੀਮ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਸੰਗਤ ਪਹਿਲਾਂ ਹੀ ਅਜਿਹੇ ਲੋਕਾਂ ਨੂੰ ਨਕਾਰ ਚੁੱਕੀ ਹੈ।``


ਤਲਵੰਡੀ ਸਾਬੋ ਦੇ ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਅਤੇ ਬਿੱਟੂ ਦੋਵੇਂ ਹੀ ਸਿਰਫ਼ ਸਿਆਸੀ ਲਾਹੇ ਲਈ ਗੁੰਮਰਾਹਕੁਨ ਬਿਆਨ ਦੇ ਰਹੇ ਹਨ। ‘ਉਨ੍ਹਾਂ ਨੇ ਬਰਗਾੜੀ ਇਨਸਾਫ਼ ਮੋਰਚਾ ਨੂੰ ਬਦਨਾਮ ਕਰਨ ਦਾ ਜਤਲ ਕੀਤਾ ਹੈ। ਮੁੱਖ ਮੰਤਰੀ ਨੂੰ ਬਿਨਾ ਕਿਸੇ ਠੋਸ ਸਬੂਤ ਦੇ ਅਜਿਹੀਆਂ ਗ਼ੈਰ-ਵਾਜਬ ਬਿਆਨਬਾਜ਼ੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।`


ਜੱਥੇਦਾਰ ਦਾਦੂਵਾਲ ਨੇ ਕਿਹਾ ਕਿ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈਣਾ ਬੁਜ਼ਦਿਲਾਨਾ ਕਾਰਵਾਈ ਹੈ ਤੇ ਅਸੀਂ ਉਸ ਦੀ ਨਿਖੇਧੀ ਕਰਦੇ ਹਾਂ ਤੇ ਅਸਲ ਮੁਲਜ਼ਮਾਂ ਨੂੰ ਕਦੇ ਵੀ ਬਖ਼ਸਿ਼ਆ ਨਹੀਂ ਜਾਣਾ ਚਾਹੀਦਾ ਪਰ ਨਿਰਦੋਸ਼ਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।


ਬਰਗਾੜੀ ਇਨਸਾਫ਼ ਮੋਰਚਾ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਸੁਖਬੀਰ ਤੇ ਬਿੱਟੂ ਦੋਵਾਂ ਨੂੰ ਹੁਣ ਜ਼ਰੂਰ ਹੀ ਸਮੁੱਚੇ ਸੂਬੇ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਗ਼ੈਰ-ਜਿ਼ੰਮੇਵਾਰਾਨਾ ਬਿਆਨ ਦਿੱਤੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal and Ravneet Bittu must apologise