ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੀਵ ਗਾਂਧੀ ਬਾਰੇ ਸੁਖਬੀਰ ਬਾਦਲ ਝੂਠ ਬੋਲ ਕੇ ਸਿੱਖਾਂ ’ਚ ਪਾ ਰਿਹੈ ਵੰਡ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਾਰੇ ਬੋਲੇ ਝੂਠਤੇ ਆੜੇ ਹੱਥੀ ਲੈਂਦਿਆਂ ਕਿਹਾ ਕਿ ਅਜਿਹਾ ਕਰ ਕੇ ਉਹ ਸਿੱਖ ਭਾਈਚਾਰੇ ਨੂੰ ਭੜਕਾਉਣ ਤੇ ਵੰਡਣ ਦੀ ਸਾਜਿਸ਼ ਰਚ ਰਿਹਾ ਹੈ


ਰਾਜੀਵ ਗਾਂਧੀ ਦੀ 75ਵੀਂ ਜਨਮ ਵਰੇਗੰਢ ਮੌਕੇ ਅਕਾਲੀ ਦਲ ਪ੍ਰਧਾਨ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਕਿਧਰੇ ਵੀ 1984 ਦੇ ਦੰਗਿਆਂ ਦੌਰਾਨ ਆਇਆ ਅਤੇ ਨਾ ਹੀ ਬਾਅਦ ਵਿੱਚ ਆਇਆ ਸਗੋਂ ਇਹ ਕੂੜ ਪ੍ਰਚਾਰ ਭਾਜਪਾ ਤੇ ਅਕਾਲੀ ਦਲ ਵੱਲੋਂ ਸਿੱਖ ਵੋਟਾਂ ਲੈਣ ਲਈ ਉਤਾਵਲੇਪਣ ਵਿੱਚ ਕੀਤਾ ਜਾਂਦਾ ਹੈ


ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਵੱਲੋਂ ਲਗਾਤਾਰ ਇਸ ਮਾਮਲੇ ਵਿੱਚ ਝੂਠ ਬੋਲਦਿਆਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਇਹ ਸਿੱਧ ਕਰਦੀਆਂ ਹਨ ਕਿ 1984 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਅਤੇ ਰਾਜੀਵ ਗਾਂਧੀ ਦੀ ਮਾਤਾ ਇੰਦਰਾ ਗਾਂਧੀ ਦੀ ਦੁਖਦਾਈ ਹੱਤਿਆ ਤੋਂ ਬਾਅਦ ਵਾਪਰੇ ਘਟਨਾਕ੍ਰਮ ਪਿੱਛੇ ਰਾਜੀਵ ਗਾਂਧੀ ਦਾ ਕੋਈ ਹੱਥ ਨਹੀਂ ਸੀ

 

ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਦੇ ਘਟਨਾਕ੍ਰਮ ਨੂੰ ਚੇਤੇ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਉਸ ਵੇਲੇ ਦਿੱਲੀ ਵਿੱਚ ਨਹੀਂ ਸਨ ਅਤੇ ਉਨਾਂ ਨੂੰ ਆਪਣੀ ਮਾਤਾ ਦੀ ਹੱਤਿਆ ਦੀ ਖਬਰ ਪੱਛਮੀ ਬੰਗਾਲ ਵਿੱਚ ਹਵਾਈ ਅੱਡੇ ਉਤੇ ਰੇਡੀਓ ਉਪਰ ਮਿਲੀ ਸੀ (ਉਸ ਵੇਲੇ ਕੋਈ ਮੋਬਾਈਲ ਆਦਿ ਹੋਰ ਤਾਂ ਹੁੰਦੇ ਨਹੀਂ ਸਨ) ਉਨਾਂ ਸੁਖਬੀਰ ਬਾਦਲ ਨੂੰ ਇਸ ਮਾਮਲੇਤੇ ਵਾਰ-ਵਾਰ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੰੁਮਰਾਹ ਕਰਨ ਲਈ ਵੀ ਭੰਡਿਆ

 

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖ ਭਾਈਚਾਰੇ ਦੇ ਹੱਕਾਂ ਦਾ ਰਾਖਾ ਕਹਿੰਦਾ ਹੈ ਪਰ ਅਸਲੀਅਤ ਵਿੱਚ ਉਨਾਂ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਸਿੱਖਾਂ ਲਈ ਕੁਝ ਨਹੀਂ ਕੀਤਾ ਬਲਕਿ ਅਕਾਲੀ-ਭਾਜਪਾ ਰਾਜ ਦੌਰਾਨ ਪੰਜਾਬ ਵਿੱਚ ਬੇਅਦਬੀ ਦੀਆਂ ਕਈ ਦੁਖਦਾਈ ਘਟਨਾਵਾਂ ਵਾਪਰੀਆਂ ਜਿਨਾਂ ਨੂੰ ਰੋਕਣ ਅਤੇ ਹੱਲ ਕਰਨ ਲਈ ਉਨਾਂ ਨੇ ਕੁਝ ਨਹੀਂ ਕੀਤਾ ਰਾਜੀਵ ਗਾਂਧੀ ਦੀ ਜਨਮ ਵਰੇਗੰਢ ਵੇਲੇ ਹੀ ਅਕਾਲੀਆਂ ਵੱਲੋਂ ਲਾਏ ਜਾਣ ਵਾਲੇ ਇਹ ਦੋਸ਼ ਸਿਰਫ ਆਪਣੇ ਕੀਤੇ ਕੁਕਰਮਾਂਤੇ ਪਰਦਾ ਪਾਉਣ ਦੀ ਇਕ ਕੋਸ਼ਿਸ਼ ਹੈ

 

ਮੁੱਖ ਮੰਤਰੀ ਨੇ ਅਕਾਲੀ ਦਲ ਨੂੰ ਜੰਮੂ ਕਸ਼ਮੀਰ ਸਿੰਘ ਧਾਰਾ 370 ਹਟਾਉਣ ਦੇ ਮਾਮਲੇ ਉਤੇ ਘੇਰਦਿਆਂ ਕਿਹਾ ਕਿ ਇਸ ਮਾਮਲੇ ਉਤੇ ਅਕਾਲੀ ਦਲ ਵੱਲੋਂ ਸਮਰਥਨ ਦੇਣਾ ਆਨੰਦਪੁਰ ਸਾਹਿਬ ਮਤੇ ਦੇ ਸਿਧਾਂਤਾਂ ਦੀ ਸ਼ਰਮਨਾਕ ਉਲੰਘਣਾ ਕਰਨਾ ਹੈ ਉਨਾਂ ਕਿਹਾ ਕਿ ਕਸ਼ਮੀਰ ਘਟਨਾਕ੍ਰਮ ਉਤੇ ਸਮਰਥਨ ਦੇ ਕੇ ਅਕਾਲੀ ਦਲ ਨੇ ਸਿੱਧ ਕਰ ਦਿੱਤਾ ਹੈ ਕਿ ਉਨਾਂ ਨੂੰ ਦੇਸ਼ ਦੇ ਸੰਘੀ ਢਾਂਚੇ ਅਤੇ ਇਸ ਦੇ ਸੰਵਿਧਾਨ ਦੇ ਫਲਸਫ਼ੇ ਪ੍ਰਤੀ ਕੋਈ ਸਤਿਕਾਰ ਨਹੀਂ ਹੈ ਉਨਾਂ ਕਿਹਾ ਕਿ ਆਨੰਦਪੁਰ ਸਾਹਿਬ ਦਾ ਮਤਾ ਦੇਸ਼ ਵਿੱਚ ਮਜ਼ਬੂਤ ਸੰਘੀ ਢਾਂਚਾ ਕਾਇਮ ਕਰਨ ਲਈ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਾ ਸੀ

 

ਪਰਕਾਸ਼ ਸਿੰਘ ਬਾਦਲ ਵੱਲੋਂ ਇਸ ਮਾਮਲੇ ਉਤੇ ਵੱਟੀ ਚੁੱਪ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਅਕਾਲੀ ਦਲ ਹੁਣ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਆਪਣਾ ਸਟੈਂਡ ਸਪੱਸ਼ਟ ਕਰੇ

 

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਐਸ.ਵਾਈ.ਐਲ. ਤੋਂ ਲੈ ਕੇ 1984 ਦੇ ਦੰਗਿਆਂ ਤੱਕ ਪੰਜਾਬ ਦੇ ਲੋਕਾਂ ਦੇ ਹਰ ਭਲੇ ਦੀ ਗੱਲ ਉਤੇ ਪੰਜਾਬੀਆਂ ਨੂੰ ਗੁੰਮਰਾਹ ਕਰਦਿਆਂ ਉਨਾਂ ਨਾਲ ਪੈਰ-ਪੈਰਤੇ ਧੋਖਾ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਦੇ ਨਿਰੰਤਰ ਝੂਠ ਬੋਲਣ ਕਾਰਨ ਹੀ ਉਨਾਂ ਦੀ ਪਾਰਟੀ ਲੋਕਾਂ ਤੋਂ ਦੂਰ ਗਈ ਹੈ ਅਤੇ ਇਸੇ ਕਾਰਨ ਹੀ ਲੋਕਾਂ ਨੇ ਅਕਾਲੀ ਦਲ ਨੂੰ ਰਾਜਸੀ ਤੌਰ ਉਤੇ ਪਹਿਲਾਂ ਹੀ ਨਕਾਰ ਦਿੱਤਾ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal divides Sikhs by lying about Rajiv Gandhi says Captain amarinder singh cm pb