ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਈ ਮਨਜੀਤ ਸਿੰਘ ਨੂੰ ਮਨਾਉਣ ਲਈ ਘਰ ਪੁੱਜੇ ਸੁਖਬੀਰ ਬਾਦਲ

ਭਾਈ ਮਨਜੀਤ ਸਿੰਘ ਨੂੰ ਮਨਾਉਣ ਲਈ ਘਰ ਪੁੱਜੇ ਸੁਖਬੀਰ ਬਾਦਲ

--  ਪੰਥਕ ਮੁੱਦੇ ਵਿਚਾਰ-ਵਟਾਂਦਰੇ ਪਿੱਛੋਂ ਹੱਲ ਕਰ ਲੈਣ ਦਾ ਕੀਤਾ ਦਾਅਵਾ


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਐਤਵਾਰ ਨੂੰ ਮਾਝਾ ਖਿ਼ੱਤੇ ਦੇ ਨਾਰਾਜ਼ ਆਗੂ ਭਾਈ ਮਨਜੀਤ ਸਿੰਘ ਨਾਲ ਮੁਲਾਕਾਤ ਕੀਤੀ। ਸਪੱਸ਼ਟ ਹੈ ਕਿ ਇਹ ਮੀਟਿੰਗ ਪਿਛਲੇ ਕੁਝ ਸਮੇਂ ਦੌਰਾਨ ਪਾਰਟੀ `ਚ ਪਾਈ ਜਾ ਰਹੀ ਨਾਰਾਜ਼ਗੀ ਨੂੰ ਮੁੱਖ ਰੱਖਦਿਆਂ ਅਤੇ ਦਲ ਦੇ ਅੰਦਰੂਨੀ ਹਾਲਾਤ `ਤੇ ਕੁਝ ਕਾਬੁ ਪਾਉਣ ਦੇ ਮੰਤਵ ਨਾਲ ਹੀ ਕੀਤੀ ਗਈ।


ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ਗਾਹ `ਤੇ ਮੁਲਾਕਾਤ ਤੋਂ ਪਹਿਲਾਂ ਸ੍ਰੀ ਸੁਖਬੀਰ ਸਿੰਘ ਬਾਦਲ, ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਤਰਨ ਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।


ਬਾਅਦ `ਚ ਭਾਈ ਮਨਜੀਤ ਸਿੰਘ ਨਾਲ ਮੀਟਿੰਗ ਲਗਭਗ ਅੱਧਾ ਕੁ ਘੰਟਾ ਚੱਲੀ।


ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਹੁਰਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਵਾਂਗ ਹੈ ਤੇ ਇਸ ਦੇ ਸਾਰੇ ਹੀ ਮੈਂਬਰ ਪੂਰੀ ਤਰ੍ਹਾਂ ਇੱਕਜੁਟ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੁੰ ਭਾਈ ਮਨਜੀਤ ਸਿੰਘ ਸਿਰਫ਼ ਚਾਹ ਦਾ ਪਿਆਲਾ ਸਾਂਝਾ ਕਰਨ ਲਈ ਆਪਣੇ ਘਰ ਸੱਦਿਆ ਸੀ।


ਸ੍ਰੀ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਖੋ-ਵੱਖਰੇ ਪੰਥਕ ਮੁੱਦਿਆਂ `ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਸਾਰੇ ਮੱਤਭੇਦ ਹੱਲ ਕਰ ਲਏ ਹਨ।


ਬੀਤੀ 13 ਅਕਤੂਬਰ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ (ਜੋ ਮਿਲੀਟੈਂਸੀ ਦੌਰਾਨ ਵੀ ਕਾਫ਼ੀ ਚਰਚਿਤ ਰਹਿ ਚੁੱਕੇ ਹਨ) ਨੇ ਪਾਰਟੀ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਸੀ। ਉਨ੍ਹਾਂ ਆਖਿਆ ਸੀ ਕਿ ਈਸ਼-ਨਿੰਦਾ ਮਾਮਲੇ `ਚ ਡੇਰਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ ਕਰਨ ਪਿੱਛੇ ਪਾਰਟੀ ਲੀਡਰਸਿ਼ਪ ਦਾ ਹੀ ਹੱਥ ਸੀ। ਉਨ੍ਹਾਂ ਇਹ ਵੀ ਆਖਿਆ ਸੀ ਕਿ ਲੀਡਰਸਿ਼ਪ ਦਾ ਉਹ ਕਦਮ ਪਾਰਟੀ ਲਈ ਆਤਮਘਾਤੀ ਸਿੱਧ ਹੋਣਾ ਹੀ ਸੀ।


ਇਸ ਤੋਂ ਇਲਾਵਾ ਭਾਈ ਮਨਜੀਤ ਸਿੰਘ ਫ਼ਰੀਦਕੋਟ ਜਿ਼ਲ੍ਹੇ ਦੇ ਪਿੰਡ ਬਰਗਾੜੀ ਦੇ ਉਸ ਸਮਾਰੋਹ ਵਿੱਚ ਵੀ ਭਾਗ ਲੈਣ ਲਈ ਗਏ ਸਨ, ਜਿੱਥੇ ਸਾਲ 2015 ਦੀ ਪੁਲਿਸ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਸਿੱਖਾਂ ਦੀ ਬਰਸੀ ਮਨਾਈ ਗਈ ਸੀ। ਉਹ ਸਮਾਰੋਹ ਸਮਾਨਾਂਤਰ (ਮੁਤਵਾਜ਼ੀ) ਜੱਥੇਦਾਰ ਧਿਆਨ ਸਿੰਘ ਮੰਡ ਤੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਰਵਾਇਆ ਸੀ; ਜਿਨ੍ਹਾਂ ਨੂੰ ਸੁਖਬੀਰ ਬਾਦਲ ਆਈਐੱਸਆਈ ਏਜੰਟ ਤੇ ‘ਰਾਸ਼ਟਰ-ਵਿਰੋਧੀ` ਕਰਾਰ ਦਿੰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal reached Bhai Manjit Singh home