ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਅਦਬੀ ਕਾਂਡ `ਚ ਸੁਖਬੀਰ ਬਾਦਲ ਨੇ ਟਵੀਟਸ ਰਾਹੀਂ ਕੈਪਟਨ ਤੋਂ ਕੀਤੇ 3 ਸੁਆਲ

ਬੇਅਦਬੀ ਕਾਂਡ `ਚ ਸੁਖਬੀਰ ਬਾਦਲ ਨੇ ਟਵੀਟਸ ਰਾਹੀਂ ਕੈਪਟਨ ਤੋਂ ਕੀਤੇ 3 ਸੁਆਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਕਰਦਿਆਂ ਅੱਜ ਇੱਕ ਤੋਂ ਬਾਅਦ ਇੱਕ ਕਰ ਕੇ ਲਗਾਤਾਰ ਤਿੰਨ ਟਵੀਟ ਕੀਤੇ।


ਪਹਿਲੇ ਟਵੀਟ `ਚ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ - ‘ਤੁਸੀਂ ਆਖਿਆ ਹੈ ਕਿ ਪੰਜਾਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਹੱਥ ਹੈ। ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵੀ ਤਾਂ ਇਹੋ ਨਤੀਜਾ ਕੱਢਿਆ ਹੈ। ਜੇ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਆਈਐੱਸਆਈ ਹੈ, ਤਾਂ ਤੁਸੀਂ ਸਾਨੂੰ ਕਿਉਂ ਬਦਨਾਮ ਕਰ ਰਹੇ ਹੋ?`

 

 


ਦੂਜੇ ਟਵੀਟ `ਚ ਸ੍ਰੀ ਸੁਖਬੀਰ ਬਾਦਲ ਨੇ ਕਿਹਾ - ‘ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਪੰਜਾਬ ਦਾ ਕੋਈ ਵਿਕਾਸ ਕਰਨ ਤੋਂ ਅਸਮਰੱਥ ਰਹੇ ਹੋ। ਨਾ ਹੀ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤਾ ਆਪਣਾ ਪਵਿੱਤਰ ਵਾਅਦਾ ਪੂਰਾ ਕਰ ਸਕੇ ਹੋ। ਪਰ ਤੁਸੀਂ ਹੁਣ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਉਨ੍ਹਾਂ ਗਰਮ-ਖਿ਼ਆਲੀ ਅਨਸਰਾਂ ਨਾਲ ਕਿਉਂ ਹੱਥ ਮਿਲਾ ਰਹੇ ਹੋ, ਜਿਨ੍ਹਾਂ ਦੀ ਪਹਿਲਾਂ ਦਹਿਸ਼ਤਗਰਦ ਜੱਥੇਬੰਦੀਆਂ ਨੇੜਤਾ ਰਹੀ ਹੈ?`

 

 


ਤੀਜੇ ਟਵੀਟ `ਚ ਛੋਟੇ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ - ‘ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਪੰਜਾਬ `ਚ ਦੋਬਾਰਾ ਭਰਾਵਾਂ ਨੂੰ ਭਰਾਵਾਂ ਨਾਲ ਨਾ ਲੜਾਓ। ਤੁਸੀਂ ਧਾਰਮਿਕ ਭਾਵਨਾਵਾਂ ਨੂੰ ਨਾ ਭੜਕਾਓ। ਜੇ ਪੰਜਾਬ `ਚ ਭਾਂਬੜ ਬਲ਼ ਉੱਠੇ, ਤਾਂ ਤੁਸੀਂ ਕਿਨ੍ਹਾਂ `ਤੇ ਹਕੂਮਤ ਕਰੋਗੇ? ਸਾਡੇ ਮ੍ਰਿਤਕ ਭੈਣਾਂ ਤੇ ਭਰਾਵਾਂ `ਤੇ? ਜਾਗੋ, ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਇਹ ਅਹਿਸਾਸ ਹੋਵੇ ਕਿ ਤੁਸੀਂ ਕੀ ਕਰ ਰਹੇ ਹੋ।`   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal asks 3 questions to Captain Amrinder Singh