ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਨੇ ਜਲਾਲਾਬਾਦ 'ਚ ਚੋਣ ਪ੍ਰਚਾਰ ਕਰਦਿਆਂ ਕੀਤੇ ਕਈ ਦਾਅਵੇ

ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਕੁੱਝ ਹੀ ਦਿਨ ਬਾਕੀ ਰਹਿ ਗਏ ਹਨ ਇਸ ਦੇ ਚਲਦਿਆਂ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੀਆਂ ਹਨ। ਅੱਜ ਜਲਾਲਾਬਾਦ ਜ਼ਿਮਨੀ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀ ਪੁਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਸੁਖਬੀਰ ਬਾਦਲ ਪੁੱਜੇ ਜਿੱਥੇ ਉਨ੍ਹਾਂ ਨੇ ਕਈ ਪਿੰਡਾਂ ਦਾ ਦੌਰਾ ਕਰ ਲੋਕਾਂ ਨੂੰ ਸੰਬੋਧਿਤ ਕੀਤਾ।

 

ਇਸ ਮੌਕੇ ਮੰਡੀ ਰੋੜਾ ਵਾਲੀ ਵਿੱਚ ਲੋਕਾਂ ਨੂੰ ਸੰਬੋਧਿਤ ਕਰਦੇਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਜਲਾਲਾਬਾਦ ਹਲਕੇ ਵਿੱਚ ਦੋ ਹਜਾਰ ਕਰੋਡ਼ ਰੁਪਏ ਲਗਾ ਕੇ ਵਿਕਾਸ ਕਾਰਜ ਕਰਵਾਏ ਹਨ  ਜਦ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਝੂਠੇ ਵਾਦੇ ਕਰ ਠਗੀ ਮਾਰ ਕੇ ਪੰਜਾਬ ਵਿੱਚ ਸੱਤਾ ਹਾਸਲ ਕੀਤੀ ਹੈ। 

 

ਬਾਦਲ ਨੇ ਕਾਂਗਰਸ ਦੇ ਉਮੀਦਵਾਰ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਰਮਿੰਦਰ ਆਵਲਾ ਪੈਸੀਆਂ ਦੇ ਜ਼ੋਰ ਤੇ ਚੋਣ ਲੜ ਰਿਹਾ ਹੈ ਪਰ ਜੇਕਰ ਉਹ ਮੁੱਖ ਮੰਤਰੀ ਦੀ ਗੱਡੀ ਵਿੱਚ ਬੈਠ ਕੇ ਵਿਖਾ ਦੇਵੇ ਤਾਂ ਮੰਨ ਜਾਣ ਕਿਉਂਕਿ ਕੱਲ੍ਹ ਰਾਜਾ ਵੜਿੰਗ ਅਤੇ ਰਾਣਾ ਗੁਰਮੀਤ ਸਿੰਘ ਸੋਡੀ ਨੂੰ ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀਆਂ ਨੇ ਬੈਠਣ ਨਹੀਂ ਦਿੱਤਾ ਅਤੇ ਕੈਪਟਨ ਨੇ ਅੱਜ ਤੱਕ ਕਿਸੇ ਵੀ ਹਲਕੇ ਵਿੱਚ ਚੱਕਰ ਨਹੀਂ ਲਗਾਇਆ ਅਤੇ ਨਾ ਹੀ ਲੋਕਾਂ ਦੀ ਸਾਰ ਲਈ ਹੈ ਜਦ ਕਿ ਅਸੀਂ ਪਿਛਲੇ 10 ਸਾਲਾਂ ਵਿੱਚ ਬਹੁਤ ਵਿਕਾਸ ਕਰਵਾਇਆ ਹੈ।

 

ਉਥੇ ਹੀ ਉਨ੍ਹਾਂ ਕਿਹਾ ਕਿ 2 ਸਾਲ ਲਈ ਸਾਡੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੋ ਉਸਦੇ ਬਾਅਦ ਅਗਲੇ ਇਲੈਕਸ਼ਨ ਵਿੱਚ ਮੈਂ ਇੱਥੋਂ ਚੋਣ ਲੜ ਲਵਾਂਗਾ ਅਤੇ ਪੰਜਾਬ ਵਿੱਚ ਆਪਣੀ ਸਰਕਾਰ ਬਣੇਗੀ ਤਦ ਮੈਂ ਕਿਸੇ ਵੀ ਗਰੀਬ ਦਾ ਕੱਚਾ ਮਕਾਨ ਆਪਣੇ ਹਲਕੇ ਵਿੱਚ ਨਹੀਂ ਰਹਿਣ ਦੇਵਾਂਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal Election campaign done in favor of Dr Raj Singh Dibipura in Jalalabad