ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਸਿਮਰਤ ਕੌਰ ਬਾਦਲ ਨੇ ਪਤੀ ਸੁਖਬੀਰ ਬਾਦਲ ਨਾਲ ਕੇਕ ਕੱਟ ਕੇ ਮਨਾਇਆ ਜਨਮਦਿਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ ਵੀਰਵਾਰ ਨੂੰ ਘਰਵਾਲੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਜਨਮ ਦਿਨ ਸਾਂਝੇ ਤੌਰ ਤੇ ਕੇਟ ਕੱਟ ਕੇ ਮਨਾਇਆ। ਅੱਜ ਹਰਸਿਮਰਤ ਕੌਰ ਬਾਦਲ ਦਾ 53ਵਾਂ ਜਨਮ ਦਿਨ ਹੈ।

 

ਸੁਖਬੀਰ ਬਾਦਲ ਨੇ ਆਪਣੇ ਟਵਿੱਟਰ ਖਾਤੇ ’ਤੇ ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਆਪਣੀ ਜੀਵਨ-ਸਾਥਣ ਨੂੰ ਲੱਖ-ਲੱਖ ਮੁਬਾਰਕਾਂ ਨਾਲ ਨਵਾਜ਼ਿਆ।

 

ਸੁਖਬੀਰ ਬਾਦਲ ਨੇ ਲਿਖਿਆ - ਹਰਸਿਮਰਤ ਕੌਰ ਬਾਦਲ ਦੇ ਜਨਮ ਦਿਨ ਦਾ ਇਹ ਖੁਸ਼ੀਆਂ ਭਰਿਆ ਦਿਨ ਵਾਰ-ਵਾਰ ਆਵੇ। ਤੁਹਾਡੇ ਲੋਕਾਂ ਪ੍ਰਤੀ ਤੁਹਾਡੀ ਪੱਕੀ ਵਚਨਬੱਧਤਾ ਮੈਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਮੈਂ ਤੁਹਾਡੇ ਜੀਵਣ ਸਾਥੀ ਵਜੋਂ ਕਿੰਨਾ ਖੁਸ਼ਕਿਸਮਤ ਹਾਂ।

 

ਪ੍ਰਮਾਤਮਾ ਦਾ ਆਸ਼ਿਰਵਾਦ ਹਮੇਸ਼ਾ ਤੁਹਾਡੇ ’ਤੇ ਬਣਿਆ ਰਹੇ। ਜਨਮ ਦਿਨ ਮੁਬਾਰਕ!

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਪੀਅੇਮ ਮੋਦੀ ਨੇ ਫੂਡ ਪ੍ਰੋਸੈਸਿੰਗ ਖੇਤਰ ਦੀ ਲਗਾਤਾਰ ਤਰੱਕੀ ਚ ਵੱਡਮੁੱਲਾ ਯੋਗਾਦਾਨ ਪਾਉਣ ਲਈ ਸ਼੍ਰੀਮਤੀ ਬਾਦਲ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ।

 

ਦੱਸ ਦੇਈਏ ਕਿ 1966 ਚ ਜਨਮੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਜਨਮਦਿਨ 25 ਜੁਲਾਈ ਨੂੰ ਹੁੰਦਾ ਹੈ।

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal celebrates birthday with his wife Harsimrat Kaur Badal