ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਕਸਾਲੀ ਅਕਾਲੀ ਦਲ ਬਣਨ ਪਿੱਛੋਂ ਇੰਝ ਬਦਲ ਗਏ ਸੁਖਬੀਰ ਬਾਦਲ

ਟਕਸਾਲੀ ਅਕਾਲੀ ਦਲ ਬਣਨ ਪਿੱਛੋਂ ਇੰਝ ਬਦਲ ਗਏ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਟਕਸਾਲੀ ਅਕਾਲੀਆਂ ਵੱਲੋਂ ਸਮਾਨਾਂਤਰ ਪਾਰਟੀ ‘ਸ਼੍ਰੋਮਣੀ ਅਕਾਲੀ ਦਲ (ਟਕਸਾਲੀ)` ਬਣਾਉਣ ਦੇ ਇੱਕ ਦਿਨ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਜ਼ਮੀਨ `ਤੇ ਉੱਤਰੇ ਅਤੇ ਧਰਤੀ ਨਾਲ ਜੁੜੇ ਵਿਖਾਈ ਦਿੱਤੇ। ਉਨ੍ਹਾਂ ਸੰਗਰੂਰ `ਚ ਅੱਜ ਵੱਖੋ-ਵੱਖਰੇ ਹਲਕਿਆਂ ਦੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ।


ਅੱਜ ਸੁਖਬੀਰ ਸਿੰਘ ਬਾਦਲ ਬਿਲਕੁਲ ਹੀ ਬਦਲੇ ਹੋਏ ਵਿਅਕਤੀ ਵਿਖਾਈ ਦਿੱਤੇ। ਉਹ ਆਮ ਪਾਰਟੀ ਵਰਕਰਾਂ ਨਾਲ ਵੀ ਬਿਲਕੁਲ ਦੋਸਤਾਂ ਵਾਂਗ ਹੀ ਮਿਲ ਰਹੇ ਸਨ। ਸ੍ਰੀ ਬਾਦਲ ਨੇ ਅੱਜ ਸੰਗਰੂਰ ਜਿ਼ਲ੍ਹੇ ਨਾਲ ਜੁੜੇ ਸੱਤ ਵਿਧਾਨ ਸਭਾ ਹਲਕਿਆਂ ਦੇ ਪਾਰਟੀ ਵਰਕਰਾਂ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਆਮ ਪਾਰਟੀ ਕਾਰਕੁੰਨਾਂ ਤੇ ਆਗੂਆਂ ਨਾਲ ਬਾਕਾਇਦਾ ਗੱਲਬਾਤ ਕਰਨ ਦਾ ਰੌਂਅ ਹੀ ਵਿਖਾਇਆ।


ਲਹਿਰਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਗੋਲਡੀ ਵੀ ਇਸ ਮੌਕੇ ਮੌਜੂਦ ਰਹੇ। ਦਿੜਬਾ ਹਲਕੇ ਦੇ ਸ੍ਰੀ ਭੋਲਾ ਸਿੰਘ ਨੇ ਦੱਸਿਆ,‘ਜਿਹੜੇ ਵਿਅਕਤੀਆਂ ਨੇ ਕਦੇ ਕੁਝ ਵੀ ਨਹੀਂ ਕੀਤਾ, ਉਨ੍ਹਾਂ ਨੁੰ ਵੀ ਵੱਖੋ-ਵੱਖਰੇ ਵਿੰਗਾਂ ਦੇ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਅਨੁਸੂਚਿਤ ਜਾਤੀ ਦੇ ਸਾਡੇ ਪ੍ਰਧਾਨ ਆਮ ਤੌਰ `ਤੇ ਘਰਾਂ `ਚ ਹੀ ਬੈਠੇ ਰਹਿੰਦੇ ਹਨ ਤੇ ਕਦੇ ਪਿੰਡਾਂ `ਚ ਨਹੀਂ ਜਾਂਦੇ। ਮੈਂ ਇਹ ਮਾਮਲਾ ਉਠਾਇਆ ਸੀ ਤੇ ਆਸ ਹੈ ਕਿ ਸੀਨੀਅਰ ਆਗੂ ਜ਼ਰੂਰ ਅਜਿਹੇ ਮੁੱਦਿਆਂ `ਤੇ ਵਿਚਾਰ ਕਰਨਗੇ।`


ਯੂਥ ਅਕਾਲੀ ਦਲ ਦੇ ਆਗੂ ਤੇ ਸੁਨਾਮ ਹਲਕੇ ਦੇ ਪਿੰਡ ਬੁਗਰਾਂ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਪ੍ਰਬੰਧਕਾਂ ਨੇ ਮੀਟਿੰਗ ਲਈ ਆਪਣੇ ਵਫ਼ਾਦਾਰਾਂ ਨੂੰ ਸੱਦਿਆ ਸੀ।


ਸ੍ਰੀ ਕੁਲਦੀਪ ਸਿੰਘ ਨੇ ਕਿਹਾ,‘ਮੇਰੇ ਦਾਦਾ ਟਕਸਾਲੀ ਅਕਾਲੀ ਸਨ ਪਰ ਮੈਨੂੰ ਸੱਦਿਆ ਨਹੀਂ ਗਿਆ। ਉਂਝ ਮੈਂ ਬਿਨਾ ਸੱਦੇ ਹੀ ਆ ਗਿਆ ਅਤੇ ਪਾਰਟੀ ਪ੍ਰਧਾਨ ਵੱਲੋਂ ਕੀਤੀਆਂ ਗ਼ਲਤੀਆਂ ਬਾਰੇ ਜਾਣਕਾਰੀ ਦਿੱਤੀ।`


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਕਾਰਕੁੰਨਾਂ ਦੀਆਂ ਸਾਰੀਆਂ ਸਿ਼ਕਾਇਤਾਂ ਸੁਣੀਆਂ ਹਨ ਤੇ ਇਸ ਨਾਲ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਹਲਕਿਆਂ `ਚ ਇੰਝ ਹੀ ਪਾਰਟੀ ਕਾਰਕੁੰਨਾਂ ਨਾਲ ਗੱਲਬਾਤ ਕੀਤੀ ਜਾਵੇਗੀ।


ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਆਗੂੁਆਂ `ਤੇ ਵਰ੍ਹਦਿਆਂ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੁੰ ਪਾਰਟੀ `ਚ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ‘ਬਹੁਤ ਸਾਰੇ ਲੋਕਾਂ ਨੇ ਪਹਿਲਾਂ ਵੀ ਕਿੰਨੇ ਹੀ ਅਕਾਲੀ ਦਲ ਬਣਾ ਲਏ ਹਨ ਪਰ ਇਤਿਹਾਸਕ ਪਾਰਟੀ ਇੱਕੋ ਸ਼੍ਰੋਮਣੀ ਅਕਾਲੀ ਦਲ ਹੀ ਹੈ ਤੇ ਲੋਕ ਸਾਡੇ ਅਕਾਲੀ ਦਲ ਨੂੰ ਹੀ ਹਮਾਇਤ ਦੇਣਗੇ। ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਮਜ਼ਬੂਤ ਪਾਰਟੀ ਵਜੋਂ ਉੱਭਰੇਗੀ।`   

ਟਕਸਾਲੀ ਅਕਾਲੀ ਦਲ ਬਣਨ ਪਿੱਛੋਂ ਇੰਝ ਬਦਲ ਗਏ ਸੁਖਬੀਰ ਬਾਦਲ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal is now changed after Taksali Akali Dal