ਸੁਖਬੀਰ ਬਾਦਲ ਕੋਲੋਂ ਅੱਜ ਐਸ.ਆਈ.ਟੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਗਈ। ਜਿਸ ਬਾਰੇ ਸੁਖਬੀਰ ਬਾਦਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤੇ ਐਸ.ਆਈ.ਟੀ ਵਿਚਕਾਰ ਹੋਈ ਗੱਲਬਾਤ ਬਾਰੇ ਦੱਸਿਆ। ਸੁਖਬੀਰ ਬਾਦਲ ਨੇ ਇਹ ਦਾਅਵਾ ਕੀਤਾ ਕਿ ਉਸ ਨਾਲ ਅੰਦਰ ਇਹ ਗੱਲਬਾਤ ਹੋਈ। ਉਥੇ ਹੀ ਸੁਖਬੀਰ ਵੱਲੋਂ ਵੀ ਵੱਡੇ ਬਾਦਲ ਦੇ ਵਾਂਗ ਇਸ ਜਾਂਚ ਨੂੰ ਫਰਜ਼ੀ ਠਹਿਰਾਇਆ।
ਪੱਤਰਕਾਰਾਂ ਨੂੰ ਸੁਖਬੀਰ ਨੇ ਦੱਸਿਆ ਕਿ ਉਨ੍ਹਾਂ ਨੂੰ SIT ਨੇ ਤਰਕਹੀਣ ਸਵਾਲ ਪੁੱਛੇ. ਜਦੋਂ ਗੋਲੀਬਾਰੀ ਤੇ ਬੇਅਦਬੀ ਦੀਆਂ ਘਟਨਾਵਾਂ ਹੋਈਆ ਤਾਂ ਮੈਂ ਵਿਦੇਸ਼ ਦੌਰੇ ਉੱਤੇ ਸੀ. ਮੈਨੂੰ ਤਾਂ ਫ਼ੋਨ ਕਰਕੇ ਸੱਦਿਆ ਗਿਆ ਸੀ. ਇਸ ਤੋਂ ਬਾਅਦ ਸੁਖਬੀਰ ਅਕਸ਼ੇ ਕੁਮਾਰ ਬਾਰੇ ਬੋਲੇ ਕਿ ਉਹ ਕਦੇ ਵੀ ਜ਼ਿੰਦਗੀ 'ਚ ਪੰਜਾਬ ਤੋਂ ਬਾਹਰ ਕਦੇ ਵੀ ਅਕਸ਼ੇ ਨੂੰ ਨਹੀਂ ਮਿਲੇ। ਪੰਜਾਬ ਵਿੱਚ ਜ਼ਰੂਰ ਅਕਸ਼ੇ ਖੇਡ ਪ੍ਰੋਗਰਾਮਾਂ ਵੇਲੇ ਆਏ ਸੀ। ਸ਼ਾਹਰੁਖ ਖਾਨ ਤੇ ਪ੍ਰਿੰਯਕਾ ਚੋਪੜਾ ਵੀ ਆਈ ਸੀ. ਜੇਕਰ ਤੁਸੀਂ ਇਸੇ ਤਰ੍ਹਾਂ ਐਕਟਰਾਂ ਪਿੱਛੇ ਪੈ ਗਏ ਤਾਂ ਪੰਜਾਬ 'ਚ ਕਿਸੇ ਐਕਟਰ ਨੇ ਨਹੀਂ ਆਉਣਾ। ਜੇ ਤੁਸੀਂ ਉਨ੍ਹਾਂ ਨੂੰ ਤੰਗ ਕਰੋਗੇ।
ਇਸ ਤੋਂ ਇਲਾਵਾ ਸੁਖਬੀਰ ਨੇ ਕਿਹਾ ਕਿ ਇਹ SIT ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਮੈਂ ਉਲਟਾ ਉਨ੍ਹਾਂ ਨੂੰ ਸਵਾਲ ਪੁੱਛੇ ਤੇ ਉਹ ਜਵਾਬ ਤੱਕ ਨਹੀਂ ਦੇ ਸਕੇ।